16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਦਾਨੀ ਸੱਜਣਾਂ ਵਲੋਂ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਨਕਦ ਰਾਸ਼ੀ ਤੇ ਹੋਰ ਸਮਾਨ ਭੇਟ

Ad Position 21
No active advertisement
ਪਿੰਡ ਮਾਣੂੰਕੇ ਵਿਖੇ ਲੋੜਵੰਦ ਪਰਿਵਾਰ ਨੂੰ ਪੈਸੇ ਤੇ ਹੋਰ ਸਮਾਨ ਦੇਣ ਸਮੇਂ ਜੱਸੀ ਠੇਕੇਦਾਰ, ਬਲਕਰਨ ਸਿੰਘ, ਜੱਗਾ ਸਿੰਘ ਤੇ ਹੋਰ | ਤਸਵੀਰ : ਮਾਣੰੂਕੇ<br/> 02-03-2026

ਬਾਘਾ ਪੁਰਾਣਾ, 1 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਲੋੜਵੰਦ ਤੇ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਦਾਨੀ ਸੱਜਣਾਂ ਵਲੋਂ ਸਮਾਜ ਸੇਵੀ ਕਾਰਜ ਕਰਦੇ ਹੋਏ ਨਕਦ ਰਾਸ਼ੀ ਤੇ ਹੋਰ ਸਮਾਨ ਸੇਵਾ ਵਜੋਂ ਦਿੱਤਾ ਗਿਆ | ਇਸ ਮੌਕੇ ਜਗਜੀਤ ਸਿੰਘ ਜੱਗਾ ਕੈਨੇਡਾ ਨੇ ਦੱਸਿਆ ਕਿ ਚੋਣਾਂ ਦੌਰਾਨ ਬਲਾਕ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ ਨੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਜਿੱਤ ਉਪਰੰਤ ਹਰੇਕ ਗਰੀਬ ਲੜਕੀ ਦੇ ਵਿਆਹ ਲਈ ਗਿਆਰਾਂ ਹਜ਼ਾਰ ਰੁਪਏ ਦਿੱਤੇ ਜਾਣਗੇ | ਇਸ ਲੜੀ ਨੂੰ ਅੱਗੇ ਤੋਰਦੇ ਹੋਏ ਗਰੀਬ ਪਰਿਵਾਰ ਨਾਲ ਸਬੰਧਿਤ ਭੋਲਾ ਸਿੰਘ ਵਾਸੀ ਮਾਣੂੰਕੇ ਦੀ ਪੁੱਤਰੀ ਦੇ ਵਿਆਹ ਲਈ 11 ਹਾਜ਼ਰ ਰੁਪਏ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਵਲੋਂ ਦਿੱਤੇ ਗਏ ਤੇ ਬੇਅੰਤ ਸਿੰਘ ਵਿਸਾਖੀ ਕੈਨੇਡਾ ਵੱਲੋਂ ਹੋਰ ਲੋੜਵੰਦ ਸਮਾਨ ਦੀ ਸੇਵਾ ਕੀਤੀ ਗਈ | ਇਸ ਮੌਕੇ ਜਗਜੀਤ ਸਿੰਘ ਜੱਗਾ ਨੇ ਦਾਨੀ ਸੱਜਣ ਜਸਕਰਨ ਸਿੰਘ ਜੱਸੀ ਠੇਕੇਦਾਰ ਅਤੇ ਬੇਅੰਤ ਸਿੰਘ ਵਿਸਾਖੀ ਕੈਨੇਡਾ ਦਾ ਇਸ ਸਮਾਜ ਸੇਵੀ ਕਾਰਜ ਲਈ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਪ੍ਰਧਾਨ ਕੱਤਰ ਸਿੰਘ, ਯੂਥ ਆਗੂ ਪਰਮਜੀਤ ਸਿੰਘ, ਗੁਰਚਰਨ ਸਿੰਘ ਸਾਬਕਾ ਪੰਚ, ਮੈਂਬਰ ਮਨਦੀਪ ਸਿੰਘ ਮੰਨਾ, ਮੱਖਣ ਸਿੰਘ ਮੈਂਬਰ, ਇਕਬਾਲ ਸਿੰਘ ਡੇਅਰੀ ਵਾਲਾ, ਪ੍ਰਧਾਨ ਸੁਖਚੈਨ ਸਿੰਘ, ਪ੍ਰਧਾਨ ਪਾਲ ਸਿੰਘ, ਦਲਜੀਤ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ, ਸੰਦੀਪ ਸਿੰਘ, ਤਾਰਾ ਸਿੰਘ, ਜੀਤਾ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਿਦਿਆਰਥੀਆਂ 'ਚ ਆਤਮ ਵਿਸ਼ਵਾਸ ਪੈਦਾ ਕਰਦੀਆਂ ਹਨ–ਸੁਆਮੀ ਸੰਤ ਜਗਜੀਤ ਸਿੰਘ ਲੋਪੋ <br/> ਅਗਲੀ ਖ਼ਬਰ ਹਵਾਈ ਉਡਾਨਾਂ ਬੰਦ ਹੋਣ ਕਾਰਨ ਟੈਕਸੀ ਡਰਾਈਵਰ ਭਾਈਚਾਰਾ ਨਿਰਾਸ਼ਾ ਦੇ ਆਲਮ 'ਚ <br/>
Ad Position 24