ਚੇਅਰਮੈਨ ਦਵਿੰਦਰਪਾਲ ਸਿੰਘ ਨੇ ਕੈਨੇਡਾ ਦੇ ਕੈਂਬਰੀਆ ਕਾਲਜ ਦਾ ਦੌਰਾ ਕੀਤਾ
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਪ੍ਰੈਜ਼ੀਡੈਂਟ ਬਾਬਾ ਕੁੰਦਨ ਸਿੰਘ ਮੈਮੋਰੀਅਲ ਕਾਲਜ ਧਰਮਕੋਟ ਡਾਇਰੈਕਟਰ ਦੇਸ਼ ਭਗਤ ਕਾਲਜ ਮੋਗਾ ਨੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਕੈਂਬਰੀਆ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਕਾਲਜ ਦੇ ਪ੍ਰਬੰਧਕ ਜੇ.
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਪ੍ਰੈਜ਼ੀਡੈਂਟ ਬਾਬਾ ਕੁੰਦਨ ਸਿੰਘ ਮੈਮੋਰੀਅਲ ਕਾਲਜ ਧਰਮਕੋਟ ਡਾਇਰੈਕਟਰ ਦੇਸ਼ ਭਗਤ ਕਾਲਜ ਮੋਗਾ ਨੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਕੈਂਬਰੀਆ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਕਾਲਜ ਦੇ ਪ੍ਰਬੰਧਕ ਜੇ.ਡੀ. ਕੌੜਾ, ਡਾ. ਰੋਮੇਸ਼ ਸਦਾਵਰਤੀ ਸਾਬਕਾ ਵਾਈਸ ਚਾਂਸਲਰ ਕੈਨੇਡਾ ਦੇ ਮਸ਼ਹੂਰ ਹੋਟਲਰ ਅਤੇ ਬਿਲਡਰ ਨਛੱਤਰ ਸਿੰਘ ਕੂਨਰ ਅਤੇ ਚੰਡੀਗੜ੍ਹ ਦੇ ਬਿਜ਼ਨਸਮੈਨ ਇੰਦਰਪਾਲ ਸਿੰਘ ਚਿੰਪੂ ਵੀ ਹਾਜ਼ਰ ਸਨ। ਦਵਿੰਦਰਪਾਲ ਸਿੰਘ ਨੇ ਕਾਲਜ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਅਦਾਰਿਆਂ ਵਿਚ ਆਉਣ ਲਈ ਸੱਦਾ ਦਿੱਤਾ। ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਹੁਣ ਇੰਟਰਨੈਸ਼ਨਲ ਵਿਦਿਆਰਥੀ ਘੱਟ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀਆਂ ਨੂੰ ਗਰੈਜੂਏਸ਼ਨ ਕਰ ਕੇ ਪੋਸਟ ਗਰੈਜੂਏਸ਼ਨ ਕੋਰਸ ਕਰਨ ਲਈ ਕੈਨੇਡਾ ਆਉਣਾ ਚਾਹੀਦਾ ਹੈ। ਅੱਜ ਵੀ ਇੱਥੇ ਵਿਦਿਆਰਥੀ ਦੀ ਬਹੁਤ ਜ਼ਰੂਰਤ ਹੈ। ਜਿਨ੍ਹਾਂ ਨੂੰ ਟੈਕਨੀਕਲ ਕੰਮ ਕਰਨਾ ਆਉਂਦਾ ਹੈ ਉਹ ਵਿਦਿਆਰਥੀ ਅੱਜ ਵੀ ਕੈਨੇਡਾ ਸੈਟ ਹੋ ਸਕਦੇ ਹਨ। ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋ ਪਹਿਲਾਂ ਸ਼ਹਿਰ ਕਾਲਜ ਅਤੇ ਕੋਰਸ ਜੋ ਵਿਦਿਆਰਥੀਆਂ ਨੇ ਕਰਨਾ ਹੈ ਉਸ ਦੀ ਜਾਣਕਾਰੀ ਲੈ ਕੇ ਆਉਣਾ ਚਾਹੀਦਾ ਹੈ ਕਿ ਉਸ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਵਿਖੇ ਕੰਮ ਮਿਲ ਸਕਦਾ, ਪੀ.ਆਰ. ਹੋ ਸਕਦੀ ਹੈ ਇਹ ਪਤਾ ਕਰਨਾ ਬਹੁਤ ਜ਼ਰੂਰੀ ਹੈ।