06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਾਲਾਂ ਬਾਅਦ ਨਿਊ ਟਾਊਨ ਦੀ ਸੜਕ ਦਾ ਹੋਇਆ ਕਾਇਆ ਕਲਪ, ਲੋਕਾਂ ਨੂੰ ਮਿਲੀ ਵੱਡੀ ਰਾਹਤ

ਮੋਗਾ, 6 ਸਤੰਬਰ (ਅਸ਼ੋਕ ਬਾਂਸਲ)-8 ਤੋਂ 10 ਸਾਲਾਂ ਤੋਂ ਜਰਜਰ ਸੜਕਾਂ ‘ਤੇ ਸਫ਼ਰ ਕਰਨ ਲਈ ਮਜਬੂਰ ਨਿਊ ਟਾਊਨ ਦੇ ਹਜ਼ਾਰਾਂ ਲੋਕਾਂ ਨੂੰ ਆਖ਼ਰਕਾਰ ਵੱਡੀ ਰਾਹਤ ਮਿਲੀ ਹੈ। ਸ਼ਹਿਰ ਦੇ ਇਸ ਮਹੱਤਵ ਪੂਰਨ ਅਤੇ ਕੇਂਦਰੀ ਇਲਾਕੇ ਦੀ ਗਲੀ ਨੰਬਰ 4, 6, 7, 8 ਸਮੇਤ ਹੋਰ ਸੜਕਾਂ ਦਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਵਿਸ਼ੇਸ਼ ਸਹਾਇਤਾ ਯੋਜਨਾ ਤਹਿਤ ਮੁੜ ਨਿਰਮਾਣ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੋਗਾ, 6 ਸਤੰਬਰ (ਅਸ਼ੋਕ ਬਾਂਸਲ)-8 ਤੋਂ 10 ਸਾਲਾਂ ਤੋਂ ਜਰਜਰ ਸੜਕਾਂ ‘ਤੇ ਸਫ਼ਰ ਕਰਨ ਲਈ ਮਜਬੂਰ ਨਿਊ ਟਾਊਨ ਦੇ ਹਜ਼ਾਰਾਂ ਲੋਕਾਂ ਨੂੰ ਆਖ਼ਰਕਾਰ ਵੱਡੀ ਰਾਹਤ ਮਿਲੀ ਹੈ। ਸ਼ਹਿਰ ਦੇ ਇਸ ਮਹੱਤਵ ਪੂਰਨ ਅਤੇ ਕੇਂਦਰੀ ਇਲਾਕੇ ਦੀ ਗਲੀ ਨੰਬਰ 4, 6, 7, 8 ਸਮੇਤ ਹੋਰ ਸੜਕਾਂ ਦਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਵਿਸ਼ੇਸ਼ ਸਹਾਇਤਾ ਯੋਜਨਾ ਤਹਿਤ ਮੁੜ ਨਿਰਮਾਣ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗਲੀ ਨੰਬਰ 3 ਅਤੇ ਮਿੱਤਲ ਰੋਡ ਦਾ ਵੀ ਕਰੀਬ ਪੰਜ ਸਾਲ ਬਾਅਦ ਨਵੀਨੀ ਕਰਨ ਹੋਇਆ ਹੈ। ਗਲੀ ਨੰਬਰ 3 ਅਤੇ ਮਿੱਤਲ ਰੋਡ ਦਾ ਨਿਰਮਾਣ ਕਾਰਜ ਇਸ ਤੋਂ ਪਹਿਲਾਂ 16 ਦਸੰਬਰ 2021 ਨੂੰ ਡਾ. ਰਾਜਿੰਦਰ ਕਮਲ ਅਤੇ ਮੇਅਰ ਨਿਤਿਕਾ ਭੱਲਾ ਦੇ ਕਾਰਜਕਾਲ ਦੌਰਾਨ ਹੋਇਆ ਸੀ। ਸੜਕਾਂ ਦੇ ਨਵੇਂ ਸਿਰੇ ਤੋਂ ਨਿਰਮਾਣ ਤੋਂ ਬਾਅਦ ਜਿੱਥੇ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਵਿਦਿਆਰਥੀਆਂ, ਔਰਤਾਂ, ਦੁਕਾਨਦਾਰਾਂ ਅਤੇ ਸਥਾਨਕ ਵਸਨੀਕਾਂ ਨੂੰ ਰਾਹਤ ਮਿਲੀ ਹੈ, ਉੱਥੇ ਨਿਊ ਟਾਊਨ ਦੇ ਪ੍ਰਮੁੱਖ ਵਪਾਰਕ ਖੇਤਰ ਵਿਚ ਆਵਾਜਾਈ ਵੀ ਸੁਖਾਲੀ ਹੋਣ ਦੀ ਉਮੀਦ ਹੈ। ਨਿਊ ਟਾਊਨ ਸ਼ਹਿਰ ਦੇ ਵਿਚਕਾਰ ਸਥਿਤ ਹੋਣ ਕਾਰਨ ਕਈ ਪ੍ਰਮੁੱਖ ਇਲਾਕਿਆਂ ਨੂੰ ਜੋੜਨ ਵਾਲਾ ਮਹੱਤਵਪੂਰਨ ਮਾਰਗ ਹੈ। ਇੱਥੇ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਆਵਾਜਾਈ ਹੁੰਦੀ ਹੈ। ਇਲਾਕੇ ਵਿਚ ਵੱਡੀ ਗਿਣਤੀ ਵਿਚ ਰੈਸਟੋਰੈਂਟ, ਦੁਕਾਨਾਂ, ਸਟੋਰ, ਵਪਾਰਕ ਅਦਾਰੇ ਅਤੇ ਇਮਾਰਤਾਂ ਹੋਣ ਕਾਰਨ ਇਨ੍ਹਾਂ ਸੜਕਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਲੰਬੇ ਸਮੇਂ ਤੋਂ ਸੜਕਾਂ ਦੀ ਮਾੜੀ ਹਾਲਤ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ। ਸੜਕ ਨਿਰਮਾਣ ਲਈ ਵਾਰਡ ਦੀ ਕੌਂਸਲਰ ਡਾ. ਰੀਮਾ ਸੂਦ ਅਤੇ ਡਾ. ਨਵੀਨ ਸੂਦ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉ ਨ੍ਹਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਕੌਂਸਲਰ ਡਾ. ਰੀਮਾ ਸੂਦ, ਡਾ. ਨਵੀਨ ਸੂਦ ਅਤੇ ਸਥਾਨਕ ਇਲਾਕਾ ਵਾਸੀਆਂ ਨੇ ਨਗਰ ਨਿਗਮ ਮੋਗਾ ਸਮੇਤ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਮੋਗਾ ਸਿਟੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਮੋਗਾ ਵਿਖੇ ਮਨਾਇਆ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ
Ad Position 24