ਅੱਤਵਾਦੀ ਸੰਗਠਨ ਖ਼ੈਬਰ ਪਖਤੂਨਖਵਾ ’ਚ ਤਬਦੀਲ ਕਰ ਰਹੇ ਆਪਣੇ ਟਿਕਾਣੇ
ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜ਼ਾਹਦੀਨ ਰਣਨੀਤਕ ਤੌਰ ’ਤੇ ਆਪਣੇ ਕੈਂਪਾਂ ਨੂੰ ਪਾਕਿ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਤਬਦੀਲ ਕਰ ਰਹੇ ਹਨ। ਦਰਅਸਲ, ਅੱਤਵਾਦੀ ਸੰਗਠਨ ਹੁਣ ਮਕਬੂਜ਼ਾ ਕਸ਼ਮੀਰ (ਪੀ.
ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜ਼ਾਹਦੀਨ ਰਣਨੀਤਕ ਤੌਰ ’ਤੇ ਆਪਣੇ ਕੈਂਪਾਂ ਨੂੰ ਪਾਕਿ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਤਬਦੀਲ ਕਰ ਰਹੇ ਹਨ। ਦਰਅਸਲ, ਅੱਤਵਾਦੀ ਸੰਗਠਨ ਹੁਣ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਨੂੰ ਅਸੁਰੱਖਿਅਤ ਸਮਝ ਰਹੇ ਹਨ। ਹਾਲਾਂਕਿ, ਇਹ ਲਾਂਚ ਪੈਡ ਸਾਲਾਂ ਤੋਂ ਭਾਰਤ ’ਚ ਘੁਸਪੈਠ ਕਰਨ ਲਈ ਵਰਤੇ ਜਾਣ ਕਰਕੇ ਮਕਬੂਜ਼ਾ ਕਸ਼ਮੀਰ ’ਚ ਹੀ ਰਹਿਣਗੇ। ਸੂਤਰਾਂ ਮੁਤਾਬਿਕ ਖ਼ੈਬਰ ਦੀ ਭੂਗੋਲਿਕ ਸਥਿਤੀ ਉਨ੍ਹਾਂ ਨੂੰ ਵੱਡਾ ਫ਼ਾਇਦਾ ਦੇ ਸਕਦੀ ਹੈ।