10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨੰਗਲ ਦੇ ਤਜਿੰਦਰ ਸਿੰਘ ਦੀ ਹੁੰਡਈ ’ਚ ਮਾਸਟਰ ਟੈਕਨੀਸ਼ੀਅਨ ਵਜੋਂ ਚੋਣ

ਨੰਗਲ, 10 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)- ਨੰਗਲ ਦੇ ਨੌਜਵਾਨ ਤਜਿੰਦਰ ਸਿੰਘ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸਰਕਾਰੀ ਆਈ.

Ad Position 21
No active advertisement
ਦੱਖਣੀ ਕੋਰੀਆ ਵਿਚ ਹੁੰਡਈ ਦੇ ਨੁਮਾਇੰਦਿਆਂ ਤੋਂ ਆਊਟਸਟੈਂਡਿੰਗ ਪਰਫਾਰਮੈਂਸ ਐਵਾਰਡ ਪ੍ਰਾਪਤ ਕਰਦੇ ਹੋਏ ਤਜਿੰਦਰ ਸਿੰਘ। 11-10-2026
ਨੰਗਲ, 10 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)- ਨੰਗਲ ਦੇ ਨੌਜਵਾਨ ਤਜਿੰਦਰ ਸਿੰਘ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸਰਕਾਰੀ ਆਈ.ਟੀ.ਆਈ. ਨੰਗਲ ਤੋਂ ਮਕੈਨਿਕ ਮੋਟਰ ਵਹੀਕਲ ਦੀ ਸਿਖਲਾਈ ਹਾਸਲ ਕਰਨ ਵਾਲੇ ਤਜਿੰਦਰ ਦੀ ਵਿਸ਼ਵ ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਹੁੰਡਈ ਵਿਚ ਮਾਸਟਰ ਟੈਕਨੀਸ਼ੀਅਨ ਵਜੋਂ ਚੋਣ ਹੋਈ ਹੈ। ਕੰਪਨੀ ਨੇ ਪੂਰੇ ਭਾਰਤ ਵਿਚੋਂ ਸਿਰਫ਼ ਤਿੰਨ ਉਮੀਦਵਾਰਾਂ ਦੀ ਚੋਣ ਕੀਤੀ। ਦੱਖਣੀ ਕੋਰੀਆ ਵਿਚ ਗਲੋਬਲ ਹਾਈਟੈੱਕ ਐਡਵਾਂਸਡ ਵਹੀਕਲ ਟਰੇਨਿੰਗ ਦੌਰਾਨ ਉਸ ਨੇ ਵੱਖ-ਵੱਖ ਦੇਸ਼ਾਂ ਤੋਂ ਆਏ 28 ਟੈਕਨੀਸ਼ੀਅਨਾਂ ਵਿਚਕਾਰ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਉਹ ਟਾਪ-5 ਵਿਚ ਥਾਂ ਬਣਾਉਣ ਵਿਚ ਸਫਲ ਰਿਹਾ। ਇਸ ਪ੍ਰਾਪਤੀ ਲਈ ਦੱਖਣੀ ਕੋਰੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੀ.ਐਸ. ਕੰਗ ਅਤੇ ਹੁੰਡਈ ਦੀ ਟੀਮ ਨੇ ਉਸ ਨੂੰ ਆਊਟ ਸਟੈਂਡਿੰਗ ਪਰਫਾਰਮੈਂਸ ਐਵਾਰਡ ਨਾਲ ਸਨਮਾਨਿਤ ਕੀਤਾ। ਉਹ ਜ਼ਿਲ੍ਹਾ ਰੂਪਨਗਰ ਦੇ ਸ੍ਰੀ ਅਨੰਦਪੁਰ ਸਾਹਿਬ ਖੇਤਰ ਅਧੀਨ ਪਿੰਡ ਸਿੰਬਲ ਮਾਜਰਾ ਦੇ ਵਸਨੀਕ ਅਤੇ ਸਰਕਾਰੀ ਆਈ.ਟੀ.ਆਈ. ਦੇ ਇੰਸਟਰਕਟਰ ਬਲਜੀਤ ਸਿੰਘ ਦਾ ਪੁੱਤਰ ਹੈ। ਤਜਿੰਦਰ ਦੀ ਇਸ ਪ੍ਰਾਪਤੀ ’ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਈ.ਟੀ.ਆਈ. ਨੰਗਲ ਦੇ ਸਟਾਫ਼ ਦੀ ਸ਼ਲਾਘਾ ਕਰਦਿਆਂ ਨੌਜਵਾਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ’ਚ ਬੰਦੀਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਮਾਮਲੇ ’ਚ ਸਹਾਇਕ ਸੁਪਰਡੈਂਟ ਕਾਬੂ ਅਗਲੀ ਖ਼ਬਰ ਦਿੱਲੀ ’ਚ ਪੁਲਿਸ ਨੇ ਗੁਰੂ ਘਰ ਦੀ ਪਵਿੱਤਰਤਾ ਦੀ ਕੀਤੀ ਉਲੰਘਣਾ-ਸੰਧਵਾਂ
Ad Position 24