08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਾਕਿ ’ਚ ਨਵੇਂ ਸੂਬੇ ਬਣਾਉਣ ਦਾ ਫ਼ੈਸਲਾ ਇਕਪਾਸੜ ਨਾ ਥੋਪਿਆ ਜਾਵੇ, ਵਿਆਪਕ ਬਹਿਸ ਜ਼ਰੂਰੀ-ਮੌਲਾਨਾ

ਪਾਕਿ ’ਚ ਨਵੇਂ ਸੂਬੇ ਬਣਾਉਣ ਦਾ ਫ਼ੈਸਲਾ ਇਕਪਾਸੜ ਨਾ ਥੋਪਿਆ ਜਾਵੇ, ਵਿਆਪਕ ਬਹਿਸ ਜ਼ਰੂਰੀ-ਮੌਲਾਨਾ

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਅੰਮ੍ਰਿਤਸਰ, 8 ਸਤੰਬਰ (ਸੁਰਿੰਦਰ ਕੋਛੜ)-ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ (ਜੇ. ਯੂ. ਆਈ. ਐੱਫ.) ਦੇ ਮੁਖੀ ਮੌਲਾਨਾ ਫ਼ਜ਼ਲੁਰ ਰਹਿਮਾਨ ਨੇ ਪਾਕਿਸਤਾਨ ’ਚ 12 ਤੋਂ 15 ਨਵੇਂ ਸੂਬੇ ਬਣਾਉਣ ਦੇ ਮੁੱਦੇ ’ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ’ਤੇ ਬਿਨਾਂ ਕਿਸੇ ਸਿਆਸੀ ਬਹਿਸ ਅਤੇ ਆਮ ਸਹਿਮਤੀ ਦੇ ਕੋਈ ਵੀ ਫ਼ੈਸਲਾ ਜ਼ਬਰਦਸਤੀ ਨਾ ਥੋਪਿਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਸਿਧਾਂਤਕ ਤੌਰ ’ਤੇ ਨਵੀਆਂ ਪ੍ਰਸ਼ਾਸਨਿਕ ਇਕਾਈਆਂ ਦੇ ਖ਼ਿਲਾਫ਼ ਨਹੀਂ ਹੈ, ਪਰ ਇਸ ਲਈ ਮੌਜੂਦਾ ਸਮੇਂ ਅਤੇ ਹਾਲਾਤ ਨੂੰ ਧਿਆਨ ’ਚ ਰੱਖਣਾ ਬੇਹੱਦ ਜ਼ਰੂਰੀ ਹੈ। ਲਾਹੌਰ ’ਚ ਇਕ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੌਲਾਨਾ ਨੇ ਕਿਹਾ ਕਿ 18ਵੀਂ ਸੰਵਿਧਾਨਕ ਸੋਧ ਤਹਿਤ ਖਣਿਜ ਅਤੇ ਕੁਦਰਤੀ ਸਰੋਤਾਂ ’ਤੇ ਸੂਬਿਆਂ ਦਾ ਅਧਿਕਾਰ ਹੈ। ਅਜਿਹੇ ’ਚ ਨਵੇਂ ਸੂਬਿਆਂ ਦੀ ਵੰਡ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ। 

Ad Position 22
No active advertisement
ਪਿਛਲੀ ਖ਼ਬਰ ਦਲਿਤ ਵਿਅਕਤੀ ਦੀ ਖੁਦਕੁਸ਼ੀ ਦੇ ਮਾਮਲੇ ’ਚ ਕਾਂਗਰਸ ਵਲੋਂ ਪੰਜਾਬ ਦੇ ਵਿੱਤ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਅਗਲੀ ਖ਼ਬਰ ਪ੍ਰੋ. ਬਬੀਤਾ ਘਈ ਨੂੰ ਏਸ਼ੀਆ ਤੇ ਆਸਟ੍ਰੇਲੀਆ ਦੀ ਕੌਂਸਲਰ ਵਜੋਂ 6 ਸਾਲਾਂ ਲਈ ਕੀਤੀ ਚੋਣ
Ad Position 24