12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਟੀ.ਐਲ.ਐਫ. ਸਕੂਲ ’ਚ ਵਿਦਿਆਰਥੀਆਂ ਲਈ ਸਿੰਕ ਐਂਡ ਫਲੋਟ ਵਿਗਿਆਨਕ ਗਤੀਵਿਧੀ ਕਰਵਾਈ

ਮੋਗਾ, 12 ਸਤੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ. ਐਲ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮੋਗਾ, 12 ਸਤੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਮੋਗਾ ਵਿਚ ਕਿੰਡਰਗਾਰਟਨ ਕਲਾਸਾਂ ਦੇ ਵਿਦਿਆਰਥੀਆਂ ਲਈ ਨਵੀਂ ਅਤੇ ਰੋਚਕ ਸਿੰਕ ਐਂਡ ਫਲੋਟ ਵਿਗਿਆਨਕ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਰਾਹੀਂ ਨੰਨ੍ਹੇ ਵਿਦਿਆਰਥੀਆਂ ਨੂੰ ਅਵਲੋਕਨ, ਜਾਂਚ, ਪ੍ਰਯੋਗ ਅਤੇ ਖੋਜ ਲਈ ਇਕ ਰਚਨਾਤਮਿਕ ਮੰਚ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜ: ਜਨੇਸ਼ ਗਰਗ ਨੇ ਕਿਹਾ ਕਿ ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਘਣਤਾ, ਭਾਰ ਅਤੇ ਪਦਾਰਥਾਂ ਦੇ ਗੁਣਾਂ ਵਰਗੇ ਵਿਗਿਆਨ ਦੇ ਮੂਲ ਸਿਧਾਂਤਾਂ ਨਾਲ ਜਾਣੂੰ ਕਰਵਾਉਣਾ ਸੀ। ਨੰਨ੍ਹੇ ਜੂਨੀਅਰ ਸਾਇੰਟਿਸਟਾਂ ਨੇ ਉਤਸ਼ਾਹ ਨਾਲ ਵੱਖ-ਵੱਖ ਵਸਤੂਆਂ ਦੇ ਪਾਣੀ ਵਿਚ ਡੁੱਬਣ ਜਾਂ ਤੈਰਨ ਬਾਰੇ ਪਹਿਲਾਂ ਅਨੁਮਾਨ ਲਗਾਏ। ਇਸ ਤੋਂ ਬਾਅਦ ਉਨ੍ਹਾਂ ਨੇ ਵਸਤੂਆਂ ਨੂੰ ਪਾਣੀ ਵਿਚ ਪਾ ਕੇ ਨਤੀਜਿਆਂ ਦਾ ਅਵਲੋਕਨ ਕੀਤਾ। ਸਕੂਲ ਦੀ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਟੀ.ਐਲ.ਐਫ. ਏ ਗਲੋਬਲ ਸਕੂਲ ਅਜਿਹੀ ਪੀੜ੍ਹੀ ਤਿਆਰ ਕਰਨ ਲਈ ਵਚਨਬੱਧ ਹੈ, ਜੋ ਦੁਨੀਆ ਨੂੰ ਸਿਰਫ਼ ਉਸੇ ਤਰ੍ਹਾਂ ਸਵੀਕਾਰ ਨਾ ਕਰੇ ਜਿਵੇਂ ਉਹ ਹੈ, ਸਗੋਂ ਕਿਉਂ” ਪੁੱਛਣ, ਕਿਵੇਂ” ਖੋਜਣ ਅਤੇ ਕੀ ਸੰਭਵ ਹੈ ਦੀ ਕਲਪਨਾ ਕਰਨ ਵਾਲੀ ਵਿਗਿਆਨਕ ਜਿਗਿਆਸਾ ਅਤੇ ਹਿੰਮਤ ਰੱਖੇ। ਉਨ੍ਹਾਂ ਕਿਹਾ ਕਿ ਜਿਗਿਆਸੂ ਕਿੰਡਰਗਾਰਟਨ ਵਿਦਿਆਰਥੀਆਂ ਤੋਂ ਆਤਮ-ਵਿਸ਼ਵਾਸੀ ਵਿਗਿਆਨੀਆਂ ਤੱਕ ਦਾ ਸਫ਼ਰ ਟੀ.ਐਲ.ਐਫ. ਤੋਂ ਹੀ ਸ਼ੁਰੂ ਹੁੰਦਾ ਹੈ।­
Ad Position 22
No active advertisement
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਦੇ ਹਰਸ਼ਿਤ ਅਰੋੜਾ ਨੇ ਜ਼ਿਲ੍ਹਾ ਪੱਧਰ ’ਤੇ ਸਕੇਟਿੰਗ ਵਿਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਪਿੰਡ ਘੱਲ ਕਲਾਂ ਵਿਚ ਬਣੀ ਸਹਿਕਾਰੀ ਸਭਾ ਦੀ ਨਵੀਂ ਇਮਾਰਤ ਦਾ ਵਿਧਾਇਕਾ ਡਾ. ਅਰੋੜਾ ਵਲੋਂ ਉਦਘਾਟਨ
Ad Position 24