27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਦਾਨੀ ਪਰਿਵਾਰ ਵਲੋਂ ਜਨਮ ਦਿਨ ਮੌਕੇ ਲੋੜਵੰਦ ਪਰਿਵਾਰ ਨੂੰ ਵਿਆਹ ਲਈ ਫ਼ਰਿੱਜ ਭੇਟ <br/>

Ad Position 21
No active advertisement
ਅਜੀਤ ਡੈਸਕ 01-03-2026
ਬਾਘਾ ਪੁਰਾਣਾ, 28 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਇਕ ਦਾਨੀ ਪਰਿਵਾਰ ਵਲੋਂ ਬੱਚੀ ਦੇ ਜਨਮ ਦਿਨ ਮੌਕੇ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਦਾਨ ਵਜੋਂ ਫ਼ਰਿਜ ਦਿੱਤੀ ਗਈ | ਇਸ ਸੰਬੰਧੀ ਮਾਣੂੰਕੇ ਜੋਨ ਤੋਂ ਬਲਾਕ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ ਨੇ ਦੱਸਿਆ ਕਿ ਪਿੰਡ 'ਚ ਸਮਾਜ ਸੇਵੀ ਕਾਰਜਾਂ 'ਚ ਆਪਣਾ ਯੋਗਦਾਨ ਪਾਉਣ ਵਾਲਾ ਦਾਨੀ ਪਰਿਵਾਰ ਚਰਨਜੀਤ ਸਿੰਘ ਚਰਨਾ ਗੱਗੂ ਖੇਤੀ ਸਟੋਰ ਵਲੋਂ ਆਪਣੀ ਪੋਤੀ ਦੇ ਜਨਮ ਦਿਨ ਮੌਕੇ ਹੋਰ ਫ਼ਜ਼ੂਲ ਦੇ ਖ਼ਰਚਿਆਂ ਨੂੰ ਛੱਡਦੇ ਹੋਏ ਪਿੰਡ ਦੇ ਹੀ ਗਰੀਬ ਪਰਿਵਾਰ ਨਾਲ ਸਬੰਧਿਤ ਅਮਰ ਸਿੰਘ ਦੀ ਲੜਕੀ ਦੇ ਵਿਆਹ ਲਈ ਫ਼ਰਿਜ ਦਾਨ ਵਜੋਂ ਦਿੱਤੀ ਗਈ | ਇਸ ਮੌਕੇ ਜਸਕਰਨ ਸਿੰਘ ਜੱਸੀ ਕਿਹਾ ਕਿ ਅਕਸਰ ਲੋਕ ਜਨਮ ਦਿਨ ਮੌਕੇ ਲੱਖਾਂ ਰੁਪਏ ਫ਼ਜ਼ੂਲ 'ਚ ਖ਼ਰਚ ਦਿੰਦੇ ਹਨ ਪਰ ਚਰਨਜੀਤ ਸਿੰਘ ਚਰਨੇ ਨੇ ਲੋੜਵੰਦ ਪਰਿਵਾਰ ਦੀ ਮਦਦ ਕਰਕੇ ਨਵੀ ਪਹਿਲਕਦਮੀ ਕੀਤੀ ਹੈ | ਇਸ ਮੌਕੇ ਸਾਬਕਾ ਸਰਪੰਚ ਤਾਰਾ ਸਿੰਘ, ਹਲਕਾ ਇੰਚਾਰਜ ਬਲਦੇਵ ਸਿੰਘ, ਸਾਬਕਾ ਸਰਪੰਚ ਹਰਨੇਕ ਸਿੰਘ, ਸਾਬਕਾ ਪੰਚ ਮਹਿੰਦਰ ਸਿੰਘ ਠੇਕੇਦਾਰ, ਮੱਖਣ ਸਿੰਘ ਸਾਬਕਾ ਪੰਚ, ਦੀਪ ਸਿੰਘ, ਤੋਗਾ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸੰਸਥਾ ਵਿਖੇ ਕਰਵਾਇਆ ਜਾਗਰੂਕਤਾ ਭਰਪੂਰ ਵਾਤਾਵਰਨ ਸੈਮੀਨਾਰ ਅਗਲੀ ਖ਼ਬਰ ਟਰੱਕ ਯੂਨੀਅਨ ਮੋਗਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ <br/>
Ad Position 24