19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੀਂਹ ਦੀ ਘਾਟ ਕਾਰਨ ਚੌਲਾਂ ਦੇ ਵਿਸ਼ਵ ਉਤਪਾਦਨ ’ਚ 2.4 ਫ਼ੀਸਦੀ ਗਿਰਾਵਟ ਦਾ ਅਨੁਮਾਨ

ਮੂਨਕ, 19 ਅਕਤੂਬਰ (ਕੇਵਲ ਸਿੰਗਲਾ)-ਮੀਂਹ ਦੀ ਘਾਟ, ਸਿੰਜਾਈ ਲਈ ਪਾਣੀ ਦੀ ਕਮੀ ਤੇ ਐਲ ਨੀਨੋ ਦੇ ਸੰਭਾਵੀ ਪ੍ਰਭਾਵਾਂ ਕਾਰਨ ਭਾਰਤ ਸਮੇਤ ਏਸ਼ੀਆ ਦੇ ਕਈ ਹਿੱਸਿਆਂ ਵਿਚ ਝੋਨੇ ਦੀ ਪੈਦਾਵਾਰ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਸੰਯੁਕਤ ਰਾਸ਼ਟਰ ਦੀ ਖ਼ੁਰਾਕ ਤੇ ਖੇਤੀਬਾੜੀ ਸੰਸਥਾ (ਐੱਫ.

Ad Position 21
No active advertisement
ਅਜੀਤ ਡੈਸਕ 20-10-2026
ਮੂਨਕ, 19 ਅਕਤੂਬਰ (ਕੇਵਲ ਸਿੰਗਲਾ)-ਮੀਂਹ ਦੀ ਘਾਟ, ਸਿੰਜਾਈ ਲਈ ਪਾਣੀ ਦੀ ਕਮੀ ਤੇ ਐਲ ਨੀਨੋ ਦੇ ਸੰਭਾਵੀ ਪ੍ਰਭਾਵਾਂ ਕਾਰਨ ਭਾਰਤ ਸਮੇਤ ਏਸ਼ੀਆ ਦੇ ਕਈ ਹਿੱਸਿਆਂ ਵਿਚ ਝੋਨੇ ਦੀ ਪੈਦਾਵਾਰ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਸੰਯੁਕਤ ਰਾਸ਼ਟਰ ਦੀ ਖ਼ੁਰਾਕ ਤੇ ਖੇਤੀਬਾੜੀ ਸੰਸਥਾ (ਐੱਫ.ਏ.ਓ.) ਦੇ ਅਕਤੂਬਰ ਅਨੁਮਾਨ ਅਨੁਸਾਰ, 2026-27 ਦੌਰਾਨ ਵਿਸ਼ਵ ਪੱਧਰ ’ਤੇ ਚੌਲ਼ਾਂ ਦਾ ਉਤਪਾਦਨ ਪਿਛਲੇ ਸੀਜ਼ਨ ਦੇ ਰਿਕਾਰਡ ਪੱਧਰ ਨਾਲੋਂ 2.4 ਫ਼ੀਸਦੀ ਘਟ ਕੇ 55.25 ਕਰੋੜ ਟਨ ਰਹਿ ਸਕਦਾ ਹੈ। ਭਾਰਤ ਵਿਚ ਘੱਟ ਮੀਂਹ ਕਾਰਨ ਵੀ ਉਤਪਾਦਨ ਦੇ ਅਨੁਮਾਨ ਘਟਾਏ ਗਏ ਹਨ। ਮੌਸਮੀ ਚਿੰਤਾਵਾਂ ਤੇ ਸਪਲਾਈ ਘਟਣ ਦੇ ਖ਼ਦਸ਼ਿਆਂ ਕਾਰਨ ਸਤੰਬਰ ਵਿਚ ਕੌਮਾਂਤਰੀ ਚੌਲ਼ ਕੀਮਤ ਸੂਚਕ ਅਗਸਤ ਦੇ ਮੁਕਾਬਲੇ 1.4 ਫ਼ੀਸਦੀ ਵਧਿਆ। ਇਸੇ ਦੌਰਾਨ, ਭਾਰਤੀ ਪਾਰਬਾਇਲਡ ਚੌਲ਼ਾਂ ਦਾ ਨਿਰਯਾਤ ਭਾਅ ਮਈ ਵਿਚ 317 ਡਾਲਰ ਪ੍ਰਤੀ ਟਨ ਤੋਂ ਵਧ ਕੇ 12 ਅਕਤੂਬਰ ਨੂੰ 378 ਡਾਲਰ ਪ੍ਰਤੀ ਟਨ ਹੋ ਗਿਆ। ਹਾਲਾਂਕਿ, 2026 ਦੌਰਾਨ ਵਿਸ਼ਵ ਚੌਲ਼ ਵਪਾਰ ਵਿਚ 2.2 ਫ਼ੀਸਦੀ ਕਮੀ ਦਾ ਅਨੁਮਾਨ ਹੈ। ਵਿਸ਼ਵ ਸਪਲਾਈ ਵਿਚ ਕਮੀ ਭਾਰਤੀ ਬਰਾਮਦਕਾਰਾਂ ਲਈ ਮੌਕੇ ਪੈਦਾ ਕਰ ਸਕਦੀ ਹੈ, ਜਦਕਿ ਘਰੇਲੂ ਬਾਜ਼ਾਰ ਵਿਚ ਕੀਮਤਾਂ ਵਧਣ ਨਾਲ ਖਪਤਕਾਰਾਂ ’ਤੇ ਬੋਝ ਪੈ ਸਕਦਾ ਹੈ। ਫਿਰ ਵੀ, ਪਰਮਲ ਚੌਲ਼ਾਂ ਦਾ ਸਰਕਾਰੀ ਭੰਡਾਰ ਘੱਟੋ-ਘੱਟ ਲੋੜੀਂਦੀ ਮਾਤਰਾ ਨਾਲੋਂ ਚਾਰ ਗੁਣਾ ਵੱਧ ਹੋਣ ਕਾਰਨ ਭਾਰਤ ਦੀ ਖ਼ੁਰਾਕ ਸੁਰੱਖਿਆ ਦੀ ਸਥਿਤੀ ਮਜ਼ਬੂਤ ਹੈ।
Ad Position 22
No active advertisement
ਪਿਛਲੀ ਖ਼ਬਰ ਐੱਲ.ਪੀ.ਯੂ. ਕੈਂਪਸ ਹਿੰਸਾ : ਉੱਤਰ ਪ੍ਰਦੇਸ਼ ਤੋਂ ਇਕ ਹੋਰ ਵਿਦਿਆਰਥੀ ਗ੍ਰਿਫ਼ਤਾਰ, ਕੁਲ ਗਿਣਤੀ 26 ਹੋਈ ਅਗਲੀ ਖ਼ਬਰ ਦੋ ਅਣਪਛਾਤਿਆਂ ਵਲੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਸਾਥੀ ਜ਼ਖ਼ਮੀ
Ad Position 24