19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਅਸ਼ੀਰਵਾਦ ਸਕੀਮ ’ਚ ਕਰੋੜਾਂ ਦੇ ਘਪਲੇ ਦੀ ਸੀ. ਬੀ. ਆਈ. ਜਾਂਚ ਹੋਵੇ-ਸਾਂਪਲਾ

ਜਲੰਧਰ, 19 ਨਵੰਬਰ (ਸ਼ਿਵ )-ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਦੀ ਆਸ਼ੀਰਵਾਦ (ਸ਼ਗਨ) ਸਕੀਮ ਵਿਚ ਸਾਹਮਣੇ ਆਏ ਕਰੋੜਾਂ ਰੁਪਏ ਦੇ ਕਥਿਤ ਘਪਲੇ ਦੀ ਸੀ. ਬੀ.

Ad Position 21
No active advertisement
ਸਾਨੀਆ ਮਿਰਜ਼ਾ 20-11-2026
ਜਲੰਧਰ, 19 ਨਵੰਬਰ (ਸ਼ਿਵ )-ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਦੀ ਆਸ਼ੀਰਵਾਦ (ਸ਼ਗਨ) ਸਕੀਮ ਵਿਚ ਸਾਹਮਣੇ ਆਏ ਕਰੋੜਾਂ ਰੁਪਏ ਦੇ ਕਥਿਤ ਘਪਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਦਿੱਤੀ ਜਾਣ ਵਾਲੀ ਰਕਮ ਵਿਚ ਵੀ ਹੇਰਾਫੇਰੀ ਕਰਨਾ ਬੇਹੱਦ ਨਿੰਦਣਯੋਗ ਹੈ। ਕੱਟੜ ਇਮਾਨਦਾਰ ਕਹਾਉਣ ਵਾਲੀ ਸਰਕਾਰ ਦੇ ਰਾਜ ’ਚ ਗਰੀਬਾਂ ਦੇ ਸ਼ਗਨ ਵੀ ਸੁਰੱਖਿਅਤ ਨਹੀਂ ਰਹੇ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ 10 ਲਾਭਪਾਤਰੀਆਂ ਦੇ ਖਾਤਿਆਂ ਵਿਚ 57 ਵਾਰ ਰਕਮ ਟਰਾਂਸਫਰ ਕੀਤੀ ਗਈ। ਇਕ ਲਾਭਪਾਤਰੀ ਦੇ ਖਾਤੇ ’ਚ 13 ਐਂਟਰੀਆਂ, ਜਦਕਿ ਕੁਝ ਖਾਤਿਆਂ ਵਿਚ 8-8 ਵਾਰ ਰਕਮ ਪਾਈ ਗਈ। ਵਿਭਾਗੀ ਜਾਂਚ ਵਿਚ 62 ਕੇਸਾਂ ਵਿੱਚ ਗ਼ਲਤ ਅਦਾਇਗੀਆਂ ਸਾਹਮਣੇ ਆਈਆਂ ਹਨ। ਇਹ ਸਿਰਫ਼ ਪ੍ਰਸ਼ਾਸਨਿਕ ਗ਼ਲਤੀ ਨਹੀਂ, ਸਗੋਂ ਸਰਕਾਰੀ ਖ਼ਜ਼ਾਨੇ ਅਤੇ ਗਰੀਬ ਪਰਿਵਾਰਾਂ ਦੇ ਹੱਕਾਂ ਨਾਲ ਜੁੜਿਆ ਗੰਭੀਰ ਮਾਮਲਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ਦੀ ਜਸਪ੍ਰੀਤ ਕੌਰ ਭੁਪਾਲ ਇਲੈਕਟ੍ਰੀਸ਼ਨ ਟਰੇਡ ’ਚੋਂ ਦੇਸ਼ ਭਰ ’ਚੋਂ ਅੱਵਲ ਅਗਲੀ ਖ਼ਬਰ ‘ਟਾਈਮ’ 100 ਨੈਕਸਟ ਇੰਡੀਆ’ ਦੀ ਸੂਚੀ ’ਚ ਆਲੀਆ, ਦਿਲਜੀਤ ਤੇ ਆਰੀਅਨ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਾਮਿਲ
Ad Position 24