ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਪਿੰਡ ਨਿਧਾਂਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਸਾਬਕਾ ਆਈ. ਏ.
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਸਾਬਕਾ ਆਈ.ਏ.ਐਸ. ਕਾਹਨ ਸਿੰਘ ਪੰਨੂ ਦੀ ਅਗਵਾਈ ਹੇਠ ਚਲਾਏ ਜਾ ਰਹੇ ਰੀਜਨਰੇਟਿਵ ਐਗਰੀਕਲਚਰ ਪ੍ਰੋਜੈਕਟ ਤਹਿਤ ਰਣਜੋਧ ਸਿੰਘ (ਡਿਪਟੀ ਲੀਡ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਨਿਧਾਂਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਜ਼ਿਲ੍ਹਾ ਕੋਆਰਡੀਨੇਟਰ ਡਾ. ਰਮਨਦੀਪ ਸਿੰਘ ਅਤੇ ਬਲਾਕ ਕੋਆਰਡੀਨੇਟਰ ਡਾ. ਪ੍ਰਗਟ ਸਿੰਘ ਨੇ ਸ਼ਮੂਲੀਅਤ ਕੀਤੀ। ਕੈਂਪ ਦੀ ਸ਼ੁਰੂਆਤ ਵਿਚ ਡਾ. ਰਮਨਦੀਪ ਸਿੰਘ ਨੇ ਕਿਸਾਨਾਂ ਨੂੰ ਰਾਊਂਡ ਗਲਾਸ ਫਾਊਂਡੇਸ਼ਨ ਦੇ ਕੰਮਾਂ ਅਤੇ ਮੁੱਖ ਟੀਚਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਖ-ਵੱਖ ਜ਼ਿਲ੍ਹਿਆਂ ਵਿਚ ਕੁਦਰਤੀ/ਸੁਚੱਜੀ ਖੇਤੀ, ਖੇਡ ਮੈਦਾਨ ਅਤੇ ਮਿੰਨੀ ਜੰਗਲਾਂ ਲਈ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਬੈੱਡਾਂ ‘ਤੇ ਖੇਤੀ ਕਰਨ ਲਈ ਮਸ਼ੀਨਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਡਾ. ਪ੍ਰਗਟ ਸਿੰਘ ਨੇ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਝੋਨੇ ਦੀ ਬੈੱਡਾਂ ‘ ਤੇ ਬਿਜਾਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਖੇਤੀ ਦੇ ਬੇਲੋੜੇ ਖ਼ਰਚੇ ਘਟਾਉਣ ਅਤੇ ਪਾਣੀ ਦੀ ਸਹੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕਿਸਾਨਾਂ ਦੀਆਂ ਖੇਤੀਬਾੜੀ ਨਾਲ ਸਬੰਧਿਤ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਉਨ੍ਹਾਂ ਦੇ ਸੰਭਵ ਹੱਲ ਦੱਸੇ ਗਏ। ਕੈਂਪ ਦੇ ਅੰਤ ਵਿਚ ਰਾਊਂਡ ਗਲਾਸ ਫਾਊਂਡੇਸ਼ਨ ਦੀ ਟੀਮ ਵਲੋਂ ਕਿਸਾਨਾਂ ਨੂੰ ਵਿਰਾਸਤੀ ਰੁੱਖਾਂ ਦੇ ਬੂਟੇ ਵੰਡੇ ਗਏ ਅਤੇ ਪਿੰਡ ਵਿਚ ਬੂਟੇ ਵੀ ਲਗਾਏ ਗਏ।