ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ: ਦੀ ਚੋਣ ਹੋਈ
ਕੋਟ ਈਸੇ ਖਾਂ, 7 ਸਤੰਬਰ (ਗੁਰਮੀਤ ਸਿੰਘ ਖਾਲਸਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ: ਦੇ ਡਾ. ਮਹਿੰਦਰ ਸਿੰਘ ਸੂਬਾ ਚੇਅਰਮੈਨ ਅਤੇ ਡਾ.
ਕੋਟ ਈਸੇ ਖਾਂ, 7 ਸਤੰਬਰ (ਗੁਰਮੀਤ ਸਿੰਘ ਖਾਲਸਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ: ਦੇ ਡਾ. ਮਹਿੰਦਰ ਸਿੰਘ ਸੂਬਾ ਚੇਅਰਮੈਨ ਅਤੇ ਡਾ. ਰਮੇਸ਼ ਕੁਮਾਰ ਬਾਲੀ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਹੇਠ ਬਲਾਕ ਧਰਮਕੋਟ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਡਾ. ਸਤਨਾਮ ਸਿੰਘ ਕਮਾਲ ਕੇ ਨੂੰ ਕਮੇਟੀ ਦੇ ਚੇਅਰਮੈਨ, ਡਾ. ਜੱਗਾ ਸਿੰਘ ਕਾਦਰ ਵਾਲਾ ਨੂੰ ਬਲਾਕ ਪ੍ਰਧਾਨ, ਡਾ. ਮਨਜੀਤ ਸਿੰਘ ਨੂੰ ਕੈਸ਼ੀਅਰ, ਡਾ. ਗੁਰਚਰਨ ਸਿੰਘ ਖੰਭੇ ਸਹਾਇਕ ਕੈਸ਼ੀਅਰ, ਡਾ. ਹਰਦਿਆਲ ਸਿੰਘ ਨੂੰ ਸਲਾਹਕਾਰ, ਪ੍ਰਗਟ ਸਿੰਘ ਫੌਜੀ ਨੂੰ ਸਹਾਇਕ ਸਲਾਹਕਾਰ, ਡਾ. ਬਹਾਦਰ ਸਿੰਘ ਮੰਜਲੀ ਵਾਲੇ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਚੋਣ ਸਮੇਂ ਡਾ. ਮਹਿੰਦਰ ਸਿੰਘ ਗਿੱਲ ਵਲੋਂ ਆਏ ਹੋਏ ਡਾਕਟਰ ਸਾਥੀਆਂ ਨਾਲ ਗੱਲਬਾਤ ਕਰਦੇ ਹੋਏ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਨਿਯਮਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਪੰਜਾਬ ਸਰਕਾਰ ਨੂੰ ਅਣ ਰਜਿਸਟਰਡ ਡਾਕਟਰਾਂ ਨੂੰ ਟਰੇਨਿੰਗ ਦੇ ਨਾਲ ਰਜਿਸਟਰੇਸ਼ਨ ਦੇਣ ਸਬੰਧੀ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਕਮੇਟੀ ਮੈਂਬਰਾਂ ਵਲੋਂ ਡਾ. ਮਹਿੰਦਰ ਸਿੰਘ ਅਤੇ ਪੂਰੀ ਜ਼ਿਲ੍ਹਾ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਡਾ. ਜੱਗਾ ਸਿੰਘ ਕਾਦਰ ਵਾਲਾ ਨੇ ਆਏ ਹੋਏ ਸਾਥੀਆਂ ਅਤੇ ਜ਼ਿਲ੍ਹਾ ਪੱਧਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਬੂਟਾ ਸਿੰਘ, ਹਰਪ੍ਰੀਤ ਸਿੰਘ ਖੰਭੇ, ਗੁਰਸੰਗਤ ਸਿੰਘ ਧਰਮ ਸਿੰਘ ਵਾਲਾ, ਡਾ. ਭੁਪਿੰਦਰ ਸਿੰਘ ਬੱਗੇ, ਗੁਰਵਿੰਦਰ ਸਿੰਘ, ਡਾ. ਸੁਰਜੀਤ ਸਿੰਘ ਆਦਿ ਹਾਜ਼ਰ ਸਨ।