28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅਮਰੀਕਾ ਨੇ ਭਾਰਤ ਸਮੇਤ 20 ਦੇਸ਼ਾਂ ਦੀਆਂ ਕੁਝ ਖਾਸ ਦਵਾਈਆਂ ਤੋਂ ਟੈਰਿਫ ਹਟਾਇਆ

ਵਾਸ਼ਿੰਗਟਨ, 28 ਸਤੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 29-09-2026
ਵਾਸ਼ਿੰਗਟਨ, 28 ਸਤੰਬਰ (ਪੀ.ਟੀ.ਆਈ.)-ਅਮਰੀਕਾ ਨੇ ਅੱਜ ਐਲਾਨ ਕੀਤਾ ਕਿ ਉਹ ਭਾਰਤ ਅਤੇ 19 ਹੋਰ ਦੇਸ਼ਾਂ ਤੋਂ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਦਰਾਮਦ ਕੀਤੀਆਂ ਜਾਣ ਵਾਲੀਆਂ ਕੁਝ ਖਾਸ ਦਵਾਈਆਂ ਅਤੇ ਇਨ੍ਹਾਂ ਨਾਲ ਸੰਬੰਧਿਤ ਸਮੱਗਰੀ ’ਤੇ ਕੋਈ ‘ਐਡ ਵੈਲੋਰਮ’ (ਮੁੱਲ-ਅਧਾਰਿਤ) ਟੈਰਿਫ ਨਹੀਂ ਲਗਾਏਗਾ। ਵਿਸ਼ਵ ਕਸਟਮਜ਼ ਸੰਗਠਨ ਦੇ ਅਨੁਸਾਰ ‘ਐਡ ਵੈਲੋਰਮ’ ਟੈਰਿਫ, ਟੈਕਸ ਦੇ ਅਧੀਨ ਆਉਣ ਵਾਲੀਆਂ ਵਸਤਾਂ ਦੇ ਮੁਦਰਾ ਮੁੱਲ ਦਾ ਇਕ ਨਿਰਧਾਰਤ ਫ਼ੀਸਦ ਹੁੰਦਾ ਹੈ। ਭਾਰਤ ਤੋਂ ਇਲਾਵਾ, ਜ਼ੀਰੋ ਟੈਰਿਫ ਦਰ ਸ਼੍ਰੇਣੀ ਵਿਚ ਅਰਜਨਟੀਨਾ, ਬੰਗਲਾਦੇਸ਼, ਕੰਬੋਡੀਆ, ਇਕਵਾਡੋਰ, ਅਲ ਸਲਵਾਡੋਰ, ਯੂਰਪੀ ਸੰਘ, ਗੁਆਟੇਮਾਲਾ, ਇੰਡੋਨੇਸ਼ੀਆ, ਜਪਾਨ, ਜੌਰਡਨ, ਮਲੇਸ਼ੀਆ, ਉੱਤਰੀ ਮੈਸੇਡੋਨੀਆ, ਦੱਖਣੀ ਕੋਰੀਆ, ਸਵਿਟਜ਼ਰਲੈਂਡ, ਲੀਚਟਨਸਟਾਈਨ, ਤਾਈਵਾਨ, ਥਾਈਲੈਂਡ, ਬ੍ਰਿਟੇਨ ਅਤੇ ਵੀਅਤਨਾਮ ਸ਼ਾਮਿਲ ਹਨ। ਨੋਟਿਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਖੇਤਰਾਂ (ਅਧਿਕਾਰ-ਖੇਤਰਾਂ) ਤੋਂ ਆਉਣ ਵਾਲੇ ਯੋਗ ਉਤਪਾਦਾਂ ’ਤੇ ਜ਼ੀਰੋ ਫੀਸਦੀ ਟੈਰਿਫ ਲਾਗੂ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਦਾ ਅਮਰੀਕਾ ਨਾਲ ਮੌਜੂਦਾ ਜਾਂ ਆਉਣ ਵਾਲਾ ਵਪਾਰ ਤੇ ਸੁਰੱਖਿਆ ਢਾਂਚਾ ਸਮਝੌਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜਥੇ: ਬਲਵੰਤ ਸਿੰਘ ਪੰਡੋਰੀ ਨੂੰ ਸਦਮਾ-ਛੋਟੇ ਭਰਾਤਾ ਕੁਲਵੰਤ ਸਿੰਘ ਦਾ ਦਿਹਾਂਤ ਅਗਲੀ ਖ਼ਬਰ ਕੱਚੇ ਤੇਲ ਦੀ ਸਪਲਾਈ ਰੁਕਾਵਟਾਂ ਨੂੰ ਭਾਰਤ ਨੇ ਸਫਲਤਾਪੂਰਵਕ ਦੂਰ ਕੀਤਾ-ਪੁਰੀ
Ad Position 24