09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੰਜਾਬ ਵਿਚ ਐਮ.ਬੀ.ਬੀ.ਐਸ. ਦਾਖ਼ਲਿਆਂ ’ਚ ਪਹਿਲੀ ਕੌਂਸਲਿੰਗ ਦੌਰਾਨ ਇਕ ਤਿਹਾਈ ਸੀਟਾਂ ਖਾਲੀ

ਪੰਜਾਬ ਵਿਚ ਐਮ.ਬੀ.ਬੀ.ਐਸ. ਦਾਖ਼ਲਿਆਂ ’ਚ ਪਹਿਲੀ ਕੌਂਸਲਿੰਗ ਦੌਰਾਨ ਇਕ ਤਿਹਾਈ ਸੀਟਾਂ ਖਾਲੀ

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਫ਼ਰੀਦਕੋਟ, 8 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਪੰਜਾਬ ਵਿਚ ਐਮ.ਬੀ.ਬੀ.ਐਸ. ਦੇ ਦਾਖਲਿਆਂ ਸਬੰਧੀ ਹੋਈ ਪਹਿਲੀ ਕੌਂਸਲਿੰਗ ਵਿਚ ਇਕ ਤਿਹਾਈ ਸੀਟਾਂ ਖਾਲੀ ਰਹਿ ਗਈਆਂ ਹਨ । ਰਾਜ ਦੇ ਸਰਕਾਰੀ ਤੇ ਗੈਰ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੁੱਲ 1800 ਸੀਟਾਂ ਹਨ ਜਿਨ੍ਹਾਂ ਵਿਚੋਂ 597 ਸੀਟਾਂ ਖਾਲੀ ਰਹਿਣ ਦੀ ਜਾਣਕਾਰੀ ਮਿਲੀ ਹੈ। ਖਾਲੀ ਰਹੀਆਂ ਸੀਟਾਂ ਵਿਚ ਸਰਕਾਰੀ ਮੈਡੀਕਲ ਕਾਲਜਾਂ ਦੀਆਂ 234 ਅਤੇ ਪ੍ਰਾਈਵੇਟ ਅਤੇ ਘੱਟ ਗਿਣਤੀ ਮੈਡੀਕਲ ਕਾਲਜਾਂ ਦੀਆਂ 383 ਸੀਟਾਂ ਸ਼ਾਮਿਲ ਹਨ। ਇੱਥੇ ਜ਼ਿਕਰਯੋਗ ਹੈ ਕਿ ਰਾਜ ਅੰਦਰ ਸਰਕਾਰੀ ਅਤੇ ਗੈਰ ਸਰਕਾਰੀ ਮੈਡੀਕਲ ਕਾਲਜਾਂ ਦੀਆਂ 900-900 ਬਰਾਬਰ ਸੀਟਾਂ ਹਨ। ਸਭ ਤੋਂ ਵੱਧ ਸੀਟਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ 61 ਸੀਟਾਂ, ਜਿਨ੍ਹਾਂ ਵਿਚ 30 ਓਪਨ ਕੈਟਾਗਰੀ ਦੀਆਂ ਸੀਟਾਂ ਸ਼ਾਮਿਲ ਹਨ। ਦੂਜੇ ਨੰਬਰ ’ਤੇ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ 59 ਸੀਟਾਂ ਜਿਨ੍ਹਾਂ 38 ਐਨ.ਆਰ.ਆਈ. ਕੋਟਾ ਸੀਟਾਂ ਖਾਲੀ ਰਹਿ ਗਈਆਂ ਹਨ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ 29 ਸੀਟਾਂ, ਡਾ. ਬੀ.ਆਰ.ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਅਤੇ ਈ.ਐਸ.ਆਈ.ਸੀ. ਮੈਡੀਕਲ ਕਾਲਜ ਲੁਧਿਆਣਾ ਕ੍ਰਮਵਾਰ 14 ਤੇ 7 ਸੀਟਾਂ ਖਾਲੀ ਰਹਿ ਗਈਆਂ ਹਨ। ਘੱਟ ਗਿਣਤੀ ਪ੍ਰਾਈਵੇਟ ਮੈਡੀਕਲ ਕਾਲਜ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਬਠਿੰਡਾ 112 ਸੀਟਾਂ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਸ੍ਰੀ ਅੰਮ੍ਰਿਤਸਰ ਸਾਹਿਬ 98 ਸੀਟਾਂ, ਗਿਆਨੀ ਸਾਗਰ ਮੈਡੀਕਲ ਕਾਲਜ ਬਨੂੜ ਅਤੇ ਪਿਮਸ ਜਲੰਧਰ 64-64 ਸੀਟਾਂ, ਦਇਆ ਨੰਦ ਮੈਡੀਕਲ ਕਾਲਜ ਲੁਧਿਆਣਾ ਅਤੇ ਰਿਮਟ ਮੈਡੀਕਲ ਕਾਲਜ ਮੰਡੀ ਗੋਬਿੰਦਗੜ੍ਹ 38 ਅਤੇ 30 ਸੀਟਾਂ ਖਾਲੀ ਰਹਿਣ ਦੀ ਸੂਚਨਾ ਹੈ। ਸੀ.ਐਮ.ਸੀ. ਲੁਧਿਆਣਾ ਵਿਚ 30 ਸੀਟਾਂ ਖਾਲੀ ਹਨ। ਜੇਕਰ ਕੈਟਾਗਰੀ ਮੁਤਾਬਿਕ ਗੱਲ ਕੀਤੀ ਜਾਵੇ ਤਾਂ ਓਪਨ ਸੀਟਾਂ ਵਿਚ 179, ਐਨ.ਆਰ.ਆਈ. ਕੋਟਾ 167, ਅਨੁਸੂਚਿਤ ਜਾਤੀ 81, ਪਿਛੜੀਆਂ ਸ਼੍ਰੇਣੀਆਂ 27, ਅੰਗਹੀਣ 59 ਤੇ ਤਕਰੀਬਨ 80 ਦੇ ਕਰੀਬ ਹੋਰ ਕੈਟਾਗਰੀ ਦੀਆਂ ਸੀਟਾਂ ਖਾਲੀ ਰਹਿ ਗਈਆਂ ਹਨ। ਹੁਣ ਯੂਨੀਵਰਸਿਟੀ ਵਲੋਂ ਦੂਜੀ ਕੌਂਸਲਿੰਗ ਦੌਰਾਨ ਅਗਲੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪਰਮੀਸ਼ ਵਰਮਾ ਫਾਇਰਿੰਗ ਮਾਮਲਾ:-ਪੁਲਿਸ ਅਧਿਕਾਰੀਆਂ ਸਣੇ ਗਵਾਹਾਂ ਦੇ ਮੁੜ ਗੈਰ-ਜ਼ਮਾਨਤੀ ਵਾਰੰਟ ਅਗਲੀ ਖ਼ਬਰ ਵਿਵਾਦਿਤ ਖ਼ੁਦਕੁਸ਼ੀ ਦੇ ਮ੍ਰਿਤਕ ਗੁਲਜ਼ਾਰ ਸਿੰਘ ਤੂਰਬੰਜਾਰੇ ਦਾ ਪਰਿਵਾਰਕ ਸਹਿਮਤੀ ਨਾਲ ਕੀਤਾ ਸਸਕਾਰ
Ad Position 24