16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਭਾਈ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਮਹਿਲਾ ਦੀ ਦਰਖਾਸਤ ਦੇ ਅਧਾਰ ’ਤੇ ਸੰਗੀਨ ਧਾਰਾਵਾਂ ਤਹਿਤ ਹੋਇਆ ਮਾਮਲਾ ਦਰਜ ਭਾਈ ਚਾਵਲਾ ਨੇ ਦਰਜ ਐੱਫ.ਆਈ.ਆਰ. ਨੂੰ ਦੱਸਿਆ ਝੂਠਾ ਕਿਹਾ-ਦੋਸ਼ਾਂ ਤੋਂ ਮੁਕਤ ਹੋਣ ਤੱਕ ਕਿਸੇ ਅਹੁਦੇ ’ਤੇ ਨਹੀਂ ਕਰਾਂਗਾ ਸੇਵਾ

ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਕਰਨੈਲ ਸਿੰਘ, ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਬੁਲਾਰਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਭਾਈ ਅਮਰਜੀਤ ਸਿੰਘ ਚਾਵਲਾ ਖ਼ਿਲਾਫ ਵਿਦੇਸ਼ ਤੋਂ ਪਰਤੀ ਮਾਲਵਾ ਖਿੱਤੇ ਨਾਲ ਸਬੰਧਿਤ ਦੱਸੀ ਜਾਂਦੀ ਇਕ ਮਹਿਲਾ ਦੇ ਬਿਆਨਾਂ ਦੇ ਅਧਾਰ ’ ਤੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਬਰ ਜਨਾਹ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ । ਭਾਈ ਚਾਵਲਾ ਨੇ ਉਕਤ ਦਰਜ ਮਾਮਲੇ ਨੂੰ ਝੂਠਾ ਕਰਾਰ ਦਿੰਦਿਆਂ ਦੋਸ਼ ਮੁਕਤ ਹੋਣ ਤੱਕ ਕਿਸੇ ਵੀ ਅਹੁੱਦੇ ’ਤੇ ਸੇਵਾ ਨਾ ਕਰਨ ਦਾ ਅਹਿਦ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 17-09-2026
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਕਰਨੈਲ ਸਿੰਘ, ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਬੁਲਾਰਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਭਾਈ ਅਮਰਜੀਤ ਸਿੰਘ ਚਾਵਲਾ ਖ਼ਿਲਾਫ ਵਿਦੇਸ਼ ਤੋਂ ਪਰਤੀ ਮਾਲਵਾ ਖਿੱਤੇ ਨਾਲ ਸਬੰਧਿਤ ਦੱਸੀ ਜਾਂਦੀ ਇਕ ਮਹਿਲਾ ਦੇ ਬਿਆਨਾਂ ਦੇ ਅਧਾਰ ’ ਤੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਬਰ ਜਨਾਹ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ । ਭਾਈ ਚਾਵਲਾ ਨੇ ਉਕਤ ਦਰਜ ਮਾਮਲੇ ਨੂੰ ਝੂਠਾ ਕਰਾਰ ਦਿੰਦਿਆਂ ਦੋਸ਼ ਮੁਕਤ ਹੋਣ ਤੱਕ ਕਿਸੇ ਵੀ ਅਹੁੱਦੇ ’ਤੇ ਸੇਵਾ ਨਾ ਕਰਨ ਦਾ ਅਹਿਦ ਕੀਤਾ ਹੈ। ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਵਿਦੇਸ਼ ਤੋਂ ਪਰਤੀ ਉਕਤ ਮਹਿਲਾ ਨੇ ਭਾਈ ਚਾਵਲਾ ਖਿਲਾਫ ਦਿੱਤੀ ਦਰਖਾਸਤ ਦੇ ਅਧਾਰ ’ਤੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਤੀ 21 ਅਗਸਤ, 2026 ਨੂੰ ਮੁਕੱਦਮਾ ਨੰ: 149 ਧਾਰਾ ਬੀ. ਐਨ. ਐਸ. 64, 127/2 ਅਤੇ 351/2 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਉਕਤ ਦਰਜ ਮਾਮਲੇ ਸਬੰਧੀ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ। ਉਕਤ ਮਾਮਲਾ ਚਰਚਾ ’ਚ ਆਉਣ ਤੋਂ ਬਾਅਦ ਭਾਈ ਅਮਰਜੀਤ ਸਿੰਘ ਚਾਵਲਾ ਨੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਅਤੇ ਪਾਰਟੀ ਦੇ ਸਾਰੇ ਅਹੁੱਦਿਆਂ ਤੋਂ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਸਫੀਤਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਝੂਠੇ ਅਤੇ ਉਨ੍ਹਾਂ ਦੀ ਕਿਰਦਾਕੁਸ਼ੀ ਕਰਨ ਵਾਲੇ ਲਗਾਏ ਦੋਸ਼ਾਂ ਤੋਂ ਦੋਸ਼ ਮੁਕਤ ਹੋਣ ਤੱਕ ਕਿਸੇ ਵੀ ਅਹੁੱਦੇ ਦੀ ਸੇਵਾ ਨਹੀਂ ਨਿਭਾਉਣਗੇ । ਭਾਈ ਅਮਰਜੀਤ ਸਿੰਘ ਚਾਵਲਾ ਨੇ ਆਪਣੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਐੱਫ.ਆਈ.ਆਰ. ਨੂੰ ਝੂਠਾ ਕਰਾਰ ਦਿੱਤਾ ਤੇ ਉਹ ਮਾਮਲੇ ਦੀ ਅਸਲੀਅਤ ਜਲਦ ਹੀ ਲੋਕਾਂ ਦੇ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਗੇ ਅਤੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਹਰ ਕਾਨੂੰਨੀ ਰਾਹ ਅਪਣਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਵਿਸਾਖਾ ਸਿੰਘ ਦੀ ਬਰਸੀ ਸੰਬੰਧੀ ਨਗਰ ਕੀਰਤਨ ਸਜਾਇਆ - ਅੰਮ੍ਰਿਤ ਸੰਚਾਰ ਅੱਜ ਅਗਲੀ ਖ਼ਬਰ ਵਿਦਿਆਰਥੀਆਂ ਵਿਚਾਲੇ ਹਥਿਆਰ ਲਹਿਰਾ ਕੇ ਗੀਤ ਦੀ ਸ਼ੂਟਿੰਗ ਕਰਨ ’ਤੇ ਨਿੱਜਰ ਖਿਲਾਫ਼ ਮਾਮਲਾ ਦਰਜ
Ad Position 24