18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

‘ਗੈਰ-ਕਾਨੂੰਨੀ ਮਾਈਨਿੰਗ’ ਦਾ ਗੜ੍ਹ ਬਣਿਆ ਗੜ੍ਹਸ਼ੰਕਰ

ਗੜ੍ਹਸ਼ੰਕਰ (ਹੁਸ਼ਿਆਰਪੁਰ), 17 ਅਕਤੂਬਰ (ਧਾਲੀਵਾਲ)-ਸੂਬੇ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਸੱਤਾ ’ਚ ਆਉਣ ਤੋਂ ਪਹਿਲਾ ਸੂਬੇ ਵਿਚ ਨਸ਼ਿਆਂ ਦੇ ਖ਼ਾਤਮੇ ਅਤੇ ਨਾਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਪਰ ਹੁਣ ਸੱਤਾ ਧਿਰ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੀ. ਬੀ.

Ad Position 21
No active advertisement
ਅਜੀਤ ਡੈਸਕ 18-10-2026
ਗੜ੍ਹਸ਼ੰਕਰ (ਹੁਸ਼ਿਆਰਪੁਰ), 17 ਅਕਤੂਬਰ (ਧਾਲੀਵਾਲ)-ਸੂਬੇ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਸੱਤਾ ’ਚ ਆਉਣ ਤੋਂ ਪਹਿਲਾ ਸੂਬੇ ਵਿਚ ਨਸ਼ਿਆਂ ਦੇ ਖ਼ਾਤਮੇ ਅਤੇ ਨਾਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਪਰ ਹੁਣ ਸੱਤਾ ਧਿਰ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੀ.ਬੀ.ਆਈ. ਜਾਂਚ ਦੀ ਦਸਤਕ ਨਾਲ ਕਸੂਤੀ ਸਥਿਤੀ ਵਿਚ ਫਸਦੀ ਨਜ਼ਰ ਆ ਰਹੀ ਹੈ। ਭਾਵੇਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸੀ.ਬੀ.ਆਈ. ਦੀ ਜਾਂਚ ਦਸੂਹਾ, ਮੁਕੇਰੀਆਂ, ਤਲਵਾੜਾ ਖੇਤਰ ਵਿਚ ਹੋਈ ਹੈ, ਪਰ ਇਸ ਦੇ ਬਾਵਜੂਦ ਗੈਰ-ਕਾਨੂੰਨੀ ਮਾਈਨਿੰਗ ਦਾ ਗੜ੍ਹ ਬਣਿਆ ਗੜ੍ਹਸ਼ੰਕਰ ਖੇਤਰ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਇਲਾਕੇ ਵਿਚ ਵਿਕ ਰਹੇ ਨਸ਼ੇ ਦੇ ਮੁਕਾਬਲੇ ਚੱਲ ਰਹੀ ਨਾਜਾਇਜ਼ ਮਾਈਨਿੰਗ ‘ਆਪ’ ਸਰਕਾਰ ਦਾ ਬਦਨਾਮੀ ਦਾ ਕਾਰਨ ਬਣ ਰਹੀ ਹੈ ਤੇ ਇਸ ਦਾ ਖ਼ਮਿਆਜ਼ਾ ਸੱਤਾਧਾਰੀ ਧਿਰ ਨੂੰ ਗੜ੍ਹਸ਼ੰਕਰ ਤੋਂ ਇਲਾਵਾ ਲਾਗਲੇ ਹਲਕਿਆਂ ਬਲਾਚੌਰ ਤੇ ਚੱਬੇਵਾਲ ਹਲਕਿਆਂ ਵਿਚ ਵੀ ਭੁਗਤਣਾ ਪੈ ਸਕਦਾ ਹੈ। ਨਾਲ ਲੱਗਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਬਲਾਚੌਰ ਵਿਚ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਗੂੰਜ ਵੀ ਗੜ੍ਹਸ਼ੰਕਰ ਦੇ ਪਿੰਡਾਂ ਤੱਕ ਪੈ ਰਹੀ ਹੈ। ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਨੂੰ ਲੱਗ ਰਿਹਾ ਖੋਰਾ ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ ‘ਤੇ ਸ਼ਹਿਰ ਤੋਂ 5-6 ਕਿੱਲੋਮੀਟਰ ਦੀ ਦੂਰੀ ਤੋਂ ਹੀ ਨਾਜਾਇਜ਼ ਮਾਈਨਿੰਗ ਸਪੱਸ਼ਟ ਤੌਰ ‘ਤੇ ਦੇਖਣ ਨੂੰ ਮਿਲ ਰਹੀ ਹੈ। ਜੰਗਲੀ ਖੇਤਰ ਦੇ ਕੁਦਰਤੀਪਣ ਦਾ ਸ਼ਿੰਗਾਰ ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਇਸ ਸਮੇਂ ਨਾਜਾਇਜ਼ ਮਾਈਨਿੰਗ ਦੀ ਭੇਟ ਚੜ੍ਹ ਰਹੀਆਂ ਹਨ। ਪਿੰਡ ਖ਼ਾਨਪੁਰ, ਕੁਨੈਲ, ਕੋਟ, ਮੈਰਾ, ਡੱਲੇਵਾਲ ਸਮੇਤ ਕਈ ਪਿੰਡ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਚਰਚਾ ਵਿਚ ਹਨ। ਦਫ਼ਾ 4 ਅਤੇ 5 ਦੀ ਵੀ ਨਹੀਂ ਪ੍ਰਵਾਹ! ਪੰਜਾਬ ਭੂਮੀ ਸੁਰੱਖਿਆ ਐਕਟ-1900 ਦੀਆਂ ਧਰਾਵਾਂ 4 ਅਤੇ 5 ਤਹਿਤ ਆਉਂਦੇ ਖੇਤਰ ਵਿਚ ਵਪਾਰਕ ਗਤੀਵਿਧੀ, ਨਾਜਾਇਜ਼ ਚਰਾਈ, ਮਿੱਟੀ/ਪੱਥਰ (ਮਾਈਨਿੰਗ) ਦੀ ਪੁਟਾਈ ਆਦਿ ਦੀ ਸਖ਼ਤ ਮਨਾਹੀ ਹੈ ਅਤੇ ਇਸ ਧਾਰਾ ਅਧੀਨ ਆਉਂਦੇ ਖੇਤਰ ਵਿਚ ਧੜੱਲੇ ਨਾਲ ਹੋ ਰਹੀ ਪੁਟਾਈ ਨੇ ਸਿਆਸੀ, ਜੰਗਲਾਤ ਵਿਭਾਗ, ਮਾਈਨਿੰਗ ਵਿਭਾਗ ਤੇ ਸਮੁੱਚੇ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨੂੰ ਵੀ ਜੱਗ ਜ਼ਾਹਿਰ ਕਰ ਦਿੱਤਾ ਹੈ। ਗੜ੍ਹਸ਼ੰਕਰ ਖੇਤਰ ’ਚ ਨਾਜਾਇਜ਼ ਮਾਈਨਿੰਗ ਨੂੰ ਕਲਾਵੇ ਵਿਚ ਲੈਣ ਵਾਲੇ ਕਰੱਸ਼ਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਰੱਸ਼ਰਾਂ ਨੂੰ ਲੈ ਕੇ ਪਿੰਡ ਖ਼ਾਨਪੁਰ, ਕੁਨੈਲ, ਕੈਟ ਮੋਰਾ, ਡੱਲੇਵਾਲ ਚਰਚਿਤ ਹੈ। ਕੁੱਝ ਕਰੱਸ਼ਰ ਪਿੰਡ ਰਾਮਪੁਰ ਬਿਲੜੋਂ ਨੇੜੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਰਕਬੇ ਵਿਚ ਧੜੱਲੇ ਨਾਲ ਚੱਲ ਰਹੇ ਹਨ ਜਿਨ੍ਹਾਂ ਬਾਰੇ ਮਾਲ ਵਿਭਾਗ ਇਹ ਸਪੱਸ਼ਟ ਨਹੀਂ ਕਰ ਸਕਿਆ ਉਹ ਪੰਜਾਬ ਦੇ ਰਕਬੇ ਵਿਚ ਹਨ ਜਾਂ ਹਿਮਾਚਲ ਪ੍ਰਦੇਸ਼ ਦੇ! ਭਾਵੇਂ ਕਿ ਕਰੱਸ਼ਰ ਧਾਰਾ-4 ਅਤੇ ਧਾਰਾ-5 ਤੋਂ ਡੀ-ਲਿਸਟ ਹੋਏ ਖੇਤਰ ਵਿਚ ਵਿਭਾਗੀ ਕਾਰਵਾਈਆਂ ਪੂਰੀਆਂ ਕਰਕੇ ਲਗਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ , ਪਰ ਇਨ੍ਹਾਂ ਕਰੱਸ਼ਰਾਂ ‘ਤੇ ਆਉਣ ਵਾਲੇ ਟਿੱਪਰਾਂ ਅਤੇ ਕਰੱਸ਼ਰਾਂ ਦੇ ਆਵਾਜ਼ ਪ੍ਰਦੂਸ਼ਣ ਨਾਲ ਸਮੁੱਚਾ ਇਲਾਕਾ ਪ੍ਰਭਾਵਿਤ ਹੈ। ਇਸ ਨਾਲ ਗੜ੍ਹਸ਼ੰਕਰ ਨਾਲ ਲੱਗਦੇ ਬੀਤ ਇਲਾਕੇ ਦਾ ਕੁਦਰਤੀ ਸੁਹੱਪਣ ਅਤੇ ਸ਼ਾਂਤੀ ਦੋਵੇਂ ਖ਼ਤਮ ਹੁੰਦੇ ਜਾ ਰਹੇ ਹਨ। ਲੋਕ ਨੂੰ ਸੀ.ਬੀ.ਆਈ. ਜਾਂਚ ਦੀ ਆਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁੱਝ ਪਿੰਡਾਂ ਵਿਚ ਵੱਡੇ ਪੱਧਰ ‘ਤੇ ਹੋਈ ਨਾਜਾਇਜ਼ ਮਾਈਨਿੰਗ ਦੀ ਸੀ.ਬੀ.ਆਈ. ਜਾਂਚ ਦੇ ਹੁਕਮਾਂ ਤੋਂ ਬਾਅਦ ਗੜ੍ਹਸ਼ੰਕਰ ਦੇ ਲੋਕ ਵੀ ਇੱਥੇ ਅਜਿਹੀ ਜਾਂਚ ਦੀ ਆਸ ਲਾਈ ਬੈਠੇ ਹਨ। ਇਲਾਕੇ ’ਚ ਨਾਜਾਇਜ਼ ਮਾਈਨਿੰਗ ਅਤੇ ਓਵਰਲੋਡ ਟਿੱਪਰਾਂ ਦੀ ਆਵਾਜਾਈ ਦਾ ਕੰਮ ਵੱਡੇ ਪੱਧਰ ‘ਤੇ ਪਿੰਡ ਰਾਮਪੁਰ ਬਿਲੜੋਂ ਦੇ ਜੰਗਲ ਵਿਚੋਂ ਟਿੱਪਰਾਂ ਨੂੰ ਰਸਤਾ ਦੇਣ ਤੋਂ ਬਾਅਦ ਸ਼ੁਰੂ ਹੋਇਆ। ਟਿੱਪਰਾਂ ਨੂੰ ਰਸਤਾ ਦੇਣ ਵਿਚ ਪਿੰਡ ਦੀ ਪੰਚਾਇਤ, ਬੀ.ਡੀ.ਪੀ.ਓ. ਦਫ਼ਤਰ ਗੜ੍ਹਸ਼ੰਕਰ, ਤਹਿਸੀਲ ਦਫ਼ਤਰ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦੇ ਦੋਸ਼ ਲਗਦੇ ਰਹੇ ਹਨ। ਆਰ.ਟੀ.ਆਈ. ਕਾਰਕੁਨ ਅਤੇ ਸੋਸ਼ਲ ਐਕਟੀਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਸਮੇਂ ਇਹ ਮਾਮਲਾ ਸਰਕਾਰ ਕੋਲ ਉਠਾਇਆ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। 2022 ਵਿਚ ਜਦੋਂ ਕ੍ਰਿਸ਼ਨ ਕੁਮਾਰ ਨੂੰ ਮਾਈਨਿੰਗ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਚੀਫ਼ ਇੰਜੀਨੀਅਰ ਤੋਂ ਕਰਵਾਈ ਅਤੇ ਸਵਾਲ ਉਠਾਇਆ ਕਿ ਜੇਕਰ ਮਾਈਨਿੰਗ ਦੇ ਕਰੱਸ਼ਰ ਹਿਮਾਚਲ ਪ੍ਰਦੇਸ਼ ਵਿਚ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੇ ਜੰਗਲ ਵਿਚੋਂ ਰਸਤਾ ਕਿਉਂ ਦਿੱਤਾ ਜਾਵੇ?
Ad Position 22
No active advertisement
ਪਿਛਲੀ ਖ਼ਬਰ ਗੁਰਬੀਰ ਸਿੰਘ ਬਰਾੜ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਕਿਸੇ ਵੀ ਆਗੂ ਦਾ ਵਿਰੋਧ ਨਾ ਕੀਤਾ ਜਾਵੇ ਅੰਦੋਲਨ ਵੱਡਾ ਕਰਨਾ ਹੈ-ਭੀਮ ਸਿੰਘ
Ad Position 24