ਖਣਿਜ ਸਰੋਤਾਂ ’ਤੇ ਕਬਜ਼ੇ ਦੀ ਸਾਜਿਸ਼ ਦਾ ਦੋਸ਼, ਫ਼ਜ਼ਲੁਰ ਰਹਿਮਾਨ ਵਲੋਂ ਗਵਰਨਰ ਰਾਜ ਦਾ ਵਿਰੋਧ
ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਆਗੂ ਮੌਲਾਨਾ ਫ਼ਜ਼ਲੁਰ ਰਹਿਮਾਨ ਨੇ ਫ਼ੌਜੀ ਲੀਡਰਸ਼ਿਪ ਅਤੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਖ਼ੈਬਰ ਪਖਤੂਨਖਵਾ ’ਚ ਗਵਰਨਰ ਰਾਜ ਲਾਗੂ ਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਇਸ ਕਦਮ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਦਹਿਸ਼ਤਗਰਦੀ ਵਿਰੋਧੀ ਕਾਰਵਾਈਆਂ ਦੀ ਆੜ ’ਚ ਸੂਬੇ ਦੇ ਕੁਦਰਤੀ ਖਣਿਜ ਸਰੋਤਾਂ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਸੰਬੋਧਨ ਕਰਦੇ ਹੋਏ ਮੌਲਾਨਾ ਫ਼ਜ਼ਲੁਰ ਰਹਿਮਾਨ। ਤਸਵੀਰ ਰਾਹੀਂ : ਸੁਰਿੰਦਰ ਕੋਛੜ
22-10-2026