ਰਾਜੀਵ ਗਾਂਧੀ ਦੀ ਭੂਮਿਕਾ, ਬੋਫੋਰਸ ਘਪਲੇ ਤੇ ਭੋਪਾਲ ਗੈਸ ਤ੍ਰਾਸਦੀ ਸਬੰਧੀ ਤਰੁਣ ਚੁੱਘ ਨੇ ਚੁੱਕੇ ਸਵਾਲ
ਅੰਮ੍ਰਿਤਸਰ, 10 ਨਵੰਬਰ (ਹਰਮਿੰਦਰ ਸਿੰਘ)- ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸੋਨੀਆ ਗਾਂਧੀ ਦੀ ਪੁਸਤਕ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਇਸ ਪੁਸਤਕ ਵਿਚ ਗਾਂਧੀ ਪਰਿਵਾਰ ਨਾਲ ਜੁੜੇ ਵਿਵਾਦਿਤ ਇਤਿਹਾਸ ਦਾ ਵੀ ਜ਼ਿਕਰ ਹੈ ।
ਅੰਮ੍ਰਿਤਸਰ, 10 ਨਵੰਬਰ (ਹਰਮਿੰਦਰ ਸਿੰਘ)- ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸੋਨੀਆ ਗਾਂਧੀ ਦੀ ਪੁਸਤਕ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਇਸ ਪੁਸਤਕ ਵਿਚ ਗਾਂਧੀ ਪਰਿਵਾਰ ਨਾਲ ਜੁੜੇ ਵਿਵਾਦਿਤ ਇਤਿਹਾਸ ਦਾ ਵੀ ਜ਼ਿਕਰ ਹੈ । ਚੁੱਘ ਨੇ ਜੂਨ 1984 ਦੇ ਸ੍ਰੀ ਹਰਿਮੰਦਰ ਸਾਹਿਬ ’ਤੇ ਫ਼ੌਜੀ ਕਾਰਵਾਈ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੋਏ ਨੁਕਸਾਨ ਤੇ 1984 ਦੇ ਸਿੱਖ ਕਤਲੇਆਮ ਬਾਰੇ ਸਵਾਲ ਪੁੱਛੇ। ਉਨ੍ਹਾਂ ਰਾਜੀਵ ਗਾਂਧੀ ਦੀ ਭੂਮਿਕਾ, ਬੋਫੋਰਸ ਘਪਲੇ ਤੇ ਭੋਪਾਲ ਗੈਸ ਤ੍ਰਾਸਦੀ ਸਬੰਧੀ ਵੀ ਪੁਸਤਕ ਵਿਚ ਜਵਾਬਦੇਹੀ ਤੈਅ ਕਰਨ ਬਾਰੇ ਸਵਾਲ ਉਠਾਏ ।