02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪ੍ਰਾਚੀਨ ਸ੍ਰੀ ਸ਼ਿਵ ਮੰਦਿਰ ਮੋਗਾ ਰੋਡ ਬਾਘਾ ਪੁਰਾਣਾ ਵਲੋਂ ਪ੍ਰਭਾਤ ਫੇਰੀਆਂ ਜਾਰੀ

ਬਾਘਾ ਪੁਰਾਣਾ, 1 ਸਤੰਬਰ (ਗੁਰਮੀਤ ਸਿੰਘ ਮਾਣੂੰਕੇ) ਪ੍ਰਾਚੀਨ ਸ੍ਰੀ ਸ਼ਿਵ ਮੰਦਿਰ ਮੋਗਾ ਰੋਡ ਬਾਘਾ ਪੁਰਾਣਾ ਵਿਖੇ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ (ਕ੍ਰਿਸ਼ਨ ਜਨਮ ਅਸ਼ਟਮੀ) ਸਮੂਹ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਧੂਮ-ਧਾਮ ਤੇ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਮੰਦਿਰ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ 1 ਸਤੰਬਰ ਦਿਨ ਮੰਗਲਵਾਰ ਨੂੰ ਵਿਸ਼ਾਲ ਰਥ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਦੁਪਹਿਰ 3 ਵਜੇ ਸ਼ੁਰੂ ਹੋਵੇਗੀ| ਜਿਸ ਦਾ ਉਦਘਾਟਨ ਬਾਲ ਕ੍ਰਿਸ਼ਨ ਗਰਗ ਬਾਲੀ ਉੱਘੇ ਕਾਰੋਬਾਰੀ, ਉਨ੍ਹਾਂ ਦੇ ਵੱਡੇ ਭਰਾ ਕੇਵਲ ਕ੍ਰਿਸ਼ਨ ਗਰਗ ਤੇ ਸਮੂਹ ਗਰਗ ਪਰਿਵਾਰ ਵਲੋਂ ਕੀਤਾ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬਾਘਾ ਪੁਰਾਣਾ, 1 ਸਤੰਬਰ (ਗੁਰਮੀਤ ਸਿੰਘ ਮਾਣੂੰਕੇ) ਪ੍ਰਾਚੀਨ ਸ੍ਰੀ ਸ਼ਿਵ ਮੰਦਿਰ ਮੋਗਾ ਰੋਡ ਬਾਘਾ ਪੁਰਾਣਾ ਵਿਖੇ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ (ਕ੍ਰਿਸ਼ਨ ਜਨਮ ਅਸ਼ਟਮੀ) ਸਮੂਹ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਧੂਮ-ਧਾਮ ਤੇ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਮੰਦਿਰ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ 1 ਸਤੰਬਰ ਦਿਨ ਮੰਗਲਵਾਰ ਨੂੰ ਵਿਸ਼ਾਲ ਰਥ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਦੁਪਹਿਰ 3 ਵਜੇ ਸ਼ੁਰੂ ਹੋਵੇਗੀ| ਜਿਸ ਦਾ ਉਦਘਾਟਨ ਬਾਲ ਕ੍ਰਿਸ਼ਨ ਗਰਗ ਬਾਲੀ ਉੱਘੇ ਕਾਰੋਬਾਰੀ, ਉਨ੍ਹਾਂ ਦੇ ਵੱਡੇ ਭਰਾ ਕੇਵਲ ਕ੍ਰਿਸ਼ਨ ਗਰਗ ਤੇ ਸਮੂਹ ਗਰਗ ਪਰਿਵਾਰ ਵਲੋਂ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਅਸ਼ਵਨੀ ਸ਼ਰਮਾ, ਰੌਸ਼ਨ ਲਾਲ ਰੋਸ਼ੀ, ਬਲਵਿੰਦਰ ਗਰਗ, ਕ੍ਰਿਸ਼ਨ ਗਰਗ, ਸੰਦੀਪ ਗੋਇਲ ਠੰਡੂ ਤੇ ਹੋਰਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਯਾਤਰਾ ਵਿਚ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਸੁੰਦਰ ਝਾਕੀਆਂ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ ਇਸ ਯਾਤਰਾ ਨੂੰ ਸ਼ਹਿਰ ਅੰਦਰ ਵੱਖ-ਵੱਖ ਸਥਾਨਾਂ ’ਤੇ ਲਿਜਾਇਆ ਜਾਵੇਗਾ ਅਤੇ ਯਾਤਰਾ ਵਿਚ ਸ਼ਾਮਿਲ ਸ਼ਰਧਾਲੂਆਂ ਉੱਪਰ ਫੁਲਾਂ ਦੀ ਵਰਖਾ ਕੀਤੀ ਜਾਵੇਗੀ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਮੰਦਿਰ ਵਲੋਂ ਸ਼ਹਿਰ ਦੀਆਂ ਗਲੀਆਂ ਤੇ ਮੁਹੱਲਿਆਂ ਵਿਚ ਘਰ-ਘਰ ਜਾ ਕੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮਹਿਮਾ ਦਾ ਗੁਣ-ਗਾਣ ਕਰਨ ਲਈ ਪ੍ਰਭਾਤ ਫੇਰੀਆਂ ਕੀਤੀਆਂ ਜਾ ਰਹੀਆਂ ਹਨ| ਜਿਸ ਦੇ ਤਹਿਤ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਗਰਗ, ਕ੍ਰਿਸ਼ਨ ਗਰਗ, ਟੋਨੀ ਗਰਗ, ਕ੍ਰਿਸ਼ਨ ਸਿੰਗਲਾ ਅਤੇ ਸੰਜੂ ਮਿੱਤਲ ਆੜ੍ਹਤੀਆ ਵਲੋਂ ਆਪਣੇ ਘਰਾਂ ਵਿਚ ਪ੍ਰਭਾਤ ਫੇਰੀ ਕਰਵਾ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਸੰਕੀਰਤਨ ਕੀਤਾ ਗਿਆ। ਇਸ ਮੌਕੇ ਕਮੇਟੀ ਵਲੋਂ ਉਕਤ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਅਸੀਂ ਸਮੂਹ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਰਥ ਯਾਤਰਾ ਵਿਚ ਸ਼ਾਮਿਲ ਹੋ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਨ੍ਹਾਂ ਪ੍ਰਭਾਤ ਫੇਰੀਆਂ ਦੌਰਾਨ ਬਾਲ ਕ੍ਰਿਸ਼ਨ ਗਰਗ ਬਾਲੀ, ਕੇਵਲ ਕ੍ਰਿਸ਼ਨ ਗਰਗ, ਪ੍ਰਧਾਨ ਰਜਿੰਦਰ ਕੁਮਾਰ ਬੰਸੀ, ਸੁਖਦਰਸ਼ਨ ਸਿੰਗਲਾ ਭੱਠੇ ਵਾਲੇ, ਚੇਅਰਮੈਨ ਰਮਨ ਮਿੱਤਲ (ਰਿੰਪੀ), ਵਿਜੇ ਸ਼ਰਮਾ, ਸੰਜੂ ਮਿੱਤਲ ਆੜ੍ਹਤੀਆ, ਯਾਦਵਿੰਦਰ ਬਾਂਸਲ, ਪ੍ਰਧਾਨ ਮਨਦੀਪ ਕੱਕੜ, ਗੁਰਪ੍ਰੀਤ ਮਨਚੰਦਾ ਸ਼ਹਿਰੀ ਪ੍ਰਧਾਨ ‘ਆਪ’, ਦਵਿੰਦਰ ਬਾਂਸਲ, ਦਵਿੰਦਰ ਸਿੰਗਲਾ (ਚੀਕਾ), ਪਵਨ ਗੁਪਤਾ, ਸੰਜੀਵ ਗਰਗ ਟੀਟੂ, ਮਾ: ਰਾਜੇਸ਼ ਗਰਗ ਮੋਗਾ, ਰਜਿੰਦਰ ਗੋਇਲ, ਐਡਵੋਕੇਟ ਅਮਿਤ ਗੋਇਲ, ਰਾਕੇਸ਼ ਜਿੰਦਲ ਤੋਤਾ, ਰਾਜੂ ਸੇਤੀਆ, ਪ੍ਰਵੀਨ ਸੇਤੀਆ, ਸੰਦੀਪ ਕੁਮਾਰ ਠੰਡੂ, ਅਸ਼ੋਕ ਕਾਂਸਲ ਸਮਾਧ ਵਾਲੇ, ਮਨੋਜ ਗੋਇਲ, ਪ੍ਰਸਿੰਨ ਕੁਮਾਰ, ਸਿਮਰਨ ਸਿੰਮਾ, ਸੰਜੀਵ ਗਰਗ, ਬੌਬੀ ਗਰਗ, ਧਰਮਪਾਲ ਕਾਂਸਲ, ਲਵਲੀ ਬਾਂਸਲ, ਸ਼ਵਿੰਦਰਪਾਲ ਸਿੰਗਲਾ, ਪ੍ਰਧਾਨ ਸ਼ਸ਼ੀ ਗਰਗ, ਹਰਪ੍ਰੀਤ ਘੋਟੂ, ਅਮਨ ਤਨੇਜਾ, ਭੂਸ਼ਨ ਗੋਇਲ, ਪਵਨ ਗੋਇਲ, ਗਿਆਨ ਮਿੱਤਲ ਆਦਿ ਸ਼ਹਿਰ ਵਾਸੀਆਂ ਨੇ ਹਾਜ਼ਰੀਆਂ ਲਗਵਾਈਆਂ।
Ad Position 22
No active advertisement
ਪਿਛਲੀ ਖ਼ਬਰ ਡੀ.ਐਸ. ਬਲੌਸਮ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਦਹਾਕਿਆਂ ਬਾਅਦ ਪੰਜਾਬ ਦੇ ਧਰਤੀ...
Ad Position 24