07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਤੀਆਂ ਦੇ ਪਾਵਨ ਤਿਉਹਾਰ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਪਾਈਆਂ ਬੋਲੀਆਂ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ ਦਿੱਤਾ ਸੰਦੇਸ਼

ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਤੀਆਂ ਦੇ ਪਾਵਨ ਤਿਉਹਾਰ ਮੌਕੇ ਮੋਗਾ ਵਿਖੇ ਭੈਣ ਸਰਬਜੀਤ ਕੌਰ ਬਰਾੜ ਅਤੇ ਪਰਮਜੀਤ ਕੌਰ ਵਲੋਂ ਕਰਵਾਏ ਗਏ ਸੱਭਿਆਚਾਰਕ ਸਮਾਗਮ ਅਤੇ ਪਿੰਡ ਕੋਰੇਵਾਲਾ ਖੁਰਦ ਵਿਚ ਆਯੋਜਿਤ ਤੀਆਂ ਦੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਮਾਗਮਾਂ ਦੌਰਾਨ ਪੰਜਾਬੀ ਸੱਭਿਆਚਾਰ, ਲੋਕ ਪਰੰਪਰਾਵਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 04-08-2026
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਤੀਆਂ ਦੇ ਪਾਵਨ ਤਿਉਹਾਰ ਮੌਕੇ ਮੋਗਾ ਵਿਖੇ ਭੈਣ ਸਰਬਜੀਤ ਕੌਰ ਬਰਾੜ ਅਤੇ ਪਰਮਜੀਤ ਕੌਰ ਵਲੋਂ ਕਰਵਾਏ ਗਏ ਸੱਭਿਆਚਾਰਕ ਸਮਾਗਮ ਅਤੇ ਪਿੰਡ ਕੋਰੇਵਾਲਾ ਖੁਰਦ ਵਿਚ ਆਯੋਜਿਤ ਤੀਆਂ ਦੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਮਾਗਮਾਂ ਦੌਰਾਨ ਪੰਜਾਬੀ ਸੱਭਿਆਚਾਰ, ਲੋਕ ਪਰੰਪਰਾਵਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਮੇਅਰ ਵਿਨੈਪਾਲ ਕੌਰ, ਪਿੰਡ ਕੋਰੇਵਾਲਾ ਖੁਰਦ ਦੀ ਸਮੁੱਚੀ ਗਰਾਮ ਪੰਚਾਇਤ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ, ਵਾਈਸ ਪ੍ਰਧਾਨ ਸਿਮਰਜੀਤ ਕੌਰ, ਹਲਕਾ ਕੋਆਰਡੀਨੇਟਰ ਸੁਖਵਿੰਦਰ ਕੌਰ, ਪਰਮਜੀਤ ਕੌਰ, ਬਲਾਕ ਪ੍ਰਧਾਨ ਰੀਨਾ ਸਮੇਤ ਵੱਡੀ ਗਿਣਤੀ ਵਿਚ ਮਾਤਾਵਾਂ, ਭੈਣਾਂ ਅਤੇ ਮੁਟਿਆਰਾਂ ਹਾਜ਼ਰ ਸਨ। ਸਮਾਗਮ ਵਿਚ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਮਹਿਲਾਵਾਂ ਨਾਲ ਬੋਲੀਆਂ ਪਾਈਆਂ ਅਤੇ ਗਿੱਧੇ ਵਿਚ ਵੀ ਭਾਗ ਲਿਆ। ਆਪਣੇ ਸੰਬੋਧਨ ਦੌਰਾਨ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ, ਲੋਕ ਪਰੰਪਰਾਵਾਂ, ਆਪਸੀ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੇ ਅੰਤ ਵਿਚ ਸਮੂਹ ਮਹਿਲਾਵਾਂ ਅਤੇ ਧੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ|
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਵਪਾਰਕ ਬਾਜ਼ਾਰਾਂ ਦੇ ਵਿਕਾਸ ਲਈ 40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਜ਼ਿਲ੍ਹਾ ਚੇਅਰਮੈਨ ਸੰਜੀਵ ਨਰੂਲਾ ਵਲੋ... ਅਗਲੀ ਖ਼ਬਰ ਗੀਤਾ ਭਵਨ ਵਿਖੇ ਕਥਾ ਸਮਾਪਤੀ ਮਗਰੋਂ ਭਗਤੀ, ਸੇਵਾ ਤੇ ਸੰਗਤ ਦਾ ਅਨੋਖਾ ਮਿਲਾਪ
Ad Position 24
No active advertisement