17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਲੋਹੇ ਦੀ ਵਸਤੂ ’ਚ ਸੁਰਾਖ਼ ਕਰਦੇ ਸਮੇਂ ਧਮਾਕਾ, ਦੁਕਾਨਦਾਰ ਦਾ ਹੱਥ ਬੁਰੀ ਤਰ੍ਹਾਂ ਨੁਕਸਾਨਿਆ

ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਮਲੋਟ ਚੌਕ ’ਚ ਸਦਰ ਥਾਣੇ ਦੇ ਨੇੜੇ ਸਥਿਤ ਇਕ ਵਰਕਸ਼ਾਪ ’ਚ ਕੰਮ ਕਰਦੇ ਸਮੇਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਵਰਕਸ਼ਾਪ ਸੰਚਾਲਕ ਸਤਨਾਮ ਸਿੰਘ ਲੋਹੇ ਦੀ ਕਿਸੇ ਵਸਤੂ ਵਿਚ ਡਰਿਲ ਨਾਲ ਸੁਰਾਖ਼ ਕਰ ਰਹਾ ਸੀ ।

Ad Position 21
No active advertisement
ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖ਼ਮੀ ਸਤਨਾਮ ਸਿੰਘ। ਅਜੀਤ ਤਸਵੀਰ 17-09-2026
ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਮਲੋਟ ਚੌਕ ’ਚ ਸਦਰ ਥਾਣੇ ਦੇ ਨੇੜੇ ਸਥਿਤ ਇਕ ਵਰਕਸ਼ਾਪ ’ਚ ਕੰਮ ਕਰਦੇ ਸਮੇਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਵਰਕਸ਼ਾਪ ਸੰਚਾਲਕ ਸਤਨਾਮ ਸਿੰਘ ਲੋਹੇ ਦੀ ਕਿਸੇ ਵਸਤੂ ਵਿਚ ਡਰਿਲ ਨਾਲ ਸੁਰਾਖ਼ ਕਰ ਰਹਾ ਸੀ । ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਤਨਾਮ ਸਿੰਘ ਦਾ ਇਕ ਹੱਥ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਸਤਨਾਮ ਸਿੰਘ ਨੂੰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਸਰਕਾਰੀ ਹਸਪਤਾਲ ਦੇ ਡਾਕਟਰ ਕਰਨ ਨੇ ਪ੍ਰਾਇਮਰੀ ਇਲਾਜ ਦੇਣ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਬਠਿੰਡਾ ਏਮਜ਼ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਲੋਕ ਸਤਨਾਮ ਸਿੰਘ ਨੂੰ ਵਰਕਸ਼ਾਪ ’ਚ ਲੋਹੇ ਦਾ ਸਾਮਾਨ ਕੰਮ ਲਈ ਦੇ ਕੇ ਗਏ ਸਨ ਜਿਸ ’ਚ ਸੁਰਾਖ਼ ਕਰਦੇ ਸਮੇਂ ਇਹ ਭਿਆਨਕ ਹਾਦਸਾ ਵਾਪਰ ਗਿਆ। ਜਾਂਚ ਲਈ ਮੌਕੇ ’ਤੇ ਪੁੱਜੀਆਂ ਫੋਰੈਂਸਿਕ ਟੀਮਾਂ ਫ਼ਾਜ਼ਿਲਕਾ, (ਅਮਰਜੀਤ ਸ਼ਰਮਾ)- ਵਰਕਸ਼ਾਪ ’ਚ ਹੋਏ ਧਮਾਕੇ ਦੀ ਜਾਂਚ ਲਈ ਫੋਰੈਂਸਿਕ ਟੀਮਾਂ ਪੁੱਜ ਗਈਆਂ ਹਨ। ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਵਰਕਸ਼ਾਪ ’ਤੇ ਧਮਾਕੇ ਤੋਂ ਅੱਧਾ ਘੰਟਾ ਪਹਿਲਾਂ ਕੋਈ ਵਿਅਕਤੀ ਸਾਮਾਨ ਲੈ ਕੇ ਆਇਆ ਤੇ ਸਤਨਾਮ ਸਿੰਘ ਨੂੰ ਉਸ ਵਿਚ ਸੁਰਾਖ਼ ਕਰਨ ਲਈ ਦੇ ਕੇ ਗਿਆ ਸੀ ਜਿਸਨੂੰ ਸੁਰਾਖ਼ ਕਰਦੇ ਸਮੇਂ ਇਹ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ । ਖ਼ਬਰ ਲਿਖੇ ਜਾਣ ਤੱਕ ਟੀਮਾਂ ਦੁਕਾਨ ਦੇ ਅੰਦਰ ਸਨ ਅਤੇ ਜਾਂਚ ਜਾਰੀ ਸੀ।
Ad Position 22
No active advertisement
ਪਿਛਲੀ ਖ਼ਬਰ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ-ਈ.ਟੀ.ਓ. ਅਗਲੀ ਖ਼ਬਰ ਵਿਜੇ ਸਾਂਪਲਾ ’ਤੇ ਹਮਲਾ ਮੰਦਭਾਗਾ-ਰਵਨੀਤ ਸਿੰਘ ਬਿੱਟੂ
Ad Position 24