ਮੌਲਾਨਾ ਰਹਿਮਾਨ ਨੇ ਪਾਕਿਸਤਾਨੀ ਨੀਤੀਆਂ ’ਤੇ ਚੁੱਕੇ ਸਵਾਲ
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫ਼ਜ਼ਲ-ਉਰ-ਰਹਿਮਾਨ ਨੇ ਪਾਕਿਸਤਾਨ ਸਰਕਾਰ ਦੀਆਂ ਭਾਰਤ ਤੇ ਅਫ਼ਗਾਨਿਸਤਾਨ ਸਬੰਧੀ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਕਾਰਨ ਵਪਾਰਕ ਰਸਤੇ ਬੰਦ ਹੋਣ ਨਾਲ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਦਾ ਪਾਕਿਸਤਾਨ ਤੋਂ ਭਰੋਸਾ ਘਟਿਆ ਹੈ ਅਤੇ ਅਮਰੀਕੀ ਨਿਵੇਸ਼ ਕਾਰਨ ਚੀਨ ਤੇ ਰੂਸ ਚਿੰਤਤ ਹਨ।
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫ਼ਜ਼ਲ-ਉਰ-ਰਹਿਮਾਨ ਨੇ ਪਾਕਿਸਤਾਨ ਸਰਕਾਰ ਦੀਆਂ ਭਾਰਤ ਤੇ ਅਫ਼ਗਾਨਿਸਤਾਨ ਸਬੰਧੀ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਕਾਰਨ ਵਪਾਰਕ ਰਸਤੇ ਬੰਦ ਹੋਣ ਨਾਲ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਦਾ ਪਾਕਿਸਤਾਨ ਤੋਂ ਭਰੋਸਾ ਘਟਿਆ ਹੈ ਅਤੇ ਅਮਰੀਕੀ ਨਿਵੇਸ਼ ਕਾਰਨ ਚੀਨ ਤੇ ਰੂਸ ਚਿੰਤਤ ਹਨ। ਉਨ੍ਹਾਂ ਅਨੁਸਾਰ, ਨਿਵੇਸ਼ਕ ਅਫ਼ਗਾਨਿਸਤਾਨ ਵੱਲ ਰੁਖ਼ ਕਰ ਰਹੇ ਹਨ, ਜਦਕਿ ਪਾਕਿਸਤਾਨੀ ਨਿਵੇਸ਼ਕ ਆਪਣੀ ਪੂੰਜੀ ਵਿਦੇਸ਼ਾਂ ਵਿਚ ਲਿਜਾ ਰਹੇ ਹਨ। ਅਕਤੂਬਰ 2025 ਤੋਂ ਪਾਕਿਸਤਾਨ-ਅਫ਼ਗਾਨਿਸਤਾਨ ਵਪਾਰ ਲਗਭਗ ਠੱਪ ਹੈ। ਕਈ ਆਗੂਆਂ ਅਤੇ ਵਪਾਰੀਆਂ ਨੇ ਸਰਹੱਦੀ ਲਾਂਘੇ ਖੋਲ੍ਹਣ ਦੀ ਮੰਗ ਕੀਤੀ ਹੈ।