21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸੀ.ਈ.ਪੀ. ਸ਼ੀਟਾਂ ’ਚ ਭਾਰੀ ਅਣਗਹਿਲੀ ਦੇ ਦੋਸ਼

ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਸਿੱਖਿਆ ਸਮਰੱਥਾ ਅਤੇ ਸਮਝ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ (ਸੀ. ਈ.

Ad Position 21
No active advertisement
ਅਜੀਤ ਡੈਸਕ 21-09-2026
ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਸਿੱਖਿਆ ਸਮਰੱਥਾ ਅਤੇ ਸਮਝ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ (ਸੀ.ਈ.ਪੀ.) ਤਹਿਤ ਸਕੂਲਾਂ ਨੂੰ ਭੇਜੀਆਂ ਗਈਆਂ 11ਵੀਂ ਤੇ 12ਵੀਂ ਜਮਾਤ ਦੇ ਇਤਿਹਾਸ ਵਿਸ਼ੇ ਦੀਆਂ ਸ਼ੀਟਾਂ ਨੂੰ ਲੈ ਕੇ ਕੁੱਝ ਅਧਿਆਪਕਾਂ ਵਲੋਂ ਗੰਭੀਰ ਸਵਾਲ ਉਠਾਏ ਗਏ ਹਨ। ਅਧਿਆਪਕਾਂ ਅਨੁਸਾਰ ਕੁੱਝ ਦਿਨ ਪਹਿਲਾਂ ਐੱਸ. ਸੀ. ਈ. ਆਰ. ਟੀ. ਵਲੋਂ ਪੱਤਰ ਜਾਰੀ ਕਰਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਂਦੇ ਸਮੇਂ ਸੀ.ਈ.ਪੀ. ਸ਼ੀਟਾਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਸੀ, ਪਰ ਜਦੋਂ ਅਧਿਆਪਕਾਂ ਨੇ ਇਨ੍ਹਾਂ ਸ਼ੀਟਾਂ ਨੂੰ ਡਾਊਨਲੋਡ ਕਰਕੇ ਪ੍ਰਸ਼ਨਾਂ ਦੇ ਪੱਧਰ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਕਈ ਪ੍ਰਸ਼ਨ ਬਹੁਤ ਉੱਚ ਪੱਧਰ ਦੇ ਮਿਲੇ। ਅਧਿਆਪਕਾਂ ਦਾ ਦਾਅਵਾ ਹੈ ਕਿ 22-22 ਪੰਨਿਆਂ ਦੀਆਂ ਇਨ੍ਹਾਂ ਸ਼ੀਟਾਂ ਵਿਚ ਸ਼ਾਮਿਲ ਕਈ ਪ੍ਰਸ਼ਨ ਇਕ ਨਿੱਜੀ ਪ੍ਰਕਾਸ਼ਕ ਦੀਆਂ ਕਿਤਾਬਾਂ ਨਾਲ ਸ਼ਬਦ-ਬ-ਸ਼ਬਦ ਮਿਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਪ੍ਰਸ਼ਨਾਂ ਦਾ ਕਿਸੇ ਕਿਤਾਬ ਨਾਲ ਮਿਲਣਾ ਕੁਦਰਤੀ ਗੱਲ ਹੋ ਸਕਦੀ ਹੈ, ਪਰ ਸਾਰੇ ਹੀ ਪ੍ਰਸ਼ਨਾਂ ਦਾ ਇਕੋ ਕਿਤਾਬ ਵਿਚੋਂ ਹੋਣਾ ਸਿੱਧੇ ਤੌਰ ’ਤੇ ਸਵਾਲ ਖੜ੍ਹੇ ਕਰਦਾ ਹੈ। ਅਧਿਆਪਕਾਂ ਵਲੋਂ ਇਹ ਵੀ ਸਵਾਲ ਉਠਾਇਆ ਗਿਆ ਹੈ ਕਿ ਐੱਸ.ਸੀ.ਈ.ਆਰ.ਟੀ. ਵਲੋਂ ਅਜਿਹੀ ਸਮਗਰੀ ਸਕੂਲਾਂ ਨੂੰ ਭੇਜਣ ਤੋਂ ਪਹਿਲਾਂ ਇਸ ਦੀ ਬਰੀਕੀ ਨਾਲ ਜਾਂਚ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਅਨੁਸਾਰ ਪਿਛਲੇ ਸਾਲ ਵੀ ਇਤਿਹਾਸ ਵਿਸ਼ੇ ਦੀਆਂ ਸੀ.ਈ.ਪੀ. ਸ਼ੀਟਾਂ ਵਿਚ ਭਾਰੀ ਗ਼ਲਤੀਆਂ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਕੁੱਝ ਅਧਿਆਪਕਾਂ ਵਲੋਂ ਪੱਤਰਕਾਰਾਂ ਨਾਲ ਸਾਂਝੇ ਕੀਤੇ ਵਟਸਐਪ ਗਰੁੱਪਾਂ ਦੇ ਸਕਰੀਨਸ਼ਾਟਾਂ ਵਿਚ ਨਿੱਜੀ ਕਿਤਾਬਾਂ ਖ਼ਰੀਦਣ ਸਬੰਧੀ ਸਲਾਹਾਂ ਦੇਣ ਦੇ ਦੋਸ਼ ਵੀ ਸਾਹਮਣੇ ਆਏ ਹਨ। ਇਕ ਸਕਰੀਨ ਸ਼ਾਟ ਵਿਚ ਨਿੱਜੀ ਪ੍ਰਕਾਸ਼ਕ ਦਾ ਫ਼ੋਨ ਨੰਬਰ ਤੇ ਕਿਤਾਬਾਂ ਦੀਆਂ ਕੀਮਤਾਂ ਦੀ ਸੂਚੀ ਵੀ ਸਾਂਝੀ ਕੀਤੀ ਗਈ ਦੱਸੀ ਗਈ ਹੈ । ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਮੌਜੂਦਾ ਅਤੇ ਪਿਛਲੇ ਸਾਲ ਭੇਜੀਆਂ ਗਈਆਂ ਸੀ.ਈ.ਪੀ. ਸ਼ੀਟਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਪਿੰਡ ਸੁੰਡਰਾਂ ਦੀਆਂ ਝੁੱਗੀਆਂ ਵਿਚ ਮੁੜ ਭੜਕੀ ਅੱਗ, 30 ਤੋਂ 35 ਝੁੱਗੀਆਂ ਸੜ ਕੇ ਸੁਆਹ ਅਗਲੀ ਖ਼ਬਰ ਜਪਾਨ ਦੀ ‘ਪੀਲੀ ਪੱਟੀ’ : ਦ੍ਰਿਸ਼ਟੀਹੀਣਾਂ ਲਈ ਫੁੱਟਪਾਥ ਬਣਿਆ ਸੁਰੱਖਿਆ ਤੇ ਸਨਮਾਨ ਦਾ ਰਾਹ ਜਪਾਨ ਤੋਂ ਮੋਹਿਤ ਸਿੰਗਲਾ ਦ...
Ad Position 24