16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਆਈ.ਐੱਸ.ਐੱਫ. ਕਾਲਜ ਆਫ਼ ਫਾਰਮੇਸੀ ਫਾਰਮ ਡੀ. ਨੇ ਪਿੰਡ ਘੱਲ ਕਲਾਂ ਵਿਚ ਵੈਕਸੀਨੇਸ਼ਨ ਅਵੇਅਰਨੈਂਸ ਕੈਂਪ ਲਗਾਇਆ <br/>

Ad Position 21
No active advertisement
ਆਈ.ਐੱਸ.ਐੱਫ. ਕਾਲਜ ਆਫ਼ ਫਾਰਮੇਸੀ ਵਲੋਂ ਪਿੰਡ ਘੱਲ ਕਲਾਂ ਵਿਚ ਵੈਕਸੀਨੇਸ਼ਨ ਅਵੇਅਰਨੈਸ ਕੈਂਪ ਬਾਰੇ ਜਾਣਕਾਰੀ ਦਿੰਦੇ ਹਨ ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਅਤੇ ਫੈਕਲਟੀ | ਤਸਵੀਰ: ਜਸਪਾਲ ਸਿੰਘ ਬੱਬੀ <br/> 20-02-2026
ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐੱਸ.ਐੱਫ. ਕਾਲਜ ਆਫ਼ ਫਾਰਮੇਸੀ ਦੁਆਰਾ ਪਿੰਡ ਘੱਲ ਕਲਾਂ ਵਿਚ ਵੈਕਸੀਨੇਸ਼ਨ ਅਵੇਅਰਨੈਸ ਕੈਂਪ ਲਗਾਇਆ ਗਿਆ | ਅਵੇਅਰਨੈਸ ਕੈਂਪ ਦੇ ਕੋਆਰਡੀਨੇਟਰ ਅਤੇ ਹੈਡ ਡਿਪਾਰਟਮੈਂਟ ਆਫ਼ ਫਾਰਮ.ਡੀ ਡਾ. ਸੌਰਭ ਕੋਸੇ ਨੇ ਕਿ ਵੈਕਸੀਨੇਸ਼ਨ ਅਵੇਅਰਨੈਸ ਕੈਂਪ ਪਿੰਡ ਘੱਲ ਕਲਾਂ ਵਿਚ ਲਗਾਇਆ ਗਿਆ | ਜਦੋਂ ਵਿਅਕਤੀ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੇ ਰੋਗ ਤੋਂ ਪੀੜਤ ਹੁੰਦਾ ਹੈ ਤਾਂ ਉਹ ਜਨ ਅਤੇ ਧਨ ਦੋਹਾਂ ਦੀ ਹਾਨੀ ਹੁੰਦੀ ਹੈ | ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸੀ.ਐਚ.ਸੀ. ਸੈਂਟਰ ਪਿੰਡ ਘੱਲ ਕਲਾਂ ਦੀ ਟੀਮ ਦੇ ਡਾ. ਹਰਜਿੰਦਰ ਕੌਰ ਅਤੇ ਨੀਲਮ ਨੇ ਅਹਿਮ ਭੂਮਿਕਾ ਨਿਭਾਈ ਅਤੇ ਲੋਕਾਂ ਨੂੰ ਦੱਸਣ ਲਈ ਇਸਪੋਰ ਚੈਪਟਰ ਦੇ ਪ੍ਰਧਾਨ ਕਮਲਜੀਤ ਅਤੇ ਹੋਰ ਵਿਦਿਆਰਥੀ ਅਭਿਸ਼ੇਕ, ਬੀਜੂ ਕੁਮਾਰ, ਮਾਨ ਅਗਰਵਾਲ, ਰੰਜੀਤ ਸਿੰਘ, ਪ੍ਰਸ਼ਾਂਤ ਯਾਦ, ਉਤਕਰਸ਼, ਆਕਾਂਸ਼ਾ ਸ਼ਰਮਾ, ਗੌਰੀ ਸੂਦ, ਸਿੱਖਿਆ ਠਾਕੁਰ, ਅਬੇਲ, ਰਾਜ ਸਾਖੀਆ, ਅਨੀਸ਼ਾ, ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ.ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਇੰਜ: ਜਸਪ੍ਰੀਤ ਇੰਦਰ ਸਿੰਘ, ਡੀਨ ਸਟੂਡੈਂਟ ਡਾ. ਜੀ.ਐੱਸ. ਸ਼ਰਮਾ ਅਤੇ ਸਮੂਹ ਫੈਕਲਟੀ ਨੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਕੈਂਪ ਦੀ ਸਫਲਤਾ 'ਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ | ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਜਾਰੀ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਸਬ ਇੰਸਪੈਕਟਰ ਜਗਦੀਪ ਸਿੰਘ ਦੀ ਮੌਤ 'ਤੇ ਸਰਪੰਚ ਜਸਪਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਸੂਬਾ ਪੱਧਰ 'ਤੇ ਆਕਸਫੋਰਡ ਸਕੂਲ ਦੇ ਸਿਤਾਰੇ ਨੇ ਦਿਖਾਇਆ ਕਮਾਲ
Ad Position 24