15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਿਡ-ਡੇ-ਮੀਲ ਕੁੱਕ ਯੂਨੀਅਨ ਦਾ ਵਫਦ ਸਿੱਖਿਆ ਵਿਭਾਗ ਤੇ ਸਕੱਤਰ ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਜਸਪਾਲ ਸਿੰਘ ਬੱਬੀ)-ਮਿਡ-ਡੇ-ਮੀਲ ਕੁੱਕ ਯੂਨੀਅਨ (ਬੀ.ਐਮ.ਐਸ.) ਦਾ ਵਫਦ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਅਤੇ ਉਚੇਰੀ ਸਿੱਖਿਆ ਸਕੱਤਰ ਮੈਡਮ ਸੋਨਾਲੀ ਗਿਰੀ ਨੂੰ ਮੰਗਾਂ ਦੇ ਸਬੰਧ 'ਚ ਜਨਰਲ ਮੈਨੇਜਰ ਮਿਡ-ਡੇ-ਮੀਲ ਕੁੱਕ ਸੁਸਾਇਟੀ ਵਰਿੰਦਰ ਸਿੰਘ ਬਰਾੜ ਦੀ ਹਾਜ਼ਰੀ ਵਿਚ ਮੋਹਾਲੀ ਵਿਖੇ ਮਿਲਿਆ | ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਨੇ ਦੱਸਿਆ ਕਿ 5 ਮੰਗਾਂ ਪ੍ਰਵਾਨ ਕਰ ਲਈਆਂ ਹਨ | ਜਿਸ ਵਿਚ ਹਰਿਆਣਾ ਸਰਕਾਰ ਦੇ ਬਰਾਬਰ ਮਿਡ-ਡੇ-ਮੀਲ ਕੁੱਕਾਂ ਨੂੰ 7000 ਤਨਖਾਹ ਦੇਣਾ ਰੱਖੀ ਗਈ ਸੀ ਪਰ 1000 ਪੰਜਾਬ ਸਰਕਾਰ ਨੇ ਕੁੱਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਕੁੱਲ ਤਨਖਾਹ 4000 ਹੋਵੇਗੀ | ਇਹ ਤਨਖਾਹ ਦੇ ਵਾਧੇ ਨੂੰ ਬਜਟ ਵਿੱਚ ਪਾਸ ਕਰ ਦਿੱਤਾ ਜਾਏਗਾ | ਇਸ ਦੇ ਨਾਲ ਹੀ 46 ਲੱਖ ਦਾ ਬਜਟ ਗਰਮ ਅਤੇ ਠੰਢੀ ਵਰਦੀ ਲਈ ਹਰ ਸਾਲ ਦਾ ਪਾਸ ਕਰ ਦਿੱਤਾ ਗਿਆ ਹੈ | 60 ਸਾਲ ਦੀ ਉਮਰ ਵਾਲੇ ਕੁੱਕਾਂ ਦੀ ਜਗ੍ਹਾ ਜੇ ਪਰਿਵਾਰ ਦਾ ਮੈਂਬਰ ਕੰਮ ਕਰਦਾ ਹੈ ਉਸ ਦਾ ਵੀ ਮਤਾ ਪਾ ਦਿੱਤਾ ਜਾਵੇਗਾ | ਇਸ ਮੌਕੇ ਪਰਮਜੀਤ ਕੌਰ, ਸੰਧਿਆ ਘਾਰੂ, ਕਮਲਜੀਤ ਕੌਰ ਮੱਦੋਕੇ, ਸੰਦੀਪ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ੂਗਰ ਚੇਤਨਾ ਸੁਸਾਇਟੀ ਵਲੋਂ ਕੈਂਪ <br/> ਅਗਲੀ ਖ਼ਬਰ ਪਾਰਟੀ ਦੀ ਮਜ਼ਬੂਤੀ ਲਈ ਅਜੇ ਸ਼ਰਮਾ ਲਗਾਤਾਰ ਕਰ ਰਹੇ ਵਰਕਰਾਂ ਨਾਲ ਮੀਟਿੰਗਾਂ <br/>
Ad Position 24