09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਭਾਰਤ-ਅਫ਼ਗ਼ਾਨਿਸਤਾਨ ਸੀਰੀਜ਼ ਦੇ ਪ੍ਰੋਮੋ ਵੀਡੀਓ ’ਤੇ ਵਿਵਾਦ

ਭਾਰਤ-ਅਫ਼ਗ਼ਾਨਿਸਤਾਨ ਸੀਰੀਜ਼ ਦੇ ਪ੍ਰੋਮੋ ਵੀਡੀਓ ’ਤੇ ਵਿਵਾਦ

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਅੰਮ੍ਰਿਤਸਰ, 8 ਸਤੰਬਰ (ਸੁਰਿੰਦਰ ਕੋਛੜ)-ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਵਲੋਂ ਭਾਰਤ ਖ਼ਿਲਾਫ਼ ਆਗਾਮੀ ਕ੍ਰਿਕਟ ਸੀਰੀਜ਼ ਲਈ ਜਾਰੀ ਕੀਤੇ ਗਏ ਇਕ ਪ੍ਰੋਮੋਸ਼ਨਲ ਵੀਡੀਓ ਨੇ ਪਾਕਿਸਤਾਨ ’ਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ। ਵੀਡੀਓ ’ਚ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਅਤੇ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦੇ ਨਕਸ਼ੇ ’ਚ ਦਰਸਾਇਆ ਗਿਆ ਹੈ। ਇਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਹ ਮਾਮਲਾ ਪਾਕਿ ਦੇ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ। ਹਾਲਾਂਕਿ, ਪੀ. ਸੀ. ਬੀ. ਵਲੋਂ ਅਜੇ ਤੱਕ ਕਿਸੇ ਤਰ੍ਹਾਂ ਦਾ ਇਤਰਾਜ਼ ਦਰਜ ਨਹੀਂ ਕਰਵਾਇਆ ਗਿਆ ਹੈ। ਰਿਪੋਰਟਾਂ ਅਨੁਸਾਰ ਪਾਕਿ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ’ਤੇ ਚੁੱਕਣ ’ਤੇ ਵਿਚਾਰ ਕਰ ਰਿਹਾ ਹੈ, ਪਰ ਅਜੇ ਤੱਕ ਉਸ ਨੇ ਕੋਈ ਰਸਮੀ ਕਦਮ ਨਹੀਂ ਚੁੱਕਿਆ ਹੈ। ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਫ਼ਗ਼ਾਨਿਸਤਾਨ ਤੇ ਪਾਕਿ ਵਿਚਾਲੇ ਸੰਬੰਧ ਪਹਿਲਾਂ ਹੀ ਕਾਫ਼ੀ ਤਣਾਅਪੂਰਨ ਬਣੇ ਹੋਏ ਹਨ। ਦੋਵੇਂ ਦੇਸ਼ ਸਰਹੱਦ ਅਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਵਿਵਾਦ ’ਚ ਹਨ।

Ad Position 22
No active advertisement
ਪਿਛਲੀ ਖ਼ਬਰ ਵਿਵਾਦਿਤ ਖ਼ੁਦਕੁਸ਼ੀ ਦੇ ਮ੍ਰਿਤਕ ਗੁਲਜ਼ਾਰ ਸਿੰਘ ਤੂਰਬੰਜਾਰੇ ਦਾ ਪਰਿਵਾਰਕ ਸਹਿਮਤੀ ਨਾਲ ਕੀਤਾ ਸਸਕਾਰ ਅਗਲੀ ਖ਼ਬਰ ਮਾਣ ਭੱਤਾ ਵਰਕਰਜ਼ ਮੋਰਚੇ ਦੀ ਅਗਵਾਈ ’ਚ ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਵਲੋਂ ਮੁਹਾਲੀ ’ਚ ਸੂਬਾ ਪੱਧਰੀ ਰੋਸ ਰੈਲੀ
Ad Position 24