17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਾਕਿ ’ਚ ਪੁਲਿਸ ਨੇ ਭੁਲੇਖੇ ਨਾਲ ਜੇ. ਯੂ.ਆਈ.ਐੱਫ. ਆਗੂ ਨੂੰ ਮਾਰੀ ਗੋਲੀ

ਅੰਮ੍ਰਿਤਸਰ, 16 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਖ਼ੈਬਰ ਪਖਤੂਨਖਵਾ ’ਚ ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ (ਜੇ. ਯੂ.

Ad Position 21
No active advertisement
ਮਲਿਕ ਜ਼ਲੀ ਰਹਿਮਾਨ 17-09-2026
ਅੰਮ੍ਰਿਤਸਰ, 16 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਖ਼ੈਬਰ ਪਖਤੂਨਖਵਾ ’ਚ ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ (ਜੇ. ਯੂ. ਆਈ.-ਐੱਫ.) ਦੇ ਸਥਾਨਕ ਆਗੂ ਮਲਿਕ ਜ਼ਲੀ ਰਹਿਮਾਨ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਬੰਨੂ ਜ਼ਿਲ੍ਹੇ ਦੇ ਵਜ਼ੀਰ ਦਰੀਯੂਬਾ ਖੇਤਰ ’ਚ ਵਾਪਰੀ । ਦੱਸਿਆ ਜਾ ਰਿਹਾ ਹੈ ਕਿ ਮਲਿਕ ਜ਼ਲੀ ਰਹਿਮਾਨ ਵਜ਼ੀਰ ਦਰੀਯੂਬਾ ’ਚ ਜੇ. ਯੂ. ਆਈ.-ਐੱਫ. ਦੇ ਪ੍ਰਮੁੱਖ ਸਨ। ਘਟਨਾ ਦੇ ਚਸ਼ਮਦੀਦਾਂ ਨੇ ਬੰਨੂ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਪੁਲਿਸ ਨੇ ਗ਼ਲਤਫ਼ਹਿਮੀ ’ਚ ਮਲਿਕ ਨੂੰ ਟੀ. ਟੀ. ਪੀ. ਦਾ ਅੱਤਵਾਦੀ ਸਮਝ ਕੇ ਨਿਸ਼ਾਨਾ ਬਣਾਇਆ । ਗੋਲੀ ਮਾਰਨ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੁਲਿਸ ਵਲੋਂ ਇਕ ਗੱਡੀ ਨਾਲ ਬੰਨ੍ਹ ਕੇ ਇਲਾਕੇ ’ਚ ਘਸੀਟਿਆ ਗਿਆ। ਉੱਥੋਂ ਦੇ ਸਥਾਨਕ ਲੋਕਾਂ ਵਲੋਂ ਇਸ ਦਾ ਵਿਰੋਧ ਕਰਨ ਅਤੇ ਪੁਲਿਸ ਨੂੰ ਮਲਿਕ ਬਾਰੇ ਦੱਸਣ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਕਿ ਹਥਿਆਰਬੰਦ ਹਮਲਾਵਰਾਂ ਨੇ ਜੇ. ਯੂ. ਆਈ.-ਐੱਫ. ਪ੍ਰਮੁੱਖ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਮੱਕਾ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ ਦੀ ਪਾਕਿ ਵਲੋਂ ਸਖ਼ਤ ਨਿਖੇਧੀ ਹੂਤੀ ਸਮੂਹ ਨੇ ਦੋਸ਼ਾਂ ਨੂੰ ਸਿਰੇ ਤੋਂ... ਅਗਲੀ ਖ਼ਬਰ ਪੀ.ਐਫ. ਦੀ ਜਾਣਕਾਰੀ ਹੁਣ ਵਟਸਐਪ ’ਤੇ ਵਾਰ-ਵਾਰ ਪੋਰਟਲ ’ਤੇ ਨਹੀਂ ਕਰਨਾ ਪਵੇਗਾ ਲੌਗਇੰਨ
Ad Position 24