03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਡਾਈਟ ਮੋਗਾ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਕੁਇਜ਼ ਮੁਕਾਬਲਾ ਹੋਇਆ

ਮੋਗਾ, 2 ਸਤੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਅਸ਼ੀਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਗੁਰਦਿਆਲ ਸਿੰਘ ਮਠਾੜੂ ਅਤੇ ਮੁਕਾਬਲੇ ਦੇ ਓਵਰਆਲ ਇੰਚਾਰਜ ਪ੍ਰਿੰਸੀਪਲ ਖੁਸ਼ਵੰਤ ਸਿੰਘ, ਐਨ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮੋਗਾ, 2 ਸਤੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਅਸ਼ੀਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਗੁਰਦਿਆਲ ਸਿੰਘ ਮਠਾੜੂ ਅਤੇ ਮੁਕਾਬਲੇ ਦੇ ਓਵਰਆਲ ਇੰਚਾਰਜ ਪ੍ਰਿੰਸੀਪਲ ਖੁਸ਼ਵੰਤ ਸਿੰਘ, ਐਨ.ਪੀ.ਈ.ਪੀ. ਕੋਆਰਡੀਨੇਟਰ ਪਲਵਿੰਦਰ ਸਿੰਘ ਸਰਾਂ ਦੀ ਅਗਵਾਈ ਹੇਠ ਐਨ.ਪੀ.ਈ.ਪੀ. ਅਧੀਨ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਕੁਇਜ਼ ਮੁਕਾਬਲਾ ਡਾਈਟ ਮੋਗਾ ਵਿਖੇ ਕਰਵਾਇਆ। ਇਸ ਮੁਕਾਬਲੇ ਲਈ ਜ਼ਿਲ੍ਹਾ ਰਿਸੋਰਸ ਪਰਸਨਜ਼/ਮੁਕਾਬਲੇ ਦੇ ਜੱਜ ਦੀ ਭੂਮਿਕਾ ਕਿਰਨ ਸ਼ਰਮਾ, ਮਿਸ ਸਿਲਵੀ ਅਤੇ ਯਾਦਵਿੰਦਰ ਸਿੰਘ ਨੇ ਨਿਭਾਈ ਗਈ। ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹਦੇ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਦੀ ਚੋਣ ਸਕੂਲ ਪੱਧਰ ਤੇ ਕੀਤੀ ਗਈ ਸੀ। ਪਹਿਲਾਂ ਇਨ੍ਹਾਂ ਵਿਦਿਆਰਥੀਆਂ ਦਾ ਲਿਖਤੀ ਮੁਕਾਬਲਾ ਕਰਵਾਇਆ ਗਿਆ ਅਤੇ ਫਿਰ ਲਿਖਤੀ ਮੁਕਾਬਲੇ ਦੇ ਅਧਾਰ ਤੇ ਚੁਣੀਆਂ ਗਈਆਂ ਟੀਮਾਂ ਦੇ ਵਿਦਿਆਰਥੀਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਸ.ਸ.ਸ.ਸ. ਖੋਸਾ ਰਣਧੀਰ ਦੀ ਟੀਮ ਨੇ, ਦੂਜਾ ਸਥਾਨ ਸ.ਕੰ.ਸ.ਸ.ਸ. ਮੋਗਾ ਦੀ ਟੀਮ ਨੇ ਅਤੇ ਤੀਜਾ ਸਥਾਨ ਪੀ.ਐਮ. ਸ਼੍ਰੀ ਸ.ਸ.ਸ.ਸ. ਧਰਮਕੋਟ (ਕੰ), ਮੋਗਾ ਦੀ ਟੀਮ ਨੇ ਹਾਸਲ ਕੀਤਾ। ਇਨ੍ਹਾਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਨੂੰ ਸਕੂਲ ਵਿਖੇ ਮੁਕਾਬਲੇ ਦੀ ਤਿਆਰੀ ਕਰਵਾਉਣ ਵਿਚ ਮੁੱਖ ਭੂਮਿਕਾ ਗਾਈਡ ਅਧਿਆਪਕਾਂ/ਸਕੂਲ ਨੋਡਲ ਇੰਚਾਰਜ ਸਨੇਹਾ, ਕਿਰਨ, ਸੁਖਚੈਨਜੀਤ ਕੌਰ, ਮਿਸ ਸਿਲਵੀ ਅਤੇ ਸੁਰਿੰਦਰ ਕੌਰ ਨੇ ਨਿਭਾਈ। ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਗਾਈਡ ਅਧਿਆਪਕਾਂ ਦੀ ਮੌਜੂਦਗੀ ਵਿਚ ਟਰਾਫ਼ੀਆਂ ਅਤੇ ਸਰਟੀਫਿਕੇਟਸ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗਾਈਡ ਅਧਿਆਪਕਾਂ ਨੂੰ ਵੀ ਸਰਟੀਫਿਕੇਟਸ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੇ ਕ੍ਰਮਵਾਰ 4000 ਰੁਪਏ, 3000 ਰੁਪਏ ਅਤੇ 2000 ਰੁਪਏ ਦੀ ਇਨਾਮ ਰਾਸ਼ੀ ਜਿੱਤੀ। ਇਸ ਮੌਕੇ ਤੇ ਪਲਵਿੰਦਰ ਸਿੰਘ ਸਰਾਂ ਨੇ ਰਿਸੋਰਸ ਪਰਸਨਜ਼/ਜੱਜ ਦੀ ਭੂਮਿਕਾ ਨਿਭਾਉਣ ਵਾਲੇ ਕਿਰਨ ਸ਼ਰਮਾ, ਮਿਸ ਸਿਲਵੀ ਅਤੇ ਯਾਦਵਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਗੁਰਦਿਆਲ ਸਿੰਘ ਮਠਾੜੂ ਨੇ ਸਟੇਟ ਪੱਧਰੀ ਮੁਕਾਬਲੇ ਵਿਚ ਭਾਗ ਲੈਣ ਜਾ ਰਹੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇਸ ਮੁਕਾਬਲੇ ਦਾ ਮੁੱਖ ਉਦੇਸ਼ ਐੱਚ.ਆਈ.ਵੀ./ਏਡਜ਼ ਅਤੇ ਐਸ.ਟੀ.ਆਈ./ਆਰ.ਟੀ.ਆਈ. ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨਾ, ਚੰਗੀ ਸਿਹਤ ਲਈ ਸੰਤੁਲਿਤ ਆਹਾਰ/ ਪੋਸ਼ਣ, ਸਾਫ਼ ਸਫ਼ਾਈ, ਜਣਨੀ ਸਿਹਤ ਅਤੇ ਵੋਲੰਟਰੀ ਖ਼ੂਨਦਾਨ ਸਬੰਧੀ ਕਿਸ਼ੋਰਾਂ ਨੂੰ ਸਹੀ ਜਾਣਕਾਰੀ ਦੇਣਾ ਸੀ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ਦੇ ਖਿਡਾਰੀ ਮੁੜ ਛਾਏ ਵੱਖ-ਵੱਖ ਮੁਕਾਬਲਿਆਂ ’ਚ ਕੀਤੀਆਂ ਜਿੱਤਾਂ ਦਰਜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬਾਘਾ ਪੁਰਾਣਾ ਵਪਾਰ ਮੰਡਲ ਦਾ ਗਠਨ, ਨਵੀਂ ਟੀਮ ਦਾ ਕੀਤਾ ਸਨਮਾਨ
Ad Position 24