21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੀ ਬਾਘਾ ਪੁਰਾਣਾ ’ ਚ ਹੋਈ ਸੂਬਾ ਪੱਧਰੀ ਮੀਟਿੰਗ

ਬਾਘਾ ਪੁਰਾਣਾ, 20 ਸਤੰਬਰ (ਟਿੰਕੂ ਕਾਠਪਾਲ)-ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੀ ਇਕ ਸੂਬਾ ਪੱਧਰੀ ਮੀਟਿੰਗ ਬਾਘਾ ਪੁਰਾਣਾ ਦੇ ਹੈਰੀਟੇਜ ਰਿਜ਼ਾਰਟ ਵਿਖੇ ਹੋਈ, ਜਿਸ ਵਿਚ ਰਾਈਸ ਮਿੱਲਰਾਂ ਨੂੰ ਲੰਬੇ ਸਮੇਂ ਤੋਂ ਦਰਪੇਸ਼ ਸਮੱਸਿਆਵਾਂ, ਸਰਕਾਰੀ ਨੀਤੀਆਂ ਵਿਚ ਰਹਿ ਗਈਆਂ ਕਮੀਆਂ, ਪੁਰਾਣੇ ਚਾਵਲਾਂ ਦੇ ਸਟਾਕ ਦੀ ਨਿਕਾਸੀ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਾਂਸਲ ਬਿੱਟਾ, ਬਾਸਮਤੀ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਇੰਦਰਜੀਤ ਗਰਗ ਜੌਲੀ, ਪ੍ਰਿੰਸ ਧਨੌਲਾ, ਪ੍ਰਦੀਪ ਢੰਡ, ਹਰਿਓਮ, ਰਣਜੀਤ ਗੁਲਸ਼ਨ, ਅਵਿਨਾਸ਼ ਗੁਪਤਾ ਮੋਗਾ ਅਤੇ ਕਮਲ ਕੁਮਾਰ ਬਰਨਾਲਾ ਨੇ ਕਿਹਾ ਕਿ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਭੰਡਾਰਨ ਲਈ ਥਾਂ ਦੀ ਭਾਰੀ ਘਾਟ ਕਾਰਨ ਰਾਈਸ ਮਿੱਲਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।

Ad Position 21
No active advertisement
ਅਜੀਤ ਡੈਸਕ 21-09-2026
ਬਾਘਾ ਪੁਰਾਣਾ, 20 ਸਤੰਬਰ (ਟਿੰਕੂ ਕਾਠਪਾਲ)-ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੀ ਇਕ ਸੂਬਾ ਪੱਧਰੀ ਮੀਟਿੰਗ ਬਾਘਾ ਪੁਰਾਣਾ ਦੇ ਹੈਰੀਟੇਜ ਰਿਜ਼ਾਰਟ ਵਿਖੇ ਹੋਈ, ਜਿਸ ਵਿਚ ਰਾਈਸ ਮਿੱਲਰਾਂ ਨੂੰ ਲੰਬੇ ਸਮੇਂ ਤੋਂ ਦਰਪੇਸ਼ ਸਮੱਸਿਆਵਾਂ, ਸਰਕਾਰੀ ਨੀਤੀਆਂ ਵਿਚ ਰਹਿ ਗਈਆਂ ਕਮੀਆਂ, ਪੁਰਾਣੇ ਚਾਵਲਾਂ ਦੇ ਸਟਾਕ ਦੀ ਨਿਕਾਸੀ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਾਂਸਲ ਬਿੱਟਾ, ਬਾਸਮਤੀ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਇੰਦਰਜੀਤ ਗਰਗ ਜੌਲੀ, ਪ੍ਰਿੰਸ ਧਨੌਲਾ, ਪ੍ਰਦੀਪ ਢੰਡ, ਹਰਿਓਮ, ਰਣਜੀਤ ਗੁਲਸ਼ਨ, ਅਵਿਨਾਸ਼ ਗੁਪਤਾ ਮੋਗਾ ਅਤੇ ਕਮਲ ਕੁਮਾਰ ਬਰਨਾਲਾ ਨੇ ਕਿਹਾ ਕਿ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਭੰਡਾਰਨ ਲਈ ਥਾਂ ਦੀ ਭਾਰੀ ਘਾਟ ਕਾਰਨ ਰਾਈਸ ਮਿੱਲਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਪੈਦਾ ਹੋਈ ਸਟੋਰੇਜ ਦੀ ਸਮੱਸਿਆ ਦਾ ਅਜੇ ਤੱਕ ਸਥਾਈ ਹੱਲ ਨਹੀਂ ਹੋ ਸਕਿਆ। ਜੇਕਰ ਪੁਰਾਣੇ ਚਾਵਲਾਂ ਅਤੇ ਅਨਾਜ ਦਾ ਸਟਾਕ ਸਮੇਂ ਸਿਰ ਨਹੀਂ ਚੁੱਕਿਆ ਗਿਆ ਤਾਂ ਨਵੇਂ ਝੋਨੇ ਦੀ ਆਮਦ ਮੌਕੇ ਸਟੋਰੇਜ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 2026-27 ਦੇ ਸੀਜ਼ਨ ਲਈ ਲੋੜੀਂਦੀ ਸਟੋਰੇਜ ਸਪੇਸ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸਟੋਰੇਜ, ਲਿਫ਼ਟਿੰਗ, ਮਿਲਿੰਗ ਅਤੇ ਬਿਜਲੀ ਨਾਲ ਸਬੰਧਿਤ ਮਸਲਿਆਂ ਦਾ ਸਮੇਂ ਸਿਰ ਹੱਲ ਕੀਤਾ ਜਾਵੇ। ਸਟੇਜ ਦੀ ਸੇਵਾ ਵਿਜੇ ਸ਼ਰਮਾ ਨੇ ਬਾਖ਼ੂਬੀ ਨਾਲ ਨਿਭਾਈ। ਇਸ ਮੌਕੇ ਇੰਦਰਜੀਤ ਗਰਗ ਜੌਲੀ, ਬਲਤੇਜ ਸਿੰਘ ਲੰਗੇਆਣਾ, ਮੁਨੀਸ਼ ਗਰਗ ਟੀਨੀ, ਭਾਰਤ ਭੂਸ਼ਨ, ਕੇਵਲ ਕ੍ਰਿਸ਼ਨ ਗਰਗ, ਬਲਵਿੰਦਰ ਗਰਗ, ਰਾਜੀਵ ਮਿੱਤਲ, ਸੁਨੀਲ ਮਿੱਤਲ, ਮਿਲਨ ਗਰਗ, ਅਰਪਣ ਜੈਨ, ਅਸ਼ੋਕ ਗਰਗ, ਅਰੁਣ ਬਾਂਸਲ, ਲਖਵਿੰਦਰ ਗਰਗ, ਦੀਪਕ ਬਾਂਸਲ, ਵਿੱਕੀ ਗੋਇਲ, ਨੰਦ ਪਾਲ ਗਰਗ, ਧਰਮਪਾਲ ਕਾਂਸਲ ਪਰਮਾਨੰਦ ਮਿੱਤਲ, ਸੁਰਿੰਦਰ ਗਰਗ, ਪ੍ਰਦੀਪ ਗੋਇਲ, ਮੁਕੇਸ਼ ਜਿੰਦਲ, ਰਾਹੁਲ ਗਰਗ, ਕਿਸਨ ਗਰਗ, ਸਤੀਸ਼ ਗਰਗ, ਰਾਘਵ ਗਰਗ, ਸੁਰਜੀਤ ਸਿੰਘ, ਸੁਨੀਲ ਬਾਂਸਲ, ਪ੍ਰਵੀਨ ਜਿੰਦਲ, ਵਿਕੀ ਗਰਗ, ਮੇਖਰਾਜ ਬਾਂਸਲ, ਪ੍ਰਦੀਪ ਬਾਂਸਲ, ਮੋਹਿਤ ਮਿੱਤਲ, ਕੁਨਾਲ ਗਰਗ, ਦੇਵੀ ਦਿਆਲ ਸ਼ਰਮਾ ਸੰਦੀਪ ਗਰਗ ਆਂਚਲ ਗਰਗ ਹੇਮਰਾਜ ਬਾਂਸਲ ਅਨੀਸ਼ ਮਿੱਤਲ, ਕਮਲ ਬਾਂਸਲ, ਤਰੁਣ ਬਾਂਸਲ, ਸਰਬਜੀਤ ਗਰਗ ਅਤੇ ਹੋਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਬੋਲਣ ਵਾਲੇ ਹੀ ਕਿਉਂ ਲਏ ਜਾ ਰਹੇ ਨੇ ਨਿਸ਼ਾਨੇ ’ਤੇ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਬਿਜਲੀ ਨਿਗਮ ਦੇ ਸੀ . ਐਮ . ਡੀ . ਨਵੇਂ - ਚੁਣੌਤੀਆਂ ਪੁਰਾਣੀਆਂ
Ad Position 24