ਭੋਲਾ ਸਿੰਘ ਬਰਾੜ, ਜਸਵੀਰ ਸਿੰਘ ਨੱਥੂਵਾਲਾ, ਇਕਬਾਲ ਸਿੰਘ ਮਾਹਲਾ ਕਲਾਂ ਪਹਿਲਵਾਨ ਨੰਬਰਦਾਰ ਇਕੱਤਰ ਸਿੰਘ ਸਿੱਧੂ ਨੇ ਮੱਲ ਅਖਾੜੇ ਦੀ ਕਲਾ ਦੇ ਦਿਖਾਏ ਜੌਹਰ
ਠੱਠੀ ਭਾਈ, 5 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਲਧਾਈ ਕੇ ਵਿਖੇ ਲਗਾਏ ਗਏ ਕਬੱਡੀ ਕੈਂਪ ਦੌਰਾਨ ਭਾਈ ਬਚਨ ਸਿੰਘ ਮੱਲ ਅਖਾੜਾ ਪਿੰਡ ਫੂਲੇਵਾਲਾ ਦੇ ਪਹਿਲਵਾਨ ਨੰਬਰਦਾਰ ਇਕੱਤਰ ਸਿੰਘ ਸਿੱਧੂ ਲਧਾਈ ਕੇ ਨੇ ਭਲਵਾਨੀ ਡੰਡ, ਸਪਾਟੇ ਅਤੇ ਮੁਧਕਰ ਫੇਰਨ ਦੀ ਕਲਾ ਦੇ ਜੌਹਰ ਦਿਖਾਏ| ਉਨ੍ਹਾਂ ਵਲੋਂ ਕੀਤੀ ਗਈ ਸਖਤ ਕਸਰਤ ਅਤੇ ਭਲਵਾਨੀ ਦੇ ਜੌਹਰ ਨੂੰ ਦੇਖ ਕੇ ਕੈਂਪ ਵਿਚ ਮਿਹਨਤ ਕਰ ਰਹੇ ਖਿਡਾਰੀਆਂ ਅਤੇ ਹੋਰ ਹਾਜ਼ਰੀਨ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕੈਂਪ ਵਿਚ ਮੌਜੂਦ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਕਿਹਾ ਕਿ ਨੰਬਰਦਾਰ ਇਕੱਤਰ ਸਿੰਘ ਸਿੱਧੂ ਵਲੋਂ ਮੱਲ ਅਖਾੜੇ ਦੀ ਪੁਰਾਤਨ ਕਲਾ ਨੂੰ ਅੱਗੇ ਤੋਰਨ ਲਈ ਕੀਤੀ ਜਾ ਰਹੀ ਮਿਹਨਤ ਸ਼ਲਾਘਾਯੋਗ ਹੈ।
ਪਿੰਡ ਲਧਾਈ ਕੇ ਵਿਖੇ ਕਬੱਡੀ ਕੈਂਪ ਦੌਰਾਨ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਪਹਿਲਵਾਨ ਨੰਬਰਦਾਰ ਇਕੱਤਰ ਸਿੰਘ ਸਿੱਧੂ। ਤਸਵੀਰ : ਜਗਰੂਪ ਸਿੰਘ ਮਠਾੜੂ
08-09-2026