07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੇਂਟ ਜਾਰਡਨ ਕਾਨਵੈਂਟ ਸਕੂਲ ’ਚ ਜ਼ੋਨ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ

ਬਾਘਾ ਪੁਰਾਣਾ, 7 ਅਗਸਤ (ਟਿੰਕੂ ਕਾਠਪਾਲ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਜ਼ੋਨ ਪੱਧਰੀ ਮੁਕਾਬਲਿਆਂ ਤਹਿਤ ਸੇਂਟ ਜਾਰਡਨ ਕਾਨਵੈਂਟ ਸਕੂਲ, ਬਾਘਾ ਪੁਰਾਣਾ ਵਿਖੇ ਜ਼ੋਨ ਬਾਘਾ ਪੁਰਾਣਾ ਦਾ ਟੇਬਲ ਟੈਨਿਸ ਟੂਰਨਾਮੈਂਟ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਟੂਰਨਾਮੈਂਟ ਸਕੂਲ ਦੇ ਚੇਅਰਮੈਨ ਜਸਪਾਲ ਸਿੰਘ ਸਰਾਂ ਅਤੇ ਪ੍ਰਿੰਸੀਪਲ ਸੁਧਾ ਕੇ.

Ad Position 21
No active advertisement
ਅਜੀਤ ਡੈਸਕ 08-08-2026
ਬਾਘਾ ਪੁਰਾਣਾ, 7 ਅਗਸਤ (ਟਿੰਕੂ ਕਾਠਪਾਲ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਜ਼ੋਨ ਪੱਧਰੀ ਮੁਕਾਬਲਿਆਂ ਤਹਿਤ ਸੇਂਟ ਜਾਰਡਨ ਕਾਨਵੈਂਟ ਸਕੂਲ, ਬਾਘਾ ਪੁਰਾਣਾ ਵਿਖੇ ਜ਼ੋਨ ਬਾਘਾ ਪੁਰਾਣਾ ਦਾ ਟੇਬਲ ਟੈਨਿਸ ਟੂਰਨਾਮੈਂਟ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਟੂਰਨਾਮੈਂਟ ਸਕੂਲ ਦੇ ਚੇਅਰਮੈਨ ਜਸਪਾਲ ਸਿੰਘ ਸਰਾਂ ਅਤੇ ਪ੍ਰਿੰਸੀਪਲ ਸੁਧਾ ਕੇ.ਆਰ. ਦੀ ਯੋਗ ਅਗਵਾਈ ਹੇਠ, ਜ਼ੋਨ ਸਕੱਤਰ ਸੁਖਚੈਨ ਸਿੰਘ ਡੀ.ਪੀ.ਈ. ਸਰਕਾਰੀ ਕੰਨ੍ਹਿਆਂ ਸਕੂਲ ਬਾਘਾ ਪੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਮੈਡਮ ਸੁਧਾ ਕੇ.ਆਰ. ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਖੇਡ ਭਾਵਨਾ ਨਾਲ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਅੰਡਰ-14 (ਲੜਕੀਆਂ) ਸੇਂਟ ਜਾਰਡਨ ਕਾਨਵੈਂਟ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) ਪੀ.ਸੀ.ਐਸ. ਸਕੂਲ ਨੇ ਪਹਿਲਾ ਅਤੇ ਸੇਂਟ ਜਾਰਡਨ ਕਾਨਵੈਂਟ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੇ) ਪੀ.ਸੀ.ਐਸ. ਸਕੂਲ ਨੇ ਪਹਿਲਾ ਅਤੇ ਸੇਂਟ ਜਾਰਡਨ ਕਾਨਵੈਂਟ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੇ) ਪੀ.ਸੀ.ਐਸ. ਸਕੂਲ ਨੇ ਪਹਿਲਾ ਅਤੇ ਸੇਂਟ ਜਾਰਡਨ ਕਾਨਵੈਂਟ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-19 (ਲੜਕੇ) ਸੇਂਟ ਜਾਰਡਨ ਕਾਨਵੈਂਟ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਦੇ ਸਮਾਪਨ ‘ਤੇ ਚੇਅਰਮੈਨ ਜਸਪਾਲ ਸਿੰਘ ਸਰਾਂ, ਪ੍ਰਿੰਸੀਪਲ ਮੈਡਮ ਸੁਧਾ ਕੇ.ਆਰ. ਅਤੇ ਜ਼ੋਨ ਸਕੱਤਰ ਸੁਖਚੈਨ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਜੀਵ ਕੁਮਾਰ ਡੀ.ਪੀ.ਈ. (ਹਾਰਵਰਡ ਸਕੂਲ), ਜਸਵਿੰਦਰ ਸਿੰਘ ਡੀ.ਪੀ.ਈ., ਮੈਡਮ ਵੀਰਪਾਲ ਕੌਰ, ਮੈਡਮ ਕਰਮਿੰਦਰ ਕੌਰ, ਮੈਡਮ ਗੁਰਜੀਤ ਕੌਰ (ਪੀ.ਸੀ.ਐਸ.ਸਕੂਲ), ਜਗਵੀਰ ਸਿੰਘ (ਸਰਕਾਰੀ ਹਾਈ ਸਕੂਲ ਕੋਟਲਾ ਮੇਹਰ ਸਿੰਘ ਵਾਲਾ), ਪਰਮਿੰਦਰ ਸਿੰਘ ਡੀ.ਪੀ.ਈ., ਅਧਿਆਪਕ ਸੋਹਣ ਲਾਲ, ਜਤਿੰਦਰ ਸਿੰਘ, ਮੈਡਮ ਰਜਿੰਦਰ ਕੌਰ (ਸੇਂਟ ਜਾਰਡਨ ਕਾਨਵੈਂਟ ਸਕੂਲ) ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦਾ’ ਦਿਨੋਂ-ਦਿਨ ਕਾਫ਼ਲਾ ਵੱਡਾ ਹੋ ਰਿਹਾ ਹੈ- ਜਸਵਿੰਦਰ ਸਿੰਘ ਸਿੱਧੂ ਅਗਲੀ ਖ਼ਬਰ ਜੂਡੋ ਮੁਕਾਬਲਿਆਂ ’ਚ ਐਸ.ਐਮ.ਡੀ. ਵਰਲਡ ਸਕੂਲ ਜੋਨ ਭਰ ’ਚ ਪਹਿਲੇ ਸਥਾਨ ’ਤੇ
Ad Position 24