07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਕਿਸ਼ਨਪੁਰਾ ਕਲਾਂ ’ਚ ਪਏ ਮੀਂਹ ਨਾਲ ਗਲੀਆਂ ‘ਚ ਖੜ੍ਹਾ ਪਾਣੀ। ਬਾਰਿਸ਼ ਨੇ ਅੰਤ ਦੀ ਗਰਮੀ ਤੇ ਹੁੰਮਸ ਤੋਂ ਮਿਲੀ ਲੋਕਾਂ ਨੂੰ ਵੱਡੀ ਰਾਹਤ

ਕਿਸ਼ਨਪੁਰਾ ਕਲਾਂ, 6 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ ਸਵੇਰੇ ਲਗਭਗ ਸਾਢੇ ਛੇ ਵਜੇ ਸ਼ੁਰੂ ਹੋਈ ਬਾਰਸ਼ ਨੇ ਇਲਾਕੇ ਦਾ ਮੌਸਮ ਇਕਦਮ ਸੁਹਾਵਣਾ ਕਰ ਦਿੱਤਾ। ਕਈ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਤੇ ਹੁੰਮਸ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ।

Ad Position 21
No active advertisement
ਅਜੀਤ ਡੈਸਕ 07-08-2026
ਕਿਸ਼ਨਪੁਰਾ ਕਲਾਂ, 6 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਖੇ ਸਵੇਰੇ ਲਗਭਗ ਸਾਢੇ ਛੇ ਵਜੇ ਸ਼ੁਰੂ ਹੋਈ ਬਾਰਸ਼ ਨੇ ਇਲਾਕੇ ਦਾ ਮੌਸਮ ਇਕਦਮ ਸੁਹਾਵਣਾ ਕਰ ਦਿੱਤਾ। ਕਈ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਤੇ ਹੁੰਮਸ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ। ਸਵੇਰ ਦੇ ਸਮੇਂ ਹੀ ਆਈ ਇਸ ਬਾਰਸ਼ ਨੇ ਮਾਹੌਲ ਨੂੰ ਠੰਢਾ ਕਰ ਦਿੱਤਾ। ਲੋਕਾਂ ਨੂੰ ਤਾਜ਼ਗੀ ਦਾ ਅਹਿਸਾਸ ਕਰਵਾਇਆ। ਇਹ ਬਾਰਸ਼ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨੀ ਜਾ ਰਹੀ। ਪਿਛਲੇ ਕਈ ਦਿਨਾਂ ਤੋਂ ਖ਼ੁਸ਼ਕ ਮੌਸਮ ਤੇ ਤੇਜ਼ ਗਰਮੀ ਕਾਰਨ ਖੇਤਾਂ ਵਿਚ ਪਾਣੀ ਦੀ ਘਾਟ ਬਣੀ ਹੋਈ ਸੀ, ਜਿਸ ਨਾਲ ਫ਼ਸਲਾਂ ‘ਪ੍ਰਭਾਵਿਤ ਹੋ ਰਹੀਆਂ ਸਨ ਪਰ ਅੱਜ ਕਰੀਬ ਦੋ ਤੋਂ ਢਾਈ ਘੰਟੇ ਤੱਕ ਲਗਾਤਾਰ ਪਏ ਮੀਂਹ ਨੇ ਖੇਤਾਂ ਵਿਚ ਪਾਣੀ ਪਾਣੀ ਕਰ ਦਿੱਤਾ। ਇਸ ਨਾਲ ਫ਼ਸਲਾਂ ਦੀ ਹਰਿਆਵਲ ਵਧਣ ਦੇ ਚੰਗੇ ਸੰਕੇਤ ਮਿਲ ਰਹੇ ਹਨ ਤੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਵਧੀਆ ਪੈਦਾਵਾਰ ਦੀ ਉਮੀਦ ਬਣੀ ਹੈ। ਕਿਸ਼ਨਪੁਰਾ ਕਲਾਂ ਦੇ ਮੇਨ ਬਾਜ਼ਾਰ ਨੂੰ ਜਾਂਦੇ ਚੌਰਾਸਤੇ ਵਿਚ ਬਾਰਸ਼ ਦਾ ਪਾਣੀ ਇਕੱਠਾ ਹੋ ਗਿਆ ਸੀ, ਜਿਸ ਨਾਲ ਲੋਕਾਂ ਨੂੰ ਥੋੜੀ ਬਹੁਤ ਪ੍ਰੇਸ਼ਾਨੀ ਵੀ ਸਾਹਮਣੇ ਆਈ, ਪਰ ਦਿਨ ਚੜ੍ਹਦੇ-ਚੜ੍ਹਦੇ ਇਹ ਪਾਣੀ ਹੌਲੀ-ਹੌਲੀ ਨਿਕਲ ਗਿਆ, ਹਾਲਾਤ ਮੁੜ ਸਮਾਨ ਹੋ ਗਏ। ਕਿਸਾਨਾਂ ਦੇ ਚਿਹਰਿਆਂ ‘ਤੇ ਖ਼ੁਸ਼ੀ ਸਾਫ਼ ਤੌਰ ‘ਤੇ ਨਜ਼ਰ ਆ ਰਹੀ ਸੀ, ਕਿਉਂਕਿ ਇਹ ਮੀਂਹ ਫ਼ਸਲਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਔਰਤਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਲਈ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਇਤਿਹਾਸਕ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਕਿਹਾ,... ਅਗਲੀ ਖ਼ਬਰ ਜ਼ੋਨਲ ਤਾਇਕਵਾਂਡੋ ਮੁਕਾਬਲਿਆਂ ਵਿਚ ਡਾ. ਸੈਫੂਦੀਨ ਕਿਚਲੂ ਸਕੂਲ ਦੀਆਂ ਧੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਸੋਨ ਤੇ ਚਾਂਦੀ ਮੈਡਲ ਜ...
Ad Position 24
No active advertisement