ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਸਟੇਟ ਬੈਂਕ ਆਫ਼ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਵੱਧ ਕੇ ਰਿਕਾਰਡ 21.4 ਅਰਬ ਡਾਲਰ ਹੋ ਗਿਆ ਹੈ। ਬੀਤੇ ਹਫ਼ਤੇ ਦੀ ਸ਼ੁਰੂਆਤ ’ਚ ਪਾਕਿ ਦਾ ਕੁੱਲ ਲਿਕਵਿਡ ਵਿਦੇਸ਼ੀ ਭੰਡਾਰ 26.8 ਅਰਬ ਡਾਲਰ ਦਰਜ ਕੀਤਾ ਗਿਆ। ਇਸ ਕੁੱਲ ਫ਼ੌਰੈਕਸ ’ਚੋਂ 21.4 ਅਰਬ ਡਾਲਰ ਸਟੇਟ ਬੈਂਕ ਆਫ਼ ਪਾਕਿਸਤਾਨ ਕੋਲ ਅਤੇ 5.4 ਅਰਬ ਡਾਲਰ ਦੂਜੇ ਕਮਰਸ਼ੀਅਲ ਬੈਂਕਾਂ ਕੋਲ ਮੌਜੂਦ ਹਨ। ਪ੍ਰਧਾਨ ਮੰਤਰੀ ਸ਼ਰੀਫ਼ ਨੇ ਸਟੇਟ ਬੈਂਕ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਰਿਕਾਰਡ ਪੱਧਰ ’ਤੇ ਪਹੁੰਚਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦੇਸ਼ੀ ਮੁਦਰਾ ਭੰਡਾਰ ’ਚ ਇਹ ਵਾਧਾ ਆਰਥਿਕ ਟੀਮ ਦੀ ਅਣਥੱਕ ਮਿਹਨਤ ਅਤੇ ਸਹੀ ਦਿਸ਼ਾ ’ਚ ਚੁੱਕੇ ਗਏ ਠੋਸ ਕਦਮਾਂ ਦਾ ਸਿੱਟਾ ਹੈ। ਪੀ. ਐੱਮ. ਓ. ਅਨੁਸਾਰ ਕੌਮਾਂਤਰੀ ਬਾਜ਼ਾਰ ‘ਚ ਪਾਕਿ ਦੀ ਵਾਪਸੀ ਨਾਲ ਦੁਨੀਆ ਭਰ ਦੇ ਮੁਲਕਾਂ ਅਤੇ ਨਿਵੇਸ਼ਕਾਂ ਦਾ ਪਾਕਿਸਤਾਨ ਦੀ ਆਰਥਿਕਤਾ ’ਤੇ ਭਰੋਸਾ ਹੋਰ ਮਜ਼ਬੂਤ ਹੋਇਆ ਹੈ।
ਪਾਕਿ ਦਾ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ ’ਤੇ ਪਹੁੰਚਿਆ-ਸ਼ਾਹਬਾਜ਼ ਸ਼ਰੀਫ਼
ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਸਟੇਟ ਬੈਂਕ ਆਫ਼ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਵੱਧ ਕੇ ਰਿਕਾਰਡ 21.
ਅਜੀਤ ਡੈਸਕ
21-09-2026