20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪਾਵਰਕਾਮ ਨੂੰ 2382 ਕਰੋੜ ਦੇਣ ਲਈ ਸਰਕਾਰੀ ਵਿਭਾਗਾਂ ਦੇ ਹੱਥ ਅਜੇ ਖ਼ਾਲੀ ਸ਼ਿਵ ਸ਼ਰਮਾ

ਜਲੰਧਰ, 19 ਸਤੰਬਰ- ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਾਵਰਕਾਮ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਕਰਨ ਲਈ ਚਾਹੇ ਹੁਣ ਸਰਕਾਰੀ ਵਿਭਾਗਾਂ ਦੇ ਬਿਜਲੀ ਕੁਨੈੱਕਸ਼ਨਾਂ ’ਤੇ ਪ੍ਰੀ-ਪੇ਼ਡ ਮੀਟਰ ਲਗਾ ਦਿੱਤੇ ਗਏ ਹਨ ਜਿਨ੍ਹਾਂ ਦੀ ਗਿਣਤੀ 40 ਹਜ਼ਾਰ ਤੋਂ ਜ਼ਿਆਦਾ ਹਨ ਪਰ ਦੂਜੇ ਪਾਸੇ ਸਰਕਾਰੀ ਵਿਭਾਗਾਂ ਵਲੋਂ ਪੁਰਾਣਾ ਬਕਾਇਆ ਖ਼ੜ੍ਹਾ ਹੈ। ਉਸਦੀ ਅਦਾਇਗੀ ਕਰਨ ਲਈ ਅਜੇ ਸਰਕਾਰੀ ਵਿਭਾਗਾਂ ਦੇ ਹੱਥ ਖ਼ਾਲੀ ਪਏ ਹਨ।

Ad Position 21
No active advertisement
ਅਜੀਤ ਡੈਸਕ 20-09-2026
ਜਲੰਧਰ, 19 ਸਤੰਬਰ- ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਾਵਰਕਾਮ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਕਰਨ ਲਈ ਚਾਹੇ ਹੁਣ ਸਰਕਾਰੀ ਵਿਭਾਗਾਂ ਦੇ ਬਿਜਲੀ ਕੁਨੈੱਕਸ਼ਨਾਂ ’ਤੇ ਪ੍ਰੀ-ਪੇ਼ਡ ਮੀਟਰ ਲਗਾ ਦਿੱਤੇ ਗਏ ਹਨ ਜਿਨ੍ਹਾਂ ਦੀ ਗਿਣਤੀ 40 ਹਜ਼ਾਰ ਤੋਂ ਜ਼ਿਆਦਾ ਹਨ ਪਰ ਦੂਜੇ ਪਾਸੇ ਸਰਕਾਰੀ ਵਿਭਾਗਾਂ ਵਲੋਂ ਪੁਰਾਣਾ ਬਕਾਇਆ ਖ਼ੜ੍ਹਾ ਹੈ। ਉਸਦੀ ਅਦਾਇਗੀ ਕਰਨ ਲਈ ਅਜੇ ਸਰਕਾਰੀ ਵਿਭਾਗਾਂ ਦੇ ਹੱਥ ਖ਼ਾਲੀ ਪਏ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਪੀ. ਸੀ. ਐਲ.) ਦੇ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਬਿਜਲੀ ਕੁਨੈਕਸ਼ਨਾਂ ਵੱਲ 2382.40 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਪੀ. ਐਸ. ਪੀ. ਸੀ. ਐਲ. ਵਲੋਂ ਜਾਰੀ ਵਿਭਾਗਵਾਰ ਵੇਰਵੇ ਅਨੁਸਾਰ ਇਹ ਅੰਕੜੇ ਜੁਲਾਈ 2026 ਤੱਕ ਦੇ ਹਨ। ਬਕਾਏਦਾਰਾਂ ਜਾਰੀ ਕੀਤੀ ਸੂਚੀ ਮੁਤਾਬਕ ਸਭ ਤੋਂ ਵੱਧ ਬਕਾਇਆ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲ ਹੈ। ਜਲ ਸਪਲਾਈ ਵਿਭਾਗ ਵੱਲ ਇਸ ਕਰਕੇ ਵੀ ਜ਼ਿਆਦਾ ਰਕਮ ਬਕਾਇਆ ਖ਼ੜ੍ਹੀ ਹੈ ਕਿਉਂਕਿ ਕਈ ਨਿਗਮਾਂ ਵਿਚ ਤਾਂ ਪਾਣੀ ਵਾਲੇ ਟਿਊਬਵੈੱਲਾਂ ਦੇ ਬਿੱਲਾਂ ਦੀ ਅਦਾਇਗੀ ਇਸ ਕਰਕੇ ਨਹੀਂ ਹੋ ਰਹੀ ਹੈ ਕਿਉਂਕਿ ਨਿਗਮਾਂ ਦਾ ਕਹਿਣਾ ਹੈ ਕਿ ਇਹ ਅਦਾਇਗੀ ਸਰਕਾਰ ਵਲੋਂ ਕੀਤੀ ਜਾਣੀ ਹੈ। ਇਸ ਵਿਭਾਗ ਦੇ ਕੁਨੈਕਸ਼ਨਾਂ ਦਾ 953.59 ਕਰੋੜ ਰੁਪਏ ਬਕਾਇਆ ਹੈ । ਇਸ ਤੋਂ ਬਾਅਦ ਸਥਾਨਕ ਸਰਕਾਰ ਵਿਭਾਗ ਵੱਲ 805.16 ਕਰੋੜ ਰੁਪਏ, ਜਦਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲ 382.41 ਕਰੋੜ ਰੁਪਏ ਬਕਾਇਆ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲ 42.81 ਕਰੋੜ, ਸੀਵਰੇਜ ਬੋਰਡ ਵੱਲ 57.64 ਕਰੋੜ, ਗ੍ਰਹਿ ਮਾਮਲੇ ਅਤੇ ਜੇਲ੍ਹਾਂ ਵਿਭਾਗ ਵੱਲ 11.46 ਕਰੋੜ, ਸਕੂਲ ਸਿੱਖਿਆ ਵਿਭਾਗ ਵੱਲ 20.99 ਕਰੋੜ ਅਤੇ ਬਿਜਲੀ ਵਿਭਾਗ ਵੱਲ 5.71 ਕਰੋੜ ਰੁਪਏ ਬਕਾਇਆ ਹਨ। ਪੀ. ਐਸ. ਪੀ. ਸੀ. ਐਲ. ਦੇ ਅੰਕੜਿਆਂ ਅਨੁਸਾਰ ਸਰਕਾਰੀ ਵਿਭਾਗਾਂ ਵੱਲ ਬਕਾਇਆ ਰਕਮ ਵਿਚ ਵੈਸਟ ਜ਼ੋਨ 581.24 ਕਰੋੜ ਰੁਪਏ ਨਾਲ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਸਰਹੱਦੀ ਜ਼ੋਨ 539.14 ਕਰੋੜ, ਉੱਤਰੀ ਜ਼ੋਨ 346.48 ਕਰੋੜ, ਦੱਖਣੀ ਜ਼ੋਨ 333.75 ਕਰੋੜ, ਪੱਛਮੀ ਜ਼ੋਨ ਤੋਂ ਇਲਾਵਾ ਕੇਂਦਰੀ ਜ਼ੋਨ 289.47 ਕਰੋੜ ਅਤੇ ਪੂਰਬੀ ਜ਼ੋਨ 292.33 ਕਰੋੜ ਰੁਪਏ ਦਰਜ ਹਨ। ਪੀ. ਐਸ. ਪੀ. ਸੀ. ਐਲ. ਦੀ ਵਿਭਾਗਵਾਰ ਸੂਚੀ ਵਿਚ ਕੁੱਲ 54 ਸ਼੍ਰੇਣੀਆਂ/ਵਿਭਾਗਾਂ ਦਾ ਵੇਰਵਾ ਦਿੱਤਾ ਗਿਆ ਹੈ ਤੇ ਕੁੱਲ ਬਕਾਇਆ ਰਕਮ 2382.40 ਕਰੋੜ ਰੁਪਏ ਦਰਸਾਈ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤ-ਪਾਕਿ ਸਰਹੱਦ ’ਤੇ ਹੁਣ ਰਿਟਰੀਟ ਸੈਰੇਮਨੀ ਸ਼ਾਮ 5.30 ਵਜੇ ਹੋਵੇਗੀ ਅਗਲੀ ਖ਼ਬਰ ਮੇਲਾ ਛਪਾਰ ਵਿਖੇ ਕਾਂਗਰਸ ਤੇ ‘ ਆਪ ’ ਵਲੋਂ ਕਾਨਫਰੰਸਾਂ ਨਾ ਕੀਤੇ ਜਾਣ ਕਾਰਨ ਵਰਕਰਾਂ ’ ਚ ਨਾਮੋਸ਼ੀ 6 ਸਾਲਾਂ ਬਾਅਦ ਮੁੜ...
Ad Position 24