11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗਿੱਲ ਪਾਰਕ ਐਂਡ ਹੋਟਲ ਵਿਚ ਲੱਗੀ ਪ੍ਰਦਰਸ਼ਨੀ ਤੇ ਤੀਆਂ ਤੀਜ ਦਾ ਮੇਲਾ ਅਮਿੱਟ ਯਾਦਾਂ ਛੱਡ ਗਿਆ

ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ)-ਸਥਾਨਕ ਸ਼ਹਿਰ ਦੇ ਦੁਸਾਂਝ ਰੋਡ ਸਥਿਤ ਗਿੱਲ ਪਾਰਕ ਐਂਡ ਹੋਟਲ ਵਿਚ ਲੱਗੀ ਪ੍ਰਦਰਸ਼ਨੀ ਤੇ ਮੇਲਾ ਤੀਆਂ ਤੀਜ ਦੀਆਂ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਸਮਾਗਮ ਦੌਰਾਨ ਹਲਕਾ ਵਿਧਾਇਕ ਮੋਗਾ ਡਾ.

Ad Position 21
No active advertisement
ਦੁਸਾਂਝ ਰੋਡ ਸਥਿਤ ਗਿੱਲ ਪਾਰਕ ਐਂਡ ਹੋਟਲ ਵਿਚ ਤੀਆਂ ਤੀਜ ਦੌਰਾਨ ਲਗਾਈ ਗਈ ਪ੍ਰਦਰਸ਼ਨੀ ਵੇਖਦੇ ਹੋਏ ਮਾਲਵਿਕਾ ਸੂਦ ਸੱਚਰ ਅਤੇ ਤੀਆਂ ਦੌਰਾਨ ਮੇਅਰ ਵਿਨੇਪਾਲ ਕੌਰ ਦੌਧਰੀਆ ਅਤੇ ਮਨਦੀਪ ਕੌਰ ਗਿੱਲ। ਅਜੀਤ ਤਸਵੀਰ 12-08-2026
ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ)-ਸਥਾਨਕ ਸ਼ਹਿਰ ਦੇ ਦੁਸਾਂਝ ਰੋਡ ਸਥਿਤ ਗਿੱਲ ਪਾਰਕ ਐਂਡ ਹੋਟਲ ਵਿਚ ਲੱਗੀ ਪ੍ਰਦਰਸ਼ਨੀ ਤੇ ਮੇਲਾ ਤੀਆਂ ਤੀਜ ਦੀਆਂ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਸਮਾਗਮ ਦੌਰਾਨ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਨਗਰ ਨਿਗਮ ਮੋਗਾ ਦੇ ਮੇਅਰ ਵਿਨੇਪਾਲ ਕੌਰ ਦੌਧਰੀਆ, ਕਾਂਗਰਸ ਦੇ ਹਲਕਾ ਇੰਚਾਰਜ ਮੋਗਾ ਮਾਲਵਿਕਾ ਸੂਦ ਸੱਚਰ, ਉੱਘੀ ਸਮਾਜ ਸੇਵਕਾ ਮੁਨੀਸਾ ਦੇਵਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੇਲਾ ਤੀਆਂ ਤੀਜ ਦੀਆਂ ਦੌਰਾਨ ਲਗਾਈ ਗਈ ਬੁਟੀਕ, ਗਹਿਣੇ ਅਤੇ ਘਰੇਲੂ ਵਸਤਾਂ ਦੀ ਪ੍ਰਦਰਸ਼ਨੀ ਇਕ ਨਿਵੇਕਲੀ ਪਹਿਲ ਕਦਮੀ ਹੋ ਨਿੱਬੜੀ ਅਤੇ ਜਿੱਥੇ ਸ਼ਹਿਰ ਦੀਆਂ ਔਰਤਾਂ ਨੇ ਤੀਆਂ ਵਿਚ ਗਿੱਧੇ ਦੀਆਂ ਧਮਾਲਾਂ ਪਾਈਆਂ ਉੱਥੇ ਪ੍ਰਦਰਸ਼ਨੀ ਦਾ ਅਨੰਦ ਵੀ ਮਾਣਿਆ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਮੋਗਾ ਮਾਲਵਿਕਾ ਸੂਦ ਸੱਚਰ ਅਤੇ ਮੇਅਰ ਵਿਨੇਪਾਲ ਕੌਰ ਦੌਧਰੀਆ ਨੇ ਸਾਂਝੇ ਤੌਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਤੀਆਂ ਪੰਜਾਬੀ ਸਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਇਹ ਸਾਉਣ ਮਹੀਨੇ ਵਿਚ ਹੀ ਮਨਾਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਇਸ ਸਮਾਗਮ ਨੂੰ ਆਯੋਜਿਤ ਕਰਨ ਵਾਲੇ ਗਿੱਲ ਪਾਰਕ ਐਂਡ ਹੋਟਲ ਦੇ ਮਾਲਕ ਮਨਦੀਪ ਕੌਰ ਗਿੱਲ ਅਤੇ ਰੁਪਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਅਰਵਿੰਦਰ ਸਿੰਘ ਕਾਹਨਪੁਰੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਯਾਦਵਿੰਦਰ ਸਿੰਘ ਬਰਾੜ ਆਈ.ਕੇ.ਜੀ. ਪੀ.ਟੀ.ਯੂ. ਜਲੰਧਰ ਦੇ ਵਾਈਸ ਚਾਂਸਲਰ ਨਿਯੁਕਤ ਅਗਲੀ ਖ਼ਬਰ ਕੁਲਦੀਪ ਸਿੰਘ ਔਲਖ ਨੂੰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਸੂਬਾ ਪ੍ਰਧਾਨ ਬਣਾਉਣ ਦਾ ਅਕਾਲੀ ਵਰਕਰਾਂ ਵਲੋਂ ਹਾਈਕਮਾਂਡ ਦਾ ਧੰ...
Ad Position 24