09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਾਲਵਿਕਾ ਸੂਦ, ਵਿਨੋਦ ਬਾਂਸਲ, ਲਾਭ ਸਿੰਘ ਆਹਲੂਵਾਲੀਆ, ਮਨਜੀਤ ਸਿੰਘ ਮਾਨ, ਪਰਮਪਾਲ ਸਿੰਘ ਤਖ਼ਤੂਪੁਰਾ, ਜਸਪ੍ਰੀਤ ਸਿੰਘ ਵਿੱਕੀ, ਧਰਮਪਾਲ ਸਿੰਘ ਡੀ.ਪੀ. ਕਾਂਗਰਸ ਦੋ ਧੜਿਆਂ ’ਚ ਵੰਡੀ ਹੋਣ ਦੇ ਬਾਵਜੂਦ ਚੋਣ ਲੜਨ ਦੇ ਚਾਹਵਾਨਾਂ ’ਚ ਭਾਰੀ ਉਤਸ਼ਾਹ ਮੋਗਾ ਹਲਕੇ ਤੋਂ ਸੱਤ ਉਮੀਦਵਾਰ ਜਿਤਾ ਰਹੇ ਹਨ ਆਪਣੀ ਦਾਅਵੇਦਾਰੀ

ਮੋਗਾ, 8 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਆ ਰਹੀਆਂ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਇਸ ਨੂੰ ਲੈ ਕੇ ਹਰ ਸਿਆਸੀ ਪਾਰਟੀ ਵੋਟਰਾਂ ਨੂੰ ਆਪੋ ਆਪਣੀਆਂ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋ ਜਾਣੂੰ ਕਰਵਾ ਰਹੀਆਂ ਹਨ।

Ad Position 21
No active advertisement
ਪਿੰਡ ਕੋਟਲਾ ਰਾਏਕਾ ਵਿਖੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਦੇ ਪਿਤਾ ਨਿਰਭੈ ਸਿੰਘ ਦਾ ਹਾਲ ਜਾਣਦੇ ਹੋਏ ਜਥੇਦਾਰ ਤੀਰਥ ਸਿੰਘ ਮਾਹਲਾ। ਤਸਵੀਰ : ਜਗਰੂਪ ਸਿੰਘ ਸਰੋਆ 09-08-2026
ਮੋਗਾ, 8 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਆ ਰਹੀਆਂ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ।ਇਸ ਨੂੰ ਲੈ ਕੇ ਹਰ ਸਿਆਸੀ ਪਾਰਟੀ ਵੋਟਰਾਂ ਨੂੰ ਆਪੋ ਆਪਣੀਆਂ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋ ਜਾਣੂੰ ਕਰਵਾ ਰਹੀਆਂ ਹਨ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵਿਚਕਾਰ ਚੱਲ ਰਹੇ ਕਾਂਟੋ ਕਲੇਸ਼ ਦੇ ਚੱਲਦਿਆਂ ਅੱਜ ਸੂਬੇ ਵਿਚ ਕਾਂਗਰਸ ਦੋ ਧੜਿਆਂ ਵਿਚ ਵੰਡੀ ਜਾਪ ਰਹੀ ਹੈ, ਪਰ ਪੰਜਾਬ ਮਾਮਲਿਆਂ ਦੇ ਇੰਚਾਰਜ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ ਭੁਪੇਸ਼ ਬਘੇਲ ਅਤੇ ਸਹਿ ਇੰਚਾਰਜ ਰਵਿੰਦਰ ਡਾਲਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜੇ ਨਾਲ ਹੋਣ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੜਾ ਮਜ਼ਬੂਤ ਜਾਪਦਾ ਹੈ ਅਤੇ ਕਾਂਗਰਸ ਦੀ ਸਰਕਾਰ ਸਮੇਂ ਸਤਾ ਦਾ ਅਨੰਦ ਮਾਣ ਚੁੱਕੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦੀ ਬਹੁ ਗਿਣਤੀ ਰਾਜਾ ਵੜਿੰਗ ਦੇ ਧੜੇ ਨਾਲ ਹੋਣ ਕਰਕੇ ਇਸ ਧੜੇ ਵਲੋਂ ਚੋਣ ਲੜਨ ਦੇ ਚਾਹਵਾਨਾਂ ਵਿਚ ਵੱਡਾ ਉਤਸ਼ਾਹ ਹੈ ਅਤੇ ਉਹ ਟਿਕਟ ਲੈਣ ਦੀ ਰੇਸ ਵਿਚ ਲੱਗੇ ਹੋਏ ਹਨ ਅਤੇ ਵਿਧਾਨ ਸਭਾ ਚੋਣਾਂ ਸਿਰ ਤੇ ਹੋਣ ਕਰਕੇ ਉਨ੍ਹਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਵੀ ਤੇਜ਼ ਕੀਤੀਆਂ ਹੋਈਆਂ ਹਨ। ਜੇਕਰ ਹਲਕਾ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਹਲਕੇ ਤੋਂ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ, ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਵਿਨੋਦ ਬਾਂਸਲ ਅਤੇ ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ ਮੁੱਢਲੀ ਕਤਾਰ ਵਿਚ ਹਨ ਇਸ ਦੇ ਬਾਵਜੂਦ ਦੂਸਰੇ ਦਾਅਵੇਦਾਰਾਂ ਵਿਚ ਮਨਜੀਤ ਸਿੰਘ ਮਾਨ, ਪਰਮਪਾਲ ਸਿੰਘ ਤਖ਼ਤੂਪੁਰਾ ਅਤੇ ਜਸਪ੍ਰੀਤ ਸਿੰਘ ਵਿੱਕੀ ਸਰਪੰਚ ਵੀ ਸ਼ਾਮਲ ਹਨ। ਜੇਕਰ ਪਾਰਟੀ ਪ੍ਰਤੀ ਇਨ੍ਹਾਂ ਸੰਭਾਵੀ ਉਮੀਦਵਾਰਾਂ ਦੀ ਦੇਣ ਅਤੇ ਵਚਨਬੱਧਤਾ ਦੀ ਗੱਲ ਕੀਤੀ ਜਾਵੇ ਤਾਂ ਮਾਲਵਿਕਾ ਸੂਦ ਸੱਚਰ ਭਾਵੇਂ ਸਾਲ 2022 ਦੀਆਂ ਚੋਣਾਂ ਵਿਚ ਚੋਣ ਹਾਰ ਗਏ ਸਨ ਪਰ ਉਨ੍ਹਾਂ ਹਿੰਮਤ ਨਹੀਂ ਹਾਰੀ ਅਤੇ ਉਹ ਹਲਕੇ ਦੇ ਲੋਕਾਂ ਵਿਚ ਆਪਣਾ ਚੰਗਾ ਪ੍ਰਭਾਵ ਬਣਾਉਣ ਵਿਚ ਸਫਲ ਹੋਣ ਦੇ ਨਾਲ ਉਨ੍ਹਾਂ ਮੋਗਾ ਹਲਕੇ ਵਿਚ ਕਾਂਗਰਸ ਨੂੰ ਮਜ਼ਬੂਤ ਸਥਿਤੀ ਵਿਚ ਲਿਆਂਦਾ ਤੇ ਉਹ ਵੀ ਪ੍ਰਮੁੱਖ ਦਾਅਵੇਦਾਰਾਂ ਵਿਚ ਚੋਣ ਲੜਨ ਲਈ ਸ਼ਾਮਲ ਹਨ ਤੇ ਹਲਕੇ ਅੰਦਰ ਉਹ ਲਗਾਤਾਰ ਕੰਮ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਚੰਗਾ ਜਨ ਅਧਾਰ ਹੈ। ਨਗਰ ਸੁਧਾਰ ਟਰੱਸਟ ਮੋਗਾ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਕਾਂਗਰਸ ਦੇ ਸੀਨੀਅਰ ਆਗੂਆਂ ਵਿਚੋਂ ਇਕ ਹਨ ਅਤੇ ਉਨ੍ਹਾਂ ਨੇ ਵੀ ਆਪਣੀਆਂ ਸਿਆਸੀ ਸਰਗਰਮੀਆਂ ਪੂਰੀਆਂ ਤੇਜ ਕੀਤੀਆਂ ਹੋਈਆਂ ਹਨ ਤੇ ਉਹ ਹਲਕੇ ਦੇ ਪਿੰਡਾਂ ਵਿਚ ਜਾ ਕੇ ਕਾਂਗਰਸੀ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਰਾਬਤਾ ਰੱਖ ਰਹੇ ਹਨ। ਕਾਂਗਰਸ ਦੇ ਟਕਸਾਲੀ ਆਗੂਆਂ ਵਿਚ ਸ਼ਾਮਲ ਤੇ ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ ਵੀ ਚੋਣ ਲੜਨ ਲਈ ਇਕ ਮਜ਼ਬੂਤ ਚਿਹਰਾ ਹਨ ਅਤੇ ਉਹ ਪਾਰਟੀ ਹਾਈਕਮਾਂਡ ਦੇ ਨੇੜੇ ਹੋਣ ਦਾ ਲਾਭ ਲੈ ਸਕਦੇ ਹਨ ਅਤੇ ਉਨ੍ਹਾਂ ਨੇ ਵੀ ਆਪਣੀਆਂ ਸਿਆਸੀ ਸਰਗਰਮੀਆਂ ਅਰੰਭੀਆਂ ਹੋਈਆਂ ਹਨ। ਲਗਾਤਾਰ ਕੌਂਸਲਰ ਬਣਦੇ ਆ ਰਹੇ ਅਤੇ ਯੂਥ ਕਾਂਗਰਸ ਵਿਚ ਲੰਮਾ ਸਮਾਂ ਕੰਮ ਕਰਨ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਾਨ ਵੀ ਟਿਕਟ ਲਈ ਪੂਰੀ ਤਰ੍ਹਾਂ ਚਾਹਵਾਨ ਹਨ ਅਤੇ ਜਿੱਥੇ ਉਨ੍ਹਾਂ ਦੀਆਂ ਸਿਆਸੀ ਸਰਗਰਮੀਆ ਂ ਤੇਜ਼ ਹਨ ਉੱਥੇ ਉਹ ਹਲਕੇ ਵਿਚ ਆਪਣਾ ਚੰਗਾ ਅਸਰ ਰਸੂਖ਼ ਰੱਖਦੇ ਹਨ । ਪਾਰਟੀ ਦੇ ਨਿਧੜਕ ਆਗੂਆਂ ਵਿਚ ਸ਼ਾਮਲ ਤੇ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ ਰਹੇ ਜਗਰੂਪ ਸਿੰਘ ਤਖ਼ਤੂਪੁਰਾ ਦੇ ਫ਼ਰਜ਼ੰਦ ਹਨ ਅਤੇ ਉਹ ਵੀ ਮੋਗਾ ਹਲਕੇ ਤੋਂ ਟਿਕਟ ਲੈ ਕੇ ਚੋਣ ਲੜ ਸਕਦੇ ਹਨ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਿਆਸਤ ਦੇ ਬਾਬਾ ਬੋਹੜ ਸਵ: ਤਾਰਾ ਸਿੰਘ ਸੰਧੂ ਦੀ ਥਾਪੜਾ ਨਾਲ ਸਿਆਸਤ ਵਿਚ ਆਏ ਨੌਜਵਾਨ ਆਗੂ ਜਸਪ੍ਰੀਤ ਸਿੰਘ ਵਿੱਕੀ ਸਰਪੰਚ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਜਿੱਥੇ ਉਹ ਲਗਾਤਾਰ ਚੌਥੀ ਵਾਰ ਕੌਂਸਲਰ ਬਣ ਕੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ । ਭਾਵੇਂ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁੱਝ ਮਹੀਨੇ ਬਾਕੀ ਹਨ ਪਰ ਇਨ੍ਹਾਂ ਚੋਣ ਲੜਨ ਵਾਲੇ ਦਾਅਵੇਦਾਰਾਂ ਨੇ ਟਿਕਟ ਲੈਣ ਲਈ ਪਾਰਟੀ ਹਾਈਕਮਾਂਡ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਤੱਕ ਆਪਣੀ ਪਹੁੰਚ ਤੇਜ ਕੀਤੀ ਹੋਈ ਹੈ। ਮੋਗਾ ਹਲਕੇ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਧਰਮਪਾਲ ਸਿੰਘ ਡੀ.ਪੀ. ਵੀ ਆਪਣਾ ਦਾਅਵਾ ਜਿਤਾ ਰਹੇ ਹਨ ਉਨ੍ਹਾਂ ਦਾ ਮੋਗਾ ਹਲਕਾ ਹੀ ਨਹੀ ਬਲਕਿ ਜ਼ਿਲ੍ਹਾ ਮੋਗਾ ‘ਚ ਆਪਣਾ ਵੱਡਾ ਜਨ ਅਧਾਰ ਹੈ, ਉਹ ਮਾਲਵੇ ਦੀ ਰਾਜਨੀਤੀ ਦੇ ਬਾਬਾ ਬੋਹੜ ਸ੍ਰ. ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਦੇ ਪੋਤਰੇ ਅਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਸਪੁੱਤਰ ਹਨ। ਐਡਵੋਕੇਟ ਧਰਮਪਾਲ ਸਿੰਘ ਡੀ.ਪੀ. ਜਿਨ੍ਹਾਂ ਦੇ ਪਰਿਵਾਰ ਦਾ ਅਕਸ ਬਿਲਕੁਲ ਸਾਫ਼-ਸੁਥਰਾ ਹੈ, ਤੇ ਰਾਜਨੀਤੀ ਖੇਤਰ ਵਿਚ ਵੀ ਉਨ੍ਹਾਂ ਨੇ ਚੰਗੀ ਪਕੜ ਬਣਾਈ ਹੋਈ ਹੈ। ਇਨ੍ਹਾਂ ਸਾਰੇ ਉਮੀਦਵਾਰਾਂ ਦੇ ਸਰਵੇਖਣ ਨੂੰ ਵਾਚਣ ਤੋਂ ਬਾਅਦ ਪਾਰਟੀ ਹਾਈਕਮਾਂਡ ਮੋਗਾ ਹਲਕੇ ਤੋਂ ਕਿਸ ਕਾਂਗਰਸੀ ਆਗੂ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ। ਗੌਰਤਲਬ ਹੈ ਕਿ ਕਾਂਗਰਸ ਪਾਰਟੀ ਜੇਕਰ ਆਪਣੇ ਅੰਦਰੂਨੀ ਕਾਟੋ ਕਲੇਸ਼ ਤੋਂ ਬਾਹਰ ਆ ਜਾਏ ਤਾਂ ਉਹ ਸੂਬੇ ਵਿਚ ਸਰਕਾਰ ਬਣਾਉਣ ਦੇ ਸਮਰੱਥ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਜੇਆਣਾ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਵਿਸ਼ਾਲ ਮੀਟਿੰਗ ਚੌਧਰੀ ਮਾਨਾ ਰਾਮ ਸਵਾਮੀ ਵੈੱਲਫੇਅਰ ਸੋਸਾਇਟੀ ਵ... ਅਗਲੀ ਖ਼ਬਰ ਗੁਰੂ ਰਵਿਦਾਸ ਜੈਅੰਤੀ ਮੌਕੇ ਭਲਕੇ ਨਿਕਲੇਗੀ ਵਿਸ਼ਾਲ ਕਲਸ਼ ਯਾਤਰਾ - ਸਮਾਜਿਕ ਏਕਤਾ ਦਾ ਦਿੱਤਾ ਜਾਵੇਗਾ ਸੰਦੇਸ਼-ਡਾ. ਹਰਜੋਤ...
Ad Position 24