27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਬਰਸੀ ’ਤੇ ਵਿਸ਼ੇਸ਼ ਪ੍ਰੇਮ ਸਿੰਘ ‘ਬਹਿਲ’

ਅਹਿਮਦਗੜ੍ਹ:- ਸਾਦਗੀ ਅਤੇ ਨਿਮਰਤਾ ਦੇ ਧਾਰਨੀ ਸਰਦਾਰ ਪ੍ਰੇਮ ਸਿੰਘ ਦਾ ਜਨਮ 1932 ਵਿਚ ਪਾਕਿਸਤਾਨ ਵਿਖੇ ਹਿੰਦੂ ਪਰਿਵਾਰ ਵਿਚ ਹੋਇਆ। ਆਪ 1947 ਦੇ ਸਮੇਂ ਆਪਣੇ ਭਰਾ ਸਮੇਤ ਪਰਿਵਾਰ ਤੋਂ ਵਿੱਛੜ ਗਏ ਪਰ ਇਸ ਵੰਡ ਦੌਰਾਨ ਹੋਏ ਦੰਗਿਆਂ ਵਿਚ ਉਨ੍ਹਾਂ ਦੇ ਭਰਾ ਦਾ ਕਤਲ ਹੋ ਗਿਆ।

Ad Position 21
No active advertisement
ਅਜੀਤ ਡੈਸਕ 28-11-2026

ਅਹਿਮਦਗੜ੍ਹ:- ਸਾਦਗੀ ਅਤੇ ਨਿਮਰਤਾ ਦੇ ਧਾਰਨੀ ਸਰਦਾਰ ਪ੍ਰੇਮ ਸਿੰਘ ਦਾ ਜਨਮ 1932 ਵਿਚ ਪਾਕਿਸਤਾਨ ਵਿਖੇ ਹਿੰਦੂ ਪਰਿਵਾਰ ਵਿਚ ਹੋਇਆ। ਆਪ 1947 ਦੇ ਸਮੇਂ ਆਪਣੇ ਭਰਾ ਸਮੇਤ ਪਰਿਵਾਰ ਤੋਂ ਵਿੱਛੜ ਗਏ ਪਰ ਇਸ ਵੰਡ ਦੌਰਾਨ ਹੋਏ ਦੰਗਿਆਂ ਵਿਚ ਉਨ੍ਹਾਂ ਦੇ ਭਰਾ ਦਾ ਕਤਲ ਹੋ ਗਿਆ। ਦੇਸ਼ ਵੰਡ ਦੌਰਾਨ ਆਪਣੇ ਪਰਿਵਾਰ ਤੋਂ ਵਿੱਛੜੇ ਪ੍ਰੇਮ ਸਿੰਘ ਬਹਿਲ ਤਕਰੀਬਨ 2 ਸਾਲ ਬਾਅਦ ਨਾਨਕਸਰ ਵਿਖੇ ਦੁਬਾਰਾ ਆਪਣੇ ਪਰਿਵਾਰ ਨੂੰ ਮਿਲੇ ਅਤੇ ਉਥੇ ਹੀ ਗੁਰੂ ਵਾਲੇ ਬਣ ਕੇ ਸਿੰਘ ਸਜੇ। ਆਪ ਦਾ ਵਿਆਹ ਸਰਦਾਰਨੀ ਬਲਵੀਰ ਕੌਰ ਨਾਲ ਹੋਇਆ ਜਿਸ ਉਪਰੰਤ ਆਪ ਦੇ ਘਰ 2 ਧੀਆਂ ਅਤੇ 2 ਪੁੱਤਰਾਂ ਨੇ ਜਨਮ ਲਿਆ। ਸਖਤ ਮਿਹਨਤ, ਸਾਦਗੀ ਅਤੇ ਏਇਮਾਨਦਾਰੀ ਨਾਲ ਜੀਵਨ ਬਿਤਾਉਣ ਵਾਲੇ ਪ੍ਰੇਮ ਸਿੰਘ ‘ਬਹਿਲ’ ਨੇ ਅਹਿਮਦਗੜ੍ਹ ਵਿਖੇ ਕਾਰੋਬਾਰ ਕਰਦੇ ਹੋਏ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਉੱਚ ਵਿਦਿਆ ਦਿਵਾਈ। ਆਪਣੀ ਜ਼ਿੰਦਗੀ ਦੌਰਾਨ ਪ੍ਰੇਮ ਸਿੰਘ ‘ਬਹਿਲ’ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਹਿਮਦਗੜ੍ਹ ਦੇ 30 ਸਾਲ ਤੱਕ ਸੈਕਟਰੀ ਅਤੇ ਖੱਤਰੀ ਸਭਾ ਦੇ ਸਰਗਰਮ ਮੈਂਬਰ ਰਹਿ ਕੇ ਧਾਰਮਿਕ ਕਾਰਜਾਂ ਵਿੱਚ ਜੁੜੇ ਰਹੇ। 1981 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਖਾਸ ਕਰ ਸਿੱਖ ਕੌਮ ਦੀਆਂ ਮੰਗਾਂ ਮਨਵਾਉਣ ਲਾਏ ਆਪ ਧਰਮ ਯੁੱਧ ਮੋਰਚੇ ਦੌਰਾਨ ਜੇਲ੍ਹ ਵੀ ਗਏ ਅਤੇ ਅਖੀਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹੇ। ਪ੍ਰੇਮ ਸਿੰਘ ‘ਬਹਿਲ’ ਦਾ ਇਕ ਪੁੱਤਰ ਅਮਰਜੀਤ ਸਿੰਘ ‘ਬਹਿਲ’ ਲੁਧਿਆਣਾ ਵਿਖੇ ਵੱਡਾ ਕਾਰੋਬਾਰੀ ਹੈ ਅਤੇ ਦੂਸਰਾ ਪੁੱਤਰ ਸੁਖਜਿੰਦਰ ਸਿੰਘ ‘ਬਹਿਲ’ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਐਡੀਸ਼ਨਲ ਐਡਵੋਕੇਟ ਜਰਨਲ ਅਤੇ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਰਹਿਣ ਤੋਂ ਇਲਾਵਾ ਸੈਕਟਰ 8 ਚੰਡੀਗੜ੍ਹ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਹੈ ਅਤੇ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵੀ ਰਹੇ। ਗੁਰੂ ਦੇ ਭਾਣੇ ਵਿਚ ਰਹਿੰਦਿਆਂ ਪ੍ਰੇਮ ਸਿੰਘ ਬਹਿਲ ਅਚਾਨਕ 28 ਨਵੰਬਰ 2020 ਨੂੰ ਗੁਰੂ ਚਰਨਾ ਵਿਚ ਜਾ ਬਿਰਾਜੇ। ਨਵੇਕਲੀ ਸਖਸ਼ੀਅਤ ਸ. ਪ੍ਰੇਮ ਸਿੰਘ ‘ਬਹਿਲ’ ਦੇ ਅਕਾਲ ਚਲਾਣੇ ਦੇ 6 ਸਾਲ ਬਾਅਦ ਵੀ ਉਨ੍ਹਾਂ ਦਾ ਪਰਿਵਾਰ ਉਨਾਂ ਤੋਂ ਮਿਲੀਆ ਸਿੱਖਿਆਵਾਂ ਅਪਣਾ ਅਪਣਾ ਜੀਵਨ ਬਤੀਤ ਕਰ ਰਿਹਾ ਹੈ। ਅਪਰੈਲ 2026 ਵਿੱਚ ਉਨ੍ਹਾਂ ਦੀ ਧਰਮ ਸੁਪਤਨੀ ਮਾਤਾ ਬਲਵੀਰ ਕੌਰ ਵੀ ਇਸ ਨਾਸ਼ਵੰਤ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ।

–ਸੁਖਜੀਤ ਸਿੰਘ ਖੇੜਾ

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੱਜ ਦੀਆਂ ਪ੍ਰੀਖਿਆਵਾਂ ਮੁਲਤਵੀ ਅਗਲੀ ਖ਼ਬਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਜਥੇਦਾਰ ਦਾਦੂਵਾਲ ਨਾਲ ਮੁਲਾਕਾਤ
Ad Position 24