07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਾਕਾ ਗੁਰਨਾਜ਼ ਸਿੰਘ ਗਿੱਲ (ਡਾਲਾ) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਅਜੀਤਵਾਲ, 6 ਸਤੰਬਰ (ਹਰਦੇਵ ਸਿੰਘ ਮਾਨ)-ਪਿੰਡ ਡਾਲਾ ਦੇ ਟਕਸਾਲੀ ਪਰਿਵਾਰ ਸਵ: ਹਰਬੰਸ ਸਿੰਘ ਗਿੱਲ ਦੇ 6 ਸਾਲ ਦੇ ਪੋਤਰੇ, ਦਿਲਦਾਰ ਸਿੰਘ ਅਤੇ ਰਾਜਵੀਰ ਕੌਰ ਦੇ ਸਪੁੱਤਰ ਕਾਕਾ ਗੁਰਨਾਜ਼ ਸਿੰਘ ਗਿੱਲ ਜੋ ਲੰਘੀ 28 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੰਗਤ ਸਾਹਿਬ ਪਿੰਡ ਡਾਲਾ ਵਿਖੇ ਹੋਈ| ਜਿੱਥੇ ਸਤਿਕਾਰਤ ਧਾਰਮਿਕ ਸ਼ਖਸੀਅਤਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ, ਪੰਚਾਇਤੀ ਤੇ ਹੋਰ ਉੱਘੀਆਂ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਨਗਰ ਇਲਾਕਾ ਤੇ ਦੂਰ-ਦੂਰ ਤੋਂ ਸੰਗਤਾਂ ਨੇ ਮਾਸੂਮ ਗੁਰਨਾਜ਼ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਭੋਗ ਉਪਰੰਤ ਭਾਈ ਨਿਰਭੈ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਵਾਲਿਆਂ ਨੇ ਵੈਰਾਗਮਈ ਕਥਾ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਅਜੀਤਵਾਲ, 6 ਸਤੰਬਰ (ਹਰਦੇਵ ਸਿੰਘ ਮਾਨ)-ਪਿੰਡ ਡਾਲਾ ਦੇ ਟਕਸਾਲੀ ਪਰਿਵਾਰ ਸਵ: ਹਰਬੰਸ ਸਿੰਘ ਗਿੱਲ ਦੇ 6 ਸਾਲ ਦੇ ਪੋਤਰੇ, ਦਿਲਦਾਰ ਸਿੰਘ ਅਤੇ ਰਾਜਵੀਰ ਕੌਰ ਦੇ ਸਪੁੱਤਰ ਕਾਕਾ ਗੁਰਨਾਜ਼ ਸਿੰਘ ਗਿੱਲ ਜੋ ਲੰਘੀ 28 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੰਗਤ ਸਾਹਿਬ ਪਿੰਡ ਡਾਲਾ ਵਿਖੇ ਹੋਈ| ਜਿੱਥੇ ਸਤਿਕਾਰਤ ਧਾਰਮਿਕ ਸ਼ਖਸੀਅਤਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ, ਪੰਚਾਇਤੀ ਤੇ ਹੋਰ ਉੱਘੀਆਂ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਨਗਰ ਇਲਾਕਾ ਤੇ ਦੂਰ-ਦੂਰ ਤੋਂ ਸੰਗਤਾਂ ਨੇ ਮਾਸੂਮ ਗੁਰਨਾਜ਼ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਭੋਗ ਉਪਰੰਤ ਭਾਈ ਨਿਰਭੈ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਵਾਲਿਆਂ ਨੇ ਵੈਰਾਗਮਈ ਕਥਾ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਉਪਰੰਤ ਸਿੰਘ ਸਾਹਿਬ ਭਾਈ ਪ੍ਰੇਮ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗੁਰਨਾਜ਼ ਸਿੰਘ ਦੇ ਚਾਚਾ ਜਸਦੀਪ ਸਿੰਘ (ਹਲਕਾ ਪ੍ਰਧਾਨ ਯੂਥ ਅਕਾਲੀ ਦਲ) ਨੇ ਇਸ ਦੁਖਦਾਈ ਖਬਰ ਨੂੰ ਜਿਵੇਂ ਹੀ ਸਭ ਨਾਲ ਸਾਂਝਾ ਕੀਤਾ ਤਾਂ ਹਰ ਪਾਸੇ ਮਾਤਮ ਛਾ ਗਿਆ ਤੇ ਹਰ ਦਿਲ ਇਸ ਮਸੂਮ ਫੁਲ ਦੇ ਸਦੀਵੀਂ ਵਿਛੋੜੇ ਦੇ ਦਰਦ ਨਾਲ ਪਸੀਜ ਗਿਆ। ਉਨ੍ਹਾਂ ਪਰਿਵਾਰ ਵਲੋਂ ਪਹੁੰਚੀਆਂ ਸਾਰੀਆਂ ਧਾਰਮਿਕ ਸਿਆਸੀ ਤੇ ਹੋਰ ਸ਼ਖਸੀਅਤਾਂ, ਸੰਗਤਾਂ ਦਾ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਗਿਆਨੀ ਪਰਮਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਭਾਈ ਅਜੀਤ ਸਿੰਘ ਖੋਸਿਆਂ ਵਾਲੇ, ਮਹਾਂਪੁਰਸ਼ ਸੰਤ ਆਸ਼ਰਮ ਗਊਸ਼ਾਲਾ ਮਹਿਰੋਂ, ਸੰਤ ਬਾਬਾ ਹਰਮੇਲ ਸਿੰਘ ਹੀਰਾ ਝਿੜੀ, ਗਿਆਨੀ ਜਗਦੇਵ ਸਿੰਘ ਕੁਟੀਆ ਆਦਿ ਧਾਰਮਿਕ ਸ਼ਖਸੀਅਤਾਂ ਸਮੇਤ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ, ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਜ਼ਿਲ੍ਹਾ ਪ੍ਰਧਾਨ ਹਰਜੋਤ ਸਿੰਘ ਡੇਮਰੂ, ਯੂਥ ਪ੍ਰਧਾਨ ਜਸਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵੰਤ ਸਿੰਘ ਮਾਹਲਾ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਪੀ.ਏ.ਸੀ. ਮੈਂਬਰ ਰਜਿੰਦਰ ਸਿੰਘ ਡੱਲਾ, ਅਜੀਤਪਾਲ ਸਿੰਘ ਰਣੀਆ, ਮੋਗਾ ਇੰਚਾਰਜ ਸੰਜੀਤ ਸਿੰਘ ਗਿੱਲ, ਸੀਨੀਅਰ ਆਗੂ ਹਰਮਨਜੀਤ ਸਿੰਘ ਦੀਦਾਰੇਵਾਲਾ, ਪਰਮਪਾਲ ਸਿੰਘ ਤਖਤੂਪੁਰਾ, ਅਜੇ ਸ਼ਰਮਾ ਮੋਗਾ, ਪ੍ਰਿੰਸੀਪਲ ਚਰਨਜੀਤ ਸਿੰਘ, ਸੀਨੀਅਰ ਆਗੂ ਸਵਰਨ ਸਿੰਘ ਆਦੀਵਾਲ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਆਕਾਸ਼ਦੀਪ ਸਿੰਘ ਲਾਲੀ, ਗੁਰਨੂਰ ਸਿੰਘ ਦੌਧਰ, ਮੁਖਤਿਆਰ ਸਿੰਘ ਭਾਗੀਕੇ, ਪਰਮਿੰਦਰ ਸਿੰਘ ਡਿੰਪਲ, ਸੈਕਟਰੀ ਸੁਖਬੀਰ ਸਿੰਘ, ਜਗਜੀਤ ਸਿੰਘ ਜੱਗ ਾ, ਅਮਨਿੰਦਰ ਸਿੰਘ, ਸੁਰਜੀਤ ਸਿੰਘ ਰਣਸੀਂਹ ਕਲਾਂ, ਗੁਰਬਖਸ਼ ਸਿੰਘ ਰਣੀਆ, ਸੁਰਜੀਤ ਸਿੰਘ ਝੰਡੇਆਣਾ, ਲਖਵੰਤ ਸਿੰਘ ਮਹਿਣਾ, ਸੋਹਣ ਸਿੰਘ ਖੇਲਾ ਆਦਿ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ। ਸਟੇਜ ਦੀ ਸੇਵਾ ਹਰਪ੍ਰੀਤ ਸਿੰਘ ਘੋਲੀਆ ਨੇ ਚਲਾਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸਾਂਝੇ ਫ਼ਰੰਟ ਦੇ ਐਕਸ਼ਨਾਂ ’ਚ 8 ਤੋਂ ਸ਼ਾਮਿਲ ਹੋਵੇਗੀ-ਭੁੱਲਰ ਅਗਲੀ ਖ਼ਬਰ ‘ ਆਪ’ ਸਰਕਾਰ ਦੇ ਰਾਜ ਅੰਦਰ ਸ਼ਰੇਆਮ ਹੋਇਆ ਮਨੁੱਖੀ ਅਧਿਕਾਰਾਂ ਦਾ ਘਾਣ-ਸੰਨੀ ਗਿੱਲ
Ad Position 24