24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਗਮਾਡਾ ਦਫ਼ਤਰ ’ਚ ਈ. ਡੀ. ਦੀ ਰੇਡ ਨੇ ਡੇਰਾਬੱਸੀ ਦੇ ਬਿਲਡਰਾਂ ਨੂੰ ਪਾਈਆਂ ਭਾਜੜਾਂ ਗੁਰਮੀਤ ਸਿੰਘ

ਡੇਰਾਬੱਸੀ, 23 ਸਤੰਬਰ-ਗਮਾਡਾ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

Ad Position 21
No active advertisement
ਅਜੀਤ ਡੈਸਕ 24-09-2026
ਡੇਰਾਬੱਸੀ, 23 ਸਤੰਬਰ-ਗਮਾਡਾ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਰੇਡ ਤੋਂ ਬਾਅਦ ਜ਼ਿਲ੍ਹੇ ’ਚ ਗਮਾਡਾ ਦੀ ਕਾਰਗੁਜ਼ਾਰੀ ਅਤੇ ਨਾਜਾਇਜ਼ ਕਾਲੋਨੀਆਂ ਦਾ ਗੋਰਖਧੰਦਾ ਮੁੜ ਚਰਚਾ ’ਚ ਆ ਗਿਆ ਹੈ। ਜੇਕਰ ਡੇਰਾਬੱਸੀ ਹਲਕੇ ’ਚ ਗਮਾਡਾ ਦੀ ਕਾਰਜ-ਪ੍ਰਣਾਲੀ ਤੇ ਕਲੋਨਾਈਜ਼ਰਾਂ ਵਲੋਂ ਕੀਤੀਆਂ ਗਈਆਂ ਬੇਨਿਯਮੀਆਂ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਈ 100 ਕਰੋੜ ਰੁ. ਦੇ ਸਰਕਾਰੀ ਮਾਲੀਏ ਦੀ ਹੇਰਾ-ਫੇਰੀ ਸਾਹਮਣੇ ਆ ਸਕਦੀ ਹੈ । ਡੇਰਾਬੱਸੀ ਤੋਂ ਪਿੰਡ ਬੇਹੜਾ ਨੂੰ ਜਾਂਦੀ ਸੜਕ ’ਤੇ ਦੋ ਦਰਜਨ ਤੋਂ ਵੱਧ ਏਕੜ ਜ਼ਮੀਨ ’ਚ ਕਥਿਤ ਤੌਰ ’ਤੇ ਨਾਜਾਇਜ਼ ਉਦਯੋਗਿਕ ਕਾਲੋਨੀ ਕੱਟ ਕੇ ਪਲਾਟ ਵੇਚੇ ਜਾਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ । ਲੋਕਾਂ ਦਾ ਦੋਸ਼ ਹੈ ਕਿ ਇਥੇ ਖੇਤੀਬਾੜੀ ਵਾਲੀ ਜ਼ਮੀਨ ’ਚ ਉਦਯੋਗਿਕ ਪਲਾਟ ਕੱਟ ਕੇ ਵੇਚੇ ਗਏ ਹਨ ਤੇ ਮਾਲ ਵਿਭਾਗ ਨਾਲ ਮਿਲੀਭੁਗਤ ਕਰਕੇ ਮੌਕਾ ਰਿਪੋਰਟ ਦੇ ਆਧਾਰ ’ਤੇ ਰਜਿਸਟਰੀਆਂ ਵੀ ਕਰਵਾਈਆਂ ਜਾ ਚੁੱਕੀਆਂ ਹਨ । ਇਸ ਖੇਤਰ ’ਚ ਕਈ ਫੈਕਟਰੀਆਂ ਵੀ ਬਣ ਰਹੀਆਂ ਹਨ । ਜੇਕਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਵੇ ਤਾਂ ਸਰਕਾਰੀ ਖ਼ਜ਼ਾਨੇ ਨੂੰ ਹੋਏ ਨੁਕਸਾਨ ਦਾ ਪਤਾ ਲੱਗ ਸਕਦਾ ਹੈ । ਇਸੇ ਸੜਕ ’ਤੇ ਯੂਨੀਵਰਸਿਟੀ ਨੇੜੇ ਲਗਭਗ 10 ਏਕੜ ਖੇਤੀਬਾੜੀ ਯੋਗ ਜ਼ਮੀਨ ’ਚ ਇਕ ਹੋਰ ਨਾਜਾਇਜ਼ ਕਾਲੋਨੀ ਕੱਟ ਕੇ ਉਦਯੋਗਿਕ ਪਲਾਟ ਵੇਚੇ ਜਾਣ ਦੇ ਦੋਸ਼ ਲੱਗ ਰਹੇ ਹਨ । ਇਸੇ ਤਰ੍ਹਾਂ ਪਿੰਡ ਭਗਵਾਨਪੁਰ ਨੇੜੇ 40-50 ਏਕੜ ਜ਼ਮੀਨ ’ਚ ਉਦਯੋਗਿਕ ਕਾਲੋਨੀ ਕੱਟੇ ਜਾਣ ਤੇ ਉਥੇ ਫੈਕਟਰੀਆਂ ਸਥਾਪਤ ਹੋਣ ਦੀ ਗੱਲ ਸਾਹਮਣੇ ਆਈ ਹੈ । ਇਥੇ ਬਿਲਡਰ ਜੇਬਾਂ ਭਰ ਕੇ ਪਾਸੇ ਹੋ ਚੁੱਕੇ ਹਨ ਤੇ ਫੈਕਟਰੀਆਂ ਲਗਾਉਣ ਵਾਲੇ ਸਹੂਲਤਾਂ ਨੂੰ ਤਰਸ ਰਹੇ ਹਨ । ਪਿੰਡ ਸੁੰਡਰਾਂ ਅਤੇ ਸਮਗੌਲੀ ’ਚ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੀ ਜਾਂਚ ਹੋਣੀ ਜ਼ਰੂਰੀ ਹੈ । ਲੋਕਾਂ ਦੀ ਮੰਗ ਹੈ ਕਿ ਗਮਾਡਾ ਦੇ ਮੁਹਾਲੀ ਦਫ਼ਤਰ ’ਚ ਹੋਈ ਈ. ਡੀ. ਦੀ ਰੇਡ ਦੇ ਮੱਦੇਨਜ਼ਰ ਡੇਰਾਬੱਸੀ ਹਲਕੇ ’ਚ ਵੀ ਨਾਜਾਇਜ਼ ਕਾਲੋਨੀਆਂ, ਉਦਯੋਗਿਕ ਪਲਾਟਾਂ ਦੀ ਵਿਕਰੀ ਅਤੇ ਸਰਕਾਰੀ ਮਾਲੀਏ ਨਾਲ ਸੰਬੰਧਿਤ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਲੋਕ-ਲੁਭਾਊ ਸਿਆਸਤ ਤੋਂ ਦੂਰ ਰਹਿ ਕੇ ਯਥਾਰਥਵਾਦੀ ਨੀਤੀਆਂ ’ਤੇ ‘ਪੰਜਾਬ ਸਾਂਝੀਵਾਲਤਾ ਦਲ’ ਵਲੋਂ ਚੋਣਾਂ ਲੜਨ ਦਾ ਕੀਤਾ ਐਲ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਸਵਾਲਾਂ ਦੇ ਜਵਾਬ ਦੇਣ-ਬਲਤੇਜ ਪੰਨੂ
Ad Position 24