ਵਾਰਡ ਨੰਬਰ 5 ਨੂੰ ਨਮੂਨੇ ਦਾ ਵਾਰਡ ਬਣਾਇਆ ਜਾਵੇਗਾ- ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ
ਮੋਗਾ, 26 ਅਗਸਤ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.
ਮੋਗਾ, 26 ਅਗਸਤ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ (ਐਮ.ਐਸ.ਐਮ.ਈ.) ਵਿਕਾਸ ਦਫ਼ਤਰ ਲੁਧਿਆਣਾ ਵਲੋਂ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਸ਼ਾਨਦਾਰ ਉਦਘਾਟਨ ਸੁਖਵਿੰਦਰ ਸਿੰਘ ਰੇਖੀ, ਜੀ.ਐਮ. ਡੀ.ਆਈ.ਸੀ. ਮੋਗਾ, ਰਣਵੀਰ ਸਿੰਘ ਮੈਨੇਜਰ ਬੀ.ਐਚ.ਐਲ., ਸੰਜੇ ਗੋਂਦਵਾਲ ਸੈਕਸ਼ਨ ਹੈੱਡ, ਕਿਰਨਜੋਤ, ਦੀਪਕ ਸ਼ਰਮਾ ਜੈਮ ਫੈਸੀਲੀਟੇਟਰ, ਪ੍ਰਿਆ ਕੁਮਾਰੀ ਮੈਨੇਜਰ ਟੀ.ਬੀ.ਆਈ. ਐਫ.ਆਈ.ਆਈ.ਟੀ. ਰੋਪੜ, ਡਾ. ਜੀ.ਡੀ. ਗੁਪਤਾ ਡਾਇਰੈਕਟਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ, ਸ਼ਰਨਪਾਲ ਸਿੰਘ ਜੀ.ਐਮ. ਸੀ.ਟੀ.ਆਰ. ਲੁਧਿਆਣਾ, ਅਮਿਤ ਕੁਮਾਰ, ਅਨੰਦ ਪੱਲਵੀ ਜਨਰਲ ਮੈਨੇਜਰ ਐਨ.ਐਸ.ਆਈ.ਸੀ. ਲੁਧਿਆਣਾ, ਵਿਨੈ ਸ਼ਰਮਾ, ਰਿਸ਼ੀ ਅਰੋੜਾ ਮੈਨੇਜਰ ਸੀਨੀਅਰ ਰਿਲੇਸ਼ਨਸ਼ਿਪ, ਸੂਰਿਆ ਭੂਸ਼ਨ ਬਰਾਂਚ ਇੰਚਾਰਜ ਨੈਸ਼ਨਲ ਐਸ.ਸੀ. ਐਸ.ਟੀ. ਹੱਬ ਲੁਧਿਆਣਾ, ਕੁੰਦਨ ਲਾਲ ਸਾਬਕਾ ਸਹਾਇਕ ਡਾਇਰੈਕਟਰ ਐਮ.ਐਸ.ਐਮ.ਈ., ਜੇ.ਪੀ.ਐਸ. ਖੰਨਾ ਜ਼ਿਲ੍ਹਾ ਪ੍ਰਧਾਨ ਮੋਗਾ ਐਗਰੋ, ਸੁਭਾਸ਼ ਗਰੋਵਰ ਪ੍ਰਧਾਨ ਮੋਗਾ ਇੰਡਸਟਰੀਅਲ ਫੋਕਲ ਪੁਆਇੰਟ ਅਤੇ ਦੀਪਕ ਚੈਚੀ ਸਹਾਇਕ ਡਾਇਰੈਕਟਰ ਐਮ.ਐਸ.ਐਮ.ਈ. ਡੀ.ਐਫ.ਓ. ਲੁਧਿਆਣਾ ਵਲੋਂ ਸਾਂਝੇ ਤੌਰ ‘ਤੇ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ ਗਿਆ। ਵਰਕਸ਼ਾਪ ਦੇ ਆਯੋਜਕ ਦੀਪਕ ਚੈਚੀ ਨੇ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਐਮ.ਐਸ.ਐਮ.ਈ. ਉਦਯੋਗ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਅਤੇ ਸਕੀਮਾਂ ਬਾਰੇ ਬਹੁਤ ਹੀ ਸਰਲ ਢੰਗ ਨਾਲ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ਵਿਚ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਦੇ ਵੱਖ-ਵੱਖ ਉਦਯੋਗਿਕ ਖੇਤਰਾਂ ਨਾਲ ਸਬੰਧਿਤ ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਸੁਖਵਿੰਦਰ ਸਿੰਘ ਰੇਖੀ ਜੀ.ਐਮ. ਡੀ.ਆਈ.ਸੀ. ਮੋਗਾ ਨੇ ਕਿਹਾ ਕਿ ਐਮ.ਐਸ.ਐਮ.ਈ. ਸਿਰਫ਼ ਫ਼ੰਡ ਮੁਹੱਈਆ ਕਰਵਾਉਣ ਤੱਕ ਸੀਮਤ ਨਹੀਂ ਹੈ, ਸਗੋਂ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਮੌਕਿਆਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿੱਕਰੀ ਲਈ ਬਾਜ਼ਾਰ ਵੀ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਤਕਨਾਲੋਜੀ ਨੂੰ ਅਪਣਾਉਣ ਸਬੰਧੀ ਵੀ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੇ ਬੈਂਕਿੰਗ, ਲਾਇਸੈਂਸ, ਉਤਪਾਦ ਵਿਕਾਸ, ਮਾਰਕੀਟਿੰਗ ਅਤੇ ਹੋਰ ਉਦਯੋਗਿਕ ਗਤੀਵਿਧੀਆਂ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਕਾਲਜ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਵੱਧ ਕੇ ਉਦਯੋਗ ਅਤੇ ਸਵੈ-ਰੋਜ਼ਗਾਰ ਦੇ ਖੇਤਰ ਵਿਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਐਮ.ਐਸ.ਐਮ.ਈ. ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਮ.ਐਸ.ਐਮ.ਈ. ਡੀ.ਐਫ.ਓ. ਲੁਧਿਆਣਾ ਦੇ ਸਹਿਯੋਗ ਨਾਲ ਕਈ ਸੰਸਥਾਵਾਂ ਦੇ ਸਾਂਝੇ ਉਪਰਾਲੇ ਵਜੋਂ ਇਹ ਵਰਕਸ਼ਾਪ ਕਰਵਾਈ ਗਈ ਹੈ ਅਤੇ ਇਸ ਦੇ ਆਯੋਜਨ ਵਿਚ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਨੇ ਅਹਿਮ ਭੂਮਿਕਾ ਨਿਭਾਈ ਹੈ। ਅੰਤ ਵਿਚ ਸਾਰੇ ਪਹੁੰਚੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਕੁੰਦਨ ਲਾਲ, ਸਾਬਕਾ ਸਹਾਇਕ ਡਾਇਰੈਕਟਰ ਐਮ.ਐਸ.ਐਮ.ਈ. ਡੀ.ਐਫ.ਓ. ਲੁਧਿਆਣਾ ਨੇ ਕੀਤਾ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।