ਸੀ.ਪੀ.ਆਈ. (ਐਮ) ਤਹਿਸੀਲ ਧਰਮਕੋਟ ਦੀ ਅਹਿਮ ਬੈਠਕ ਹੋਈ
7 ਸਤੰਬਰ ਨੂੰ ਮੁੱਖ ਮੰਤਰੀ ਦੇ ਨਾਂਅ ਦਿੱਤੇ ਜਾਣਗੇ ਮੰਗ ਪੱਤਰ - ਆਗੂ
ਕੋਟ ਈਸੇ ਖਾਂ, 6 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸੀ. ਪੀ.
ਕੋਟ ਈਸੇ ਖਾਂ, 6 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸੀ.ਪੀ.ਆਈ. (ਐਮ) ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੀ ਅਹਿਮ ਬੈਠਕ ਕਾਮਰੇਡ ਗਗਨਦੀਪ ਸਿੰਘ ਬਲਖੰਡੀ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਧਰਮਕੋਟ ਰੋਡ ਕੋਟ ਈਸੇ ਖਾਂ ਵਿਖੇ ਹੋਈ ਜਿਸ ਵਿਚ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾਈ ਮੈਂਬਰ ਸੀ.ਪੀ.ਆਈ. (ਐਮ) ਪੰਜਾਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਬੈਠਕ ਨੂੰ ਕਾਮਰੇਡ ਸੁਰਜੀਤ ਸਿੰਘ ਗਗੜਾ ਤੇ ਕਾਮਰੇਡ ਰਾਮ ਕ੍ਰਿਸ਼ਨ ਧਰਮਕੋਟ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਤਹਿਸੀਲ ਧਰਮਕੋਟ ਤੇ ਮੋਗਾ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਅ ‘ਤੇ ਐਸ.ਡੀ.ਐਮ. ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਤੋਂ ਇਲਾਵਾ ਮਿਤੀ 9 ਸਤੰਬਰ ਨੂੰ ਕਾਮਰੇਡ ਸੀਤਾ ਰਾਮ ਯੈਚੁਰੀ ਦੀ ਦੂਸਰੀ ਬਰਸੀ ਨੂੰ ਸਮਰਪਿਤ ਸੈਮੀਨਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਾਮਰੇਡ ਐਮ.ਏ.ਬੇਬੀ ਕੌਮੀ ਸਕੱਤਰ ਸੀ.ਪੀ.ਆਈ. (ਐਮ) ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾਈ ਸਕੱਤਰ ਸੀ.ਪੀ.ਆਈ. (ਐਮ) ਸੰਬੋਧਨ ਕਰਨਗੇ। ਆਗੂਆਂ ਇਹ ਵੀ ਜਾਣਕਾਰੀ ਦਿੱਤੀ ਕਿ 10 ਤੇ 11 ਸਤੰਬਰ ਨੂੰ ਪਾਰਟੀ ਦਫ਼ਤਰ ਸੈਕਟਰ 29-ਡੀ ਚੰਡੀਗੜ੍ਹ ਵਿਖੇ ਸਕੂਲਿੰਗ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਪਾਰਟੀ ਵਲੋਂ ਮਿਤੀ 16 ਸਤੰਬਰ ਨੂੰ ਗੜ੍ਹਸ਼ੰਕਰ ਵਿਖੇ ਕਾਨਫ਼ਰੰਸ ਵਿਚ ਮੋਗਾ ਜ਼ਿਲ੍ਹੇ ਵਿਚੋਂ ਸਾਥੀ ਵੱਡੀ ਗਿਣਤੀ ਵਿਚ ਭਾਗ ਲੈਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਸੁਖਦੇਵ ਸਿੰਘ ਘਲੋਟੀ, ਬਲਰਾਮ ਸਿੰਘ ਠਾਕੁਰ, ਸੁਰਿੰਦਰਪਾਲ ਕੋਟ ਈਸੇ ਖਾਂ, ਕੁਲਵਿੰਦਰ ਸਿੰਘ ਰੰਡਿਆਲਾ, ਗੁਰਿੰਦਰ ਸਿੰਘ ਵੈਰੜ ਆਦਿ ਹਾਜ਼ਰ ਸਨ।