ਸਾਹਨੇਵਾਲ-ਲੁਧਿਆਣਾ ਜੰਕਸ਼ਨ ਸੈਕਸ਼ਨ ’ਚ ਕੰਮਕਾਜ ਦੇ ਚੱਲਦੇ ਰੇਲਾਂ ਰਹਿਣਗੀਆਂ ਪ੍ਰਭਾਵਿਤ
ਅੰਮ੍ਰਿਤਸਰ, 16 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਹਨੇਵਾਲ-ਲੁਧਿਆਣਾ ਜੰਕਸ਼ਨ ਸੈਕਸ਼ਨ (ਫਿਰੋਜ਼ਪੁਰ ਡਿਵੀਜ਼ਨ) ’ਚ ਟੀ. ਟੀ.
ਅੰਮ੍ਰਿਤਸਰ, 16 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਹਨੇਵਾਲ-ਲੁਧਿਆਣਾ ਜੰਕਸ਼ਨ ਸੈਕਸ਼ਨ (ਫਿਰੋਜ਼ਪੁਰ ਡਿਵੀਜ਼ਨ) ’ਚ ਟੀ. ਟੀ. ਆਰ. (ਸੁਪਰਸਟਰਕਚਰ) ਨਵੀਨੀਕਰਨ ਦੇ ਕੰਮ ਲਈ ਲੁਧਿਆਣਾ ਜੰਕਸ਼ਨ ਯਾਰਡ ’ਚ ਆਵਾਜਾਈ ਰੁਕਾਵਟ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਰਹਿਣਗੀਆਂ। ਜਾਣਕਾਰੀ ਮੁਤਾਬਿਕ ਸਰਯੂ ਯਮੁਨਾ ਐਕਸਪ੍ਰੈਸ (14650) ਅਤੇ ਨੰਗਲ ਡੈਮ ਐਕਸਪ੍ਰੈਸ (14505) ਮਿਤੀ-5 ਦਸੰਬਰ 2026 ਨੂੰ 40 ਮਿੰਟ ਦੀ ਦੇਰੀ ਨਾਲ ਆਪਣੀ ਮੰਜ਼ਿਲ ਨੂੰ ਰਵਾਨਾ ਹੋਣਗੀਆਂ। ਇਸ ਤੋਂ ਇਲਾਵਾ ਲੁਧਿਆਣਾ ਸਟੇਸ਼ਨ ’ਤੇ ਕੁਝ ਰੇਲ ਗੱਡੀਆਂ ਦੇ ਠਹਿਰਾਅ ਲਈ ਪਲੇਟਫਾਰਮਾਂ ’ਚ ਬਦਲਾਅ ਕੀਤਾ ਗਿਆ ਹੈ, ਜਿਨ੍ਹਾਂ ’ਚ ਟਾਟਾਨਗਰ ਜਲ੍ਹਿਆਂਵਾਲਾ ਬਾਗ ਐਕਸਪ੍ਰੈਸ (18104) 20 ਨਵੰਬਰ ਨੂੰ ਪਲੇਟਫਾਰਮ ਨੰਬਰ 3 ਦੀ ਥਾਂ ’ਤੇ 1 ’ਤੇ, ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਐਕਸਪ੍ਰੈਸ (12379) ਅਤੇ ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ (14617) 27 ਨਵੰਬਰ ਨੂੰ ਪਲੇਟਫਾਰਮ ਨੰਬਰ-2 ਦੀ ਥਾਂ ’ਤੇ 1 ’ਤੇ, ਸਰਯੂ ਯਮੁਨਾ ਐਕਸਪ੍ਰੈਸ (14649) 27 ਨਵੰਬਰ ਨੂੰ ਪਲੇਟਫਾਰਮ ਨੰਬਰ-3 ਦੀ ਥਾਂ ’ਤੇ 1 ’ਤੇ, ਦਿੱਲੀ ਸੁਪਰਫਾਸਟ ਐਕਸਪ੍ਰੈਸ (22430) 5 ਦਸੰਬਰ ਨੂੰ ਪਲੇਟਫਾਰਮ ਨੰਬਰ-1 ਦੀ ਥਾਂ ’ਤੇ 5 ’ਤੇ, ਅੰਮ੍ਰਿਤਸਰ ਸਵਰਣ ਜੈਅੰਤੀ ਸ਼ਤਾਬਦੀ ਐਕਸਪ੍ਰੈਸ (12029) ਅਤੇ ਸ਼ਾਨ ਏ ਪੰਜਾਬ (12497) 5 ਦਸੰਬਰ ਨੂੰ ਪਲੇਟਫਾਰਮ ਨੰਬਰ-2 ਦੀ ਥਾਂ ’ਤੇ ਕ੍ਰਮਵਾਰ 6 ਤੇ 7 ’ਤੇ, ਅੰਮ੍ਰਿਤਸਰ ਐਕਸਪ੍ਰੈਸ (11057) 5 ਦਸੰਬਰ ਨੂੰ ਪਲੇਟਫਾਰਮ ਨੰਬਰ-3 ਦੀ ਥਾਂ ’ਤੇ 7 ’ਤੇ, ਪਠਾਨਕੋਟ ਸੁਪਰਫਾਸਟ ਐਕਸਪ੍ਰੈਸ (22429) 5 ਦਸੰਬਰ ਨੂੰ ਪਲੇਟਫਾਰਮ ਨੰਬਰ-2 ਦੀ ਥਾਂ ’ਤੇ 6 ’ਤੇ, ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਐਕਸਪ੍ਰੈਸ (12379) 5 ਦਸੰਬਰ ਨੂੰ ਪਲੇਟਫਾਰਮ ਨੰਬਰ-2 ਦੀ ਥਾਂ ’ਤੇ 7 ’ਤੇ, ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ (14617) 5 ਦਸੰਬਰ ਨੂੰ ਪਲੇਟਫਾਰਮ ਨੰਬਰ-2 ਦੀ ਥਾਂ ’ਤੇ 6 ’ਤੇ ਅਤੇ ਸਰਯੂ ਯਮੁਨਾ ਐਕਸਪ੍ਰੈਸ (14649) 5 ਦਸੰਬਰ ਨੂੰ ਪਲੇਟਫਾਰਮ ਨੰਬਰ-3 ਦੀ ਥਾਂ ’ਤੇ 7 ’ਤੇ ਆਵੇਗੀ।