06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੋਸ਼ਲ ਵੈੱਲਫੇਅਰ ਕਲੱਬ ਨੇ ਅਧਿਆਪਕ ਦਿਵਸ ਮਨਾ ਕੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਰਜਿ: ਮੋਗਾ ਵਲੋਂ ਅਧਿਆਪਕ ਦਿਵਸ ਦੇ ਮੌਕੇ ‘ਤੇ ਇੰਡੋ ਸੋਵੀਅਤ ਕਾਲਜ ਆਫ਼ ਫਾਰਮੇਸੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਮਾਜ ਅਤੇ ਵਿਦਿਆਰਥੀਆਂ ਲਈ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਸ਼ਹਿਰ ਦੇ ਤਿੰਨ ਪ੍ਰਸਿੱਧ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਰਜਿ: ਮੋਗਾ ਵਲੋਂ ਅਧਿਆਪਕ ਦਿਵਸ ਦੇ ਮੌਕੇ ‘ਤੇ ਇੰਡੋ ਸੋਵੀਅਤ ਕਾਲਜ ਆਫ਼ ਫਾਰਮੇਸੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਮਾਜ ਅਤੇ ਵਿਦਿਆਰਥੀਆਂ ਲਈ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਸ਼ਹਿਰ ਦੇ ਤਿੰਨ ਪ੍ਰਸਿੱਧ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਡਾ. ਗੌਰਵ ਸ਼ਰਮਾ, ਪੀ.ਐਚ.ਡੀ. ਸਾਇੰਸ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਪਿੰਡ ਡਰੋਲੀ ਭਾਈ ਅਨਿਲ ਅਰੋੜਾ, ਅੰਗਰੇਜ਼ੀ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਪਿੰਡ ਡਾਲਾ ਅਤੇ ਮੈਡਮ ਕ੍ਰਿਸ਼ਮਾ ਅਗਰਵਾਲ, ਸਹਾਇਕ ਪ੍ਰੋਫੈਸਰ, ਸੋਸ਼ਲ ਫਾਰਮੇਸੀ ਅਤੇ ਵਿਭਾਗ ਮੁਖੀ, ਫਾਰਮੇਸੀ, ਇੰਡੋ ਸੋਵੀਅਤ ਕਾਲਜ ਮੋਗਾ ਨੂੰ ਉਨ੍ਹਾਂ ਵਲੋਂ ਕੀਤੇ ਗਏ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਨਮਾਨਿਤ ਅਧਿਆਪਕਾਂ ਨੂੰ ਸ਼ਾਲ, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਭੇਟ ਕੀਤੇ ਗਏ। ਇਸ ਮੌਕੇ ਮੈਡਮ ਇੰਦੂ ਪੁਰੀ, ਐਮ.ਡੀ. ਪੀ. ਮਾਰਕਾ ਆਇਲ ਨੇ ਕਿਹਾ ਕਿ ਗੁਰੂਆਂ ਦਾ ਸਨਮਾਨ ਕਰਨਾ ਹੀ ਅਧਿਆਪਕ ਦਿਵਸ ਦੀ ਅਸਲ ਭਾਵਨਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇੰਡੋ ਸੋਵੀਅਤ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਅਤੇ ਡਾਇਰੈਕਟਰ ਘਨਸ਼ਿਆਮ ਦਾਸ ਗੁਪਤਾ ਨੇ ਕਿਹਾ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਆਪਣੇ ਬੱਚਿਆਂ ਵਾਂਗ ਪਿਆਰ ਅਤੇ ਸਨੇਹ ਨਾਲ ਪੇਸ਼ ਆਉਣਾ ਚਾਹੀਦਾ ਹੈ, ਤਾਂ ਜੋ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਹੋਰ ਮਜ਼ਬੂਤ ਅਤੇ ਭਰੋਸੇਯੋਗ ਬਣ ਸਕਣ। ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਕਿਹਾ ਕਿ ਬੱਚਿਆਂ ਅਤੇ ਅਧਿਆਪਕਾਂ ਵਿਚਕਾਰ ਆਪਸੀ ਤਾਲਮੇਲ ਵਿਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਦੀ ਮਨੋਦਸ਼ਾ ਨੂੰ ਸਮਝਦੇ ਹੋਏ ਉਨ੍ਹਾਂ ਦੇ ਭਵਿੱਖ ਸਬੰਧੀ ਫ਼ੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਸਨਮਾਨਿਤ ਅਧਿਆਪਕਾਂ ਦੇ ਜੀਵਨ, ਪ੍ਰਾਪਤੀਆਂ ਅਤੇ ਸੰਘਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਦ-ਚਿੰਨ੍ਹਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਓ.ਪੀ. ਕੁਮਾਰ ਨੇ ਦੱਸਿਆ ਕਿ 5 ਸਤੰਬਰ ਨੂੰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਸਿੱਖਿਆ ਸ਼ਾਸਤਰੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਦੀ ਯਾਦ ਵਿਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਮਹਾਨ ਅਧਿਆਪਕ, ਦਾਰਸ਼ਨਿਕ ਅਤੇ ਵਿਦਵਾਨ ਸਨ। ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਨਰੇਸ਼ ਮਹਿੰਦੀਰੱਤਾ ਅਤੇ ਪ੍ਰੋ. ਬਲਵਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਸੁਝਾਅ ਦਿੱਤੇ। ਇਸ ਮੌਕੇ ਕਾਲਜ ਦੇ ਚੇਅਰਮੈਨ ਪਰਵੀਨ ਗਰਗ ਨੇ ਕਿਹਾ ਕਿ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਅਧਿਆਪਕ ਦਿਵਸ ਦਾ ਸਮਾਗਮ ਕਾਲਜ ਵਿਖੇ ਕਰਵਾ ਕੇ ਸੰਸਥਾ ਨੂੰ ਜੋ ਸਨਮਾਨ ਦਿੱਤਾ ਗਿਆ ਹੈ, ਉਸ ਲਈ ਉਹ ਅਤੇ ਕਾਲਜ ਦੇ ਸਮੂਹ ਮੈਂਬਰ ਕਲੱਬ ਦੇ ਸਦਾ ਆਭਾਰੀ ਰਹਿਣਗੇ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ, ਆਈ.ਐਸ.ਐਫ.ਸੀ.ਪੀ.ਆਰ. ਦੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਮੈਡਮ ਨੀਤਿਕਾ ਸ਼ਰਮਾ, ਡੀਨ ਐਗਜ਼ਾਮੀਨੇਸ਼ਨ ਇੰਜੀ. ਜਸਪ੍ਰੀਤ ਇੰਦਰ ਸਿੰਘ, ਸੋਸ਼ਲ ਵੈੱਲਫੇਅਰ ਕਲੱਬ ਦੇ ਝਲਮਨ ਦਾਸ, ਮੰਗਤ ਰਾਮ ਸ਼ਰਮਾ, ਸਮਰੱਥ ਸਿੰਗਲਾ, ਅਸ਼ੋਕ ਨਰੂਲਾ, ਅਜੈ ਸਿੰਗਲਾ, ਰਾਜਵਿੰਦਰ ਸਿੰਘ, ਸੁਰੇਸ਼ ਮਹਿੰਦੀਰੱਤਾ, ਪੰਕਜ ਗੋਇਲ, ਉਪਿੰਦਰ ਵਾਲੀਆ, ਕੈਲਾਸ਼ ਮੰਗਲਾ, ਬਲਵਿੰਦਰ ਕੁਮਾਰ, ਜੋਗਿੰਦਰ ਕੁਮਾਰ ਸਿੰਗਲਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿਸਤੌਲਨੁਮਾ ਵਸਤੂ ਦਿਖਾ ਪੁਲਿਸ ਗੱਡੀ ਨੂੰ ਮਾਰੀ ਟੱਕਰ ਐੱਸ. ਐੱਚ.ਓ ਸਮੇਤ ਮੁਲਾਜ਼ਮ ਜ਼ਖ਼ਮੀ ਅਗਲੀ ਖ਼ਬਰ ਕਾਕਾ ਗੁਰਨਾਜ਼ ਸਿੰਘ ਗਿੱਲ (ਡਾਲਾ) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
Ad Position 24