28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਆਮ ਨਾਗਰਿਕਾਂ ਲਈ ਹੁਣ ਸਵੇਰੇ 6:30 ਵਜੇ ਖੁੱਲ੍ਹੇਗਾ ਜਲ੍ਹਿਆਂਵਾਲਾ ਬਾਗ

ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਮੌਸਮ ’ਚ ਹਲਕਾ ਜਿਹਾ ਬਦਲਾਅ ਹੁੰਦਿਆਂ ਹੀ ਆਦੇਸ਼ ਜਾਰੀ ਕਰਕੇ ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਜਲ੍ਹਿਆਂਵਾਲਾ ਬਾਗ ਦੇ ਖੁੱਲ੍ਹਣ ਅਤੇ ਬੰਦ ਹੋਣ ਵਾਲੇ ਸਮੇਂ ’ਚ ਤਬਦੀਲੀ ਕਰ ਦਿੱਤੀ ਗਈ ਹੈ। ਸਮਾਰਕ ਦੀ ਸੁਰੱਖਿਆ ਲਈ ਤਾਇਨਾਤ ਏ.

Ad Position 21
No active advertisement
ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਮੌਸਮ ’ਚ ਹਲਕਾ ਜਿਹਾ ਬਦਲਾਅ ਹੁੰਦਿਆਂ ਹੀ ਆਦੇਸ਼ ਜਾਰੀ ਕਰਕੇ ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਜਲ੍ਹਿਆਂਵਾਲਾ ਬਾਗ ਦੇ ਖੁੱਲ੍ਹਣ ਅਤੇ ਬੰਦ ਹੋਣ ਵਾਲੇ ਸਮੇਂ ’ਚ ਤਬਦੀਲੀ ਕਰ ਦਿੱਤੀ ਗਈ ਹੈ। ਸਮਾਰਕ ਦੀ ਸੁਰੱਖਿਆ ਲਈ ਤਾਇਨਾਤ ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਹੁਣ ਆਮ ਨਾਗਰਿਕਾਂ ਲਈ ਜਲ੍ਹਿਆਂਵਾਲਾ ਬਾਗ ਸਵੇਰੇ 6:30 ਵਜੇ ਖੋਲ੍ਹਿਆ ਜਾਵੇਗਾ ਅਤੇ ਸ਼ਾਮ ਨੂੰ ਸਮਾਰਕ 6:30 ਵਜੇ ਬੰਦ ਕਰ ਦਿੱਤਾ ਜਾਵੇਗਾ । ਉਨ੍ਹਾਂ ਨੇ ਦੱਸਿਆ ਕਿ ਬਾਗ ਵਿਖੇ ਸੈਂਟਰਲ ਸਮਾਰਕ ’ਤੇ ਪੰਜਾਬੀ ’ਚ ਵਿਖਾਏ ਜਾਣ ਵਾਲੇ ਆਵਾਜ਼ ਤੇ ਰੌਸ਼ਨੀ ਸ਼ੋਅ ਦਾ ਸਮਾਂ ਸ਼ਾਮ 6:30 ਵਜੇ ਤੋਂ ਰਾਤ 7 ਵਜੇ ਤਕ ਅਤੇ ਹਿੰਦੀ ਸ਼ੋਅ ਦਾ ਸਮਾਂ 7:15 ਤੋਂ 7:45 ਵਜੇ ਤਕ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਨੇ ਕੱਢਿਆ ਰੋਸ ਮਾਰਚ ਅਗਲੀ ਖ਼ਬਰ ਅਮਰਜੀਤ ਚਾਵਲਾ ਮਾਮਲੇ ’ਚ ਪੁਲਿਸ ਨੇ ਜਾਂਚ ਵਿਚ ਲਿਆਂਦੀ ਤੇਜ਼ੀ
Ad Position 24