11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹੇ ਜਾਣ ਸੰਬੰਧੀ ਦਰਸ਼ਨ ਅਭਿਲਾਸ਼ੀ ਸੰਸਥਾ ਵਲੋਂ ਅਰਦਾਸ

ਜਲੰਧਰ, 11 ਸਤੰਬਰ (ਜਸਪਾਲ ਸਿੰਘ)-ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੋਲ੍ਹਣ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਅਭਿਲਾਸ਼ੀ ਸੰਸਥਾ ਵਲੋਂ ਅੱਜ ਮੱਸਿਆ ਦੇ ਦਿਹਾੜੇ ’ਤੇ ਡੇਰਾ ਬਾਬਾ ਨਾਨਕ ਵਿਖੇ ਅਰਦਾਸ ਕੀਤੀ ਗਈ। ਇਸ ਮੌਕੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਪੁੱਜੇ ਸੰਸਥਾ ਦੇ ਵੱਡੀ ਗਿਣਤੀ ਮੈਂਬਰਾਂ ਨੇ ਅਰਦਾਸ ਸਮਾਗਮ ’ਚ ਸ਼ਾਮਿਲ ਹੋ ਕੇ ਲਾਂਘਾ ਜਲਦ ਖੋਲ੍ਹੇ ਜਾਣ ਦੀ ਮੰਗ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਜਲੰਧਰ, 11 ਸਤੰਬਰ (ਜਸਪਾਲ ਸਿੰਘ)-ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੋਲ੍ਹਣ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਅਭਿਲਾਸ਼ੀ ਸੰਸਥਾ ਵਲੋਂ ਅੱਜ ਮੱਸਿਆ ਦੇ ਦਿਹਾੜੇ ’ਤੇ ਡੇਰਾ ਬਾਬਾ ਨਾਨਕ ਵਿਖੇ ਅਰਦਾਸ ਕੀਤੀ ਗਈ। ਇਸ ਮੌਕੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਪੁੱਜੇ ਸੰਸਥਾ ਦੇ ਵੱਡੀ ਗਿਣਤੀ ਮੈਂਬਰਾਂ ਨੇ ਅਰਦਾਸ ਸਮਾਗਮ ’ਚ ਸ਼ਾਮਿਲ ਹੋ ਕੇ ਲਾਂਘਾ ਜਲਦ ਖੋਲ੍ਹੇ ਜਾਣ ਦੀ ਮੰਗ ਕੀਤੀ। ਇਸ ਮੌਕੇ ਜਥੇਦਾਰ ਵਡਾਲਾ ਨੇ ਕਿਹਾ ਕਿ ਲਾਂਘਾ ਬੰਦ ਹੋਣ ਕਾਰਨ ਸੰਗਤਾਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਅਧੂਰੀ ਹੈ ਤੇ ਭਾਰਤ ਸਰਕਾਰ ਨੂੰ ਤੁੰਰਤ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਹ ਲਾਂਘਾ ਖੁਲ੍ਹਵਾਉਣਾ ਚਾਹੀਦਾ ਹੈ। ਇਸ ਮੌਕੇ ਗੁਰਿੰਦਰ ਸਿੰਘ ਬਾਜਵਾ, ਜਸਬੀਰ ਸਿੰਘ ਜਫਰਵਾਲ, ਅਵਤਾਰ ਸਿੰਘ ਕਲੇਰ, ਊਧਮ ਸਿੰਘ ਔਲਖ, ਲਸ਼ਕਰ ਸਿੰਘ ਰਹੀਮਪੁਰ , ਹਰਿੰਦਰ ਸਿੰਘ ਸਰੀਂਹ, ਦਿਲਬਾਗ ਸਿੰਘ ਬਿੱਲਾ ਨਵਾਬ, ਪਰਮਿੰਦਰ ਸਿੰਘ ਚੱਕ ਕਲਾਂ, ਤਰਲੋਕ ਸਿੰਘ ਦਰਗਾਬਾਦ, ਮਲਕੀਤ ਸਿੰਘ ਦਰਗਾਬਾਦ, ਹਰਭਜਨ ਸਿੰਘ, ਜਗਮੋਹਨ ਸਿੰਘ ਜਫਰਵਾਲ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੂਨੀਅਰ ਏਸ਼ੀਆ ਹਾਕੀ ਕੱਪ: ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਫਾਈਨਲ ਕੱਲ੍ਹ ਅਗਲੀ ਖ਼ਬਰ ਕਾਂਗਰਸ ਨੇ ‘ਮਿਸਟਰ ਸਿੰਘ’ ਦੇ ਵਿਵਾਦਿਤ ਪੋਸਟਰ ਮਾਮਲੇ ’ਚ ਸਰਕਾਰ ਦੀ ਚੁੱਪੀ ’ਤੇ ਉਠਾਏ ਸਵਾਲ
Ad Position 24