09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਾਕਿ ਸਰਕਾਰ ਤੇ ਪੀ. ਟੀ. ਆਈ. ਮੌਲਾਨਾ ਨੂੰ ਵਿਚੋਲਾ ਬਣਾਉਣ ਲਈ ਸਹਿਮਤ

ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਸਰਕਾਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ.

Ad Position 21
No active advertisement
ਮੌਲਾਨਾ ਫ਼ਜ਼ਲੁਰ ਰਹਿਮਾਨ 09-10-2026
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਸਰਕਾਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਵਿਚਾਲੇ ਚੱਲ ਰਹੇ ਸਿਆਸੀ ਡੈੱਡਲਾਕ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ (ਜੇ. ਯੂ. ਆਈ.-ਐੱਫ.) ਦੇ ਮੁਖੀ ਮੌਲਾਨਾ ਫ਼ਜ਼ਲੁਰ ਰਹਿਮਾਨ ਨੂੰ ਵਿਚੋਲਾ ਬਣਾਉਣ ਲਈ ਸਹਿਮਤ ਨਜ਼ਰ ਆ ਰਹੀਆਂ ਹਨ। ਹਾਲਾਂਕਿ, ਮੌਲਾਨਾ ਨੇ ਰਸਮੀ ਤੌਰ ’ਤੇ ਵਿਚੋਲਗੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਦੋਵਾਂ ਧਿਰਾਂ ਅੱਗੇ 5 ਸ਼ਰਤਾਂ ਰੱਖ ਦਿੱਤੀਆਂ ਹਨ। ਇਹ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਹੈ ਜਦੋਂ ਪਾਕਿ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਹੋਈ ਗੱਲਬਾਤ ਬੇਸਿੱਟਾ ਰਹੀ ਅਤੇ ਪੀ. ਟੀ. ਆਈ. ਦੇ ਇਸਲਾਮਾਬਾਦ ਵੱਲ ਲੌਂਗ ਮਾਰਚ ਕਾਰਨ ਸਿਆਸੀ ਤਣਾਅ ਕਾਫ਼ੀ ਵਧ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੌਲਾਨਾ ਨੇ ਦੋਵਾਂ ਧਿਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਵਿਚੋਲਗੀ ਸਵੀਕਾਰ ਕਰਨ ਤੋਂ ਪਹਿਲਾਂ ਇਹ ਵੇਖਣਗੇ ਕਿ ਦੋਵੇਂ ਧਿਰਾਂ ਇਸ ਵਿਵਾਦ ਨੂੰ ਹੱਲ ਕਰਨ ਲਈ ਕਿੰਨੀਆਂ ਗੰਭੀਰ ਹਨ।
Ad Position 22
No active advertisement
ਪਿਛਲੀ ਖ਼ਬਰ ਪਟਨਾ ਸਾਹਿਬ ’ਚ ਖੁੱਲ੍ਹੇਗਾ ‘ਚਾਰ ਸਾਹਿਬਜ਼ਾਦੇ ਐੱਮ.ਆਰ.ਆਈ., ਸੀ.ਟੀ. ਸਕੈਨ ਸੈਂਟਰ’ ਅਗਲੀ ਖ਼ਬਰ ਬਰਖਾਸਤ ਡੀ.ਆਈ.ਜੀ. ਭੁੱਲਰ ਨੂੰ ਅੱਜ ਪੇਸ਼ ਕਰੇਗੀ ਈ.ਡੀ.
Ad Position 24