05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਖਾਨ ਬਾਬਾ ਗਰੋਹ ਵਲੋਂ ਵਿਦੇਸ਼ਾਂ ’ ਚ ਪੰਜਾਬੀ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਜਾ ਰਿਹੈ ਅਗਵਾ • ਤਸ਼ਦੱਦ ਦੀਆਂ ਵੀਡੀਓ ਪਾ ਕੇ ਮੰਗੀ ਜਾ ਰਹੀ ਲੱਖਾਂ ਦੀ ਫਿਰੌਤੀ • ਫਿਲੌਰ ਦਾ ਨੌਜਵਾਨ ਕੀਨੀਆ ਅਤੇ ਪਿੰਡ ਮਾਣਕ ਲੋਹੀਆ ਦਾ ਨੌਜਵਾਨ ਥਾਈਲੈਂਡ ਦੀ ਜੇਲ੍ਹ ’ਚ ਕੈਦ

ਫਿਲੌਰ, 5 ਸਤੰਬਰ (ਵਿਪਨ ਗੈਰੀ)-ਪਰਿਵਾਰ ਦੇ ਪਾਲਣ ਪੋਸ਼ਣ ਤੇ ਚੰਗੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿਚ ਗਏ ਪੰਜਾਬੀ ਨੌਜਵਾਨਾਂ ਨੂੰ ਅਗਵਾਹ ਕਰਨ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਜ਼ਿਕਰਯੋਗ ਹੈ ਕਿ ਫਿਲੌਰ ਦੇ ਪਿੰਡ ਭੈਣੀ ਦੇ ਨੌਜਵਾਨ ਨੂੰ ਏਜੰਟ ਵਲੋਂ ਇਟਲੀ ਦੀ ਥਾਂ ਕੀਨੀਆਂ ਦੇਸ਼ ਭੇਜਣ ਦੇ ਮਾਮਲੇ ’ਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ, ਜਿਸ ਸਬੰਧੀ ਕੀਨੀਆਂ ’ਚ ਫਸੇ ਰਾਕੇਸ਼ ਕੁਮਾਰ ਦੇ ਪਿਤਾ ਕਸ਼ਮੀਰ ਲਾਲ ਨੇ ਦੱਸਿਆ ਕੀ ਉਨ੍ਹਾਂ ਦੇ ਲੜਕੇ ਨੂੰ ਕੀਨੀਆਂ ਵਿਚ ਖਾਨ ਬਾਬਾ ਗਰੋਹ ਵਲੋਂ ਅਗਵਾਹ ਕਰ ਲਿਆ ਸੀ ਤੇ 70 ਹਜ਼ਾਰ ਅਮਰੀਕੀ ਡਾਲਰ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਇੱਥੋਂ ਈਮੇਲ ਰਾਹੀਂ ਸ਼ਿਕਾਇਤਾਂ ਅਤੇ ਫਿਰੌਤੀ ਲਈ ਆਏ ਨੰਬਰਾਂ ਦੀ ਜਾਣਕਾਰੀ ਦੇਣ ਤੇ ਉੱਥੋ ਦੀ ਪੁਲਿਸ ਨੇ ਉਨਾਂ ਦੇ ਲੜਕੇ ਅਤੇ ਉਸ ਦੇ ਹੋਰ 1 ਸਾਥੀ ਦੀ ਭਾਲ ਕਰ ਲਈ ਸੀ ਤੇ ਪਿਛਲੇ ਕਰੀਬ 22 ਦਿਨਾਂ ਤੋਂ ਉਨ੍ਹਾਂ ਦਾ ਲੜਕਾ ਪਹਿਲਾਂ ਅੰਬੈਸੀ ਕੋਲ ਰਿਹਾ ਤੇ ਹੁਣ ਕੀਨੀਆ ਦੀ ਪੁਲਿਸ ਦੀ ਕਸਟਿਡੀ ਵਿਚ ਹੈ ।

Ad Position 21
repet_subhas-goyals [Copy P29]
ਕੀਨੀਆਂ ’ਚ ਫਸਿਆ ਰਾਕੇਸ਼ ਕੁਮਾਰ ਤੇ ਥਾਈਲੈਂਡ ਦੀ ਜੇਲ੍ਹ ’ਚ ਬੰਦ ਕੁਲਰਾਜ ਸਿੰਘ ਦੀ ਪੁਰਾਣੀ ਤਸਵੀਰ। 06-09-2026
ਫਿਲੌਰ, 5 ਸਤੰਬਰ (ਵਿਪਨ ਗੈਰੀ)-ਪਰਿਵਾਰ ਦੇ ਪਾਲਣ ਪੋਸ਼ਣ ਤੇ ਚੰਗੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿਚ ਗਏ ਪੰਜਾਬੀ ਨੌਜਵਾਨਾਂ ਨੂੰ ਅਗਵਾਹ ਕਰਨ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਜ਼ਿਕਰਯੋਗ ਹੈ ਕਿ ਫਿਲੌਰ ਦੇ ਪਿੰਡ ਭੈਣੀ ਦੇ ਨੌਜਵਾਨ ਨੂੰ ਏਜੰਟ ਵਲੋਂ ਇਟਲੀ ਦੀ ਥਾਂ ਕੀਨੀਆਂ ਦੇਸ਼ ਭੇਜਣ ਦੇ ਮਾਮਲੇ ’ਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ, ਜਿਸ ਸਬੰਧੀ ਕੀਨੀਆਂ ’ਚ ਫਸੇ ਰਾਕੇਸ਼ ਕੁਮਾਰ ਦੇ ਪਿਤਾ ਕਸ਼ਮੀਰ ਲਾਲ ਨੇ ਦੱਸਿਆ ਕੀ ਉਨ੍ਹਾਂ ਦੇ ਲੜਕੇ ਨੂੰ ਕੀਨੀਆਂ ਵਿਚ ਖਾਨ ਬਾਬਾ ਗਰੋਹ ਵਲੋਂ ਅਗਵਾਹ ਕਰ ਲਿਆ ਸੀ ਤੇ 70 ਹਜ਼ਾਰ ਅਮਰੀਕੀ ਡਾਲਰ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਇੱਥੋਂ ਈਮੇਲ ਰਾਹੀਂ ਸ਼ਿਕਾਇਤਾਂ ਅਤੇ ਫਿਰੌਤੀ ਲਈ ਆਏ ਨੰਬਰਾਂ ਦੀ ਜਾਣਕਾਰੀ ਦੇਣ ਤੇ ਉੱਥੋ ਦੀ ਪੁਲਿਸ ਨੇ ਉਨਾਂ ਦੇ ਲੜਕੇ ਅਤੇ ਉਸ ਦੇ ਹੋਰ 1 ਸਾਥੀ ਦੀ ਭਾਲ ਕਰ ਲਈ ਸੀ ਤੇ ਪਿਛਲੇ ਕਰੀਬ 22 ਦਿਨਾਂ ਤੋਂ ਉਨ੍ਹਾਂ ਦਾ ਲੜਕਾ ਪਹਿਲਾਂ ਅੰਬੈਸੀ ਕੋਲ ਰਿਹਾ ਤੇ ਹੁਣ ਕੀਨੀਆ ਦੀ ਪੁਲਿਸ ਦੀ ਕਸਟਿਡੀ ਵਿਚ ਹੈ । ਪਿਤਾ ਨੇ ਦੱਸਿਆ ਕੀ ਕੀਨੀਆ ਪੁਲਿਸ ਵਲੋਂ ਉਨ੍ਹਾਂ ਦੇ ਲੜਕੇ ਨਾਲ ਕੁੱਝ ਦਿਨ ਪਹਿਲਾ ਗੱਲ ਕਰਵਾਈ ਗਈ ਸੀ ਤੇ ਉੱਥੋਂ ਦੀ ਅਦਾਲਤ ਵਿਚ ਇਸ ਮਾਮਲੇ ਸਬੰਧੀ ਕੇਸ ਚੱਲ ਰਿਹਾ ਹੈ ਤੇ ਲਗਾਤਾਰ ਤਰੀਕਾਂ ਪੈ ਰਹੀਆਂ ਹਨ । ਪਰਿਵਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਲੜਕੇ ਅਤੇ ਉਸ ਦੇ ਸਾਥੀ ਨੂੰ ਜਲਦ ਭਾਰਤ ਲਿਆਂਦਾ ਜਾਵੇ । ਜਾਣਕਾਰੀ ਮੁਤਾਬਕ ਕੀਨੀਆ ਪੁਲਿਸ ਨੇ ਖਾਨ ਬਾਬਾ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਵਿਚ ਇੱਕ ਲੜਕੀ ਤੇ 2 ਗੁਆਂਢੀ ਮੁਲਕ ਦੇ ਨੌਜਵਾਨ ਸ਼ਾਮਿਲ ਹਨ । ਉੱਧਰੋਂ ਪੰਜਾਬ ਪੁਲਿਸ ਨੇ ਵੀ ਲੋਕਲ ਏਜੰਟ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ ਤੇ ਉਹ ਵੀ ਰਫੂਚੱਕਰ ਹੋ ਚੁੱਕਾ ਹੈ । ਅਜੀਤ ’ਚ ਛਪੀ ਖਬਰ ਮਗਰੋਂ ਲੋਹੀਆਂ ਦੇ ਮਾਣਕ ਪਿੰਡ ਦੀ ਕੁਲਦੀਪ ਕੌਰ ਨੇ ਰਾਬਤਾ ਕਰਕੇ ਦੱਸਿਆ ਕਿ ਉਸ ਦਾ 27 ਸਾਲਾ ਪਤੀ ਕੁਲਰਾਜ ਸਿੰਘ ਵੀ ਪਿਛਲੇ 2 ਮਹੀਨਿਆ ਤੋਂ ਥਾਈਲੈਂਡ ਦੀ ਸੈਂਟਰਲ ਜੇਲ੍ਹ ਵਿਚ ਬੰਦ ਹੈ। ਕੁਲਦੀਪ ਕੌਰ ਨੇ ਦੱਸਿਆ ਕਿ ਏਜੰਟ ਨੇ ਉਸਦੇ ਪਤੀ ਤੇ ਉਸਦੇ ਸਾਥੀ ਨੂੰ ਸਪੇਨ ਦਾ ਆਖ ਕੇ ਥਾਈਲੈਂਡ ਭੇਜ ਦਿੱਤਾ ਜਿੱਥੇ ਖਾਨ ਬਾਬਾ ਗਰੋਹ ਨੇ ਉਸ ਨੂੰ ਅਗਵਾਹ ਕਰ ਲਿਆ ਤੇ 2 ਜੁਲਾਈ ਨੂੰ ਫੋਨ ਕਰਕੇ ਗਾਲੀ ਗਲੋਚ ਤੇ ਧਮਕੀ ਦਿੱਤੀ ਕਿ ਉਨ੍ਹਾਂ ਨੇ ਇਨ੍ਹਾਂ ਦੋਵਾਂ ਨੂੰ 10-10 ਲੱਖ ਵਿਚ ਖਰੀਦਿਆ ਹੈ ਤੇ 15-15 ਲੱਖ ਦਿਓ ਨਹੀਂ ਤਾਂ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਜਿਸ ਮਗਰੋਂ ਮੇਰੇ ਪਤੀ ਦੇ ਨਾਲ ਦੇ ਸਾਥੀ ਦੇ ਘਰ ਵਾਲਿਆਂ ਨੇ ਡਰ ਕੇ ਖਾਨ ਬਾਬਾ ਗਰੋਹ ਨੂੰ ਰੁਪਏ ਦੇ ਦਿੱਤੇ ਤੇ ਉਨ੍ਹਾਂ ਦਾ ਲੜਕਾ ਵਾਪਸ ਆ ਚੁੱਕਾ ਹੈ । ਉਨ੍ਹਾਂ ਅੱਗੇ ਦੱਸਿਆ ਕਿ ਉਸ ਦੇ ਪਤੀ ਨਾਲ ਆਖਰੀ ਵਾਰ 28 ਜੁਲਾਈ ਨੂੰ ਗੱਲ ਹੋਈ ਸੀ ਤੇ ਉਸ ਨੇ ਦੱਸਿਆ ਕੀ ਇੱਥੇ ਦੀ ਪੁਲਿਸ ਨੇ ਇੱਕ ਹੋਟਲ ਵਿਚੋਂ ਖਾਨ ਬਾਬਾ ਗਰੋਹ ਸਮੇਤ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਉਸਨੂੰ ਗਰੋਹ ਦਾ ਮੈਂਬਰ ਸਮਝ ਲਿਆ ਗਿਆ ਹੈ ਤੇ ਉਸਨੇ ਮਦਦ ਦੀ ਗੁਹਾਰ ਲਾਈ ਹੈ, ਪਰ ਪਰਿਵਾਰ ਦੇ ਦੱਸਣ ਮੁਤਾਬਿਕ 2 ਮਹੀਨੇ ਬੀਤ ਜਾਣ ਤੱਕ ਉਸ ਦਾ ਕੋਈ ਹੋਰ ਸੁਨੇਹਾ ਹੱਲੇ ਤੱਕ ਨਹੀ ਮਿਲਿਆ । ਪਰਿਵਾਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੰਪਰਕ ’ਚ ਉਕਤ ਮਾਮਲੇ ਸੰਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਇਸ ਮਾਮਲੇ ਅਤੇ ਸੂਬੇ ਦੇ ਹੋਰ ਫਸੇ ਨੌਜਵਾਨਾਂ ਨੂੰ ਸੁਰੱਖਿਅਤ ਲਿਆਉਣ ਲਈ ਪੱਤਰ ਲਿਖੇ ਗਏ ਹਨ । ਇਸ ਤੋਂ ਇਲਾਵਾ ਉਨ੍ਹਾਂ ਵਲੋਂ ਡੀ.ਜੀ.ਪੀ. ਪੰਜਾਬ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਜਿਹੜੇ ਪੰਜਾਬ ਦੇ ਏਜੰਟ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਫਸਾ ਰਹੇ ਹਨ। ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਖਾਨ ਬਾਬਾ ਗਰੋਹ ਦੇ ਇੱਥੋ ਦੇ ਸੰਪਰਕਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਜੋ ਪੰਜਾਬੀ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਵਲੋਂ ਪਰਿਵਾਰਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ । ਪੀੜਤ ਪਰਿਵਾਰ ਨੇ ਦੱਸਿਆ ਕੀ ਜਦ ਤੋਂ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਅਗਵਾਹ ਹਨ ਤਦ ਤੋਂ ਹੀ ਉਨ੍ਹਾਂ ਨੂੰ ਖਾਨ ਬਾਬਾ ਗਰੋਹ ਵਲੋਂ ਧਮਕੀਆਂ ਮਿਲ ਰਹੀਆਂ ਹਨ ਇੱਥੋ ਤੱਕ ਕਿ ਅਸੀਂ ਇੱਥੇ ਕੀ ਕਰ ਰਹੇ ਹਾਂ ਕਿੱਥੇ ਸ਼ਿਕਾਇਤ ਦੇ ਰਹੇ ਹਾਂ ਕਿਸ ਨੂੰ ਮਿਲ ਰਹੇ ਹਾਂ ਇਸ ਤਰ੍ਹਾਂ ਹਰ ਗੱਲ ਦੀ ਖਬਰ ਉਨ੍ਹਾਂ ਕੋਲ ਪਹੁੰਚ ਰਹੀ ਹੈ। ਇਹ ਗੱਲ ਲੜਕਿਆਂ ਨੇ ਆਖਰੀ ਵਾਰ ਫੋਨ ’ਤੇ ਹੋਈ ਗੱਲਬਾਤ ਦੌਰਾਨ ਦੱਸੀ ਸੀ ਜਿਸ ਕਾਰਨ ਪਰਿਵਾਰ ਵਾਲੇ ਸਹਿਮ ਦੇ ਮਾਹੌਲ ਵਿਚ ਹਨ ਤੇ ਸਰਕਾਰ ਕੋਲੋਂ ਮਦਦ ਦੀ ਉਮੀਦ ਵਿਚ ਹਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਇਸ ਵਾਰ ਬਾਸਮਤੀ ਦੀ ਬੰਪਰ ਫ਼ਸਲ ਦੀ ਉਮੀਦ, 30 ਲੱਖ ਟਨ ਤੱਕ ਪਹੁੰਚ ਸਕਦੀ ਹੈ ਪੈਦਾਵਾਰ ਬਾਸਮਤੀ ਹੇਠ ਰਕਬਾ ਵਧ... ਅਗਲੀ ਖ਼ਬਰ ਸਾਹਿਤ ਤੇ ਸੰਗੀਤ ਜਗਤ ਦੀ ਪ੍ਰਮੁੱਖ ਸ਼ਖਸੀਅਤ ਰਾਕੇਸ਼ ਦਾਦਾ ਦਾ ਅਮਰੀਕਾ ’ ਚ ਦਿਹਾਂਤ ਹਰਿਵੱਲਭ ਸੰਗੀਤ ਮਹਾਂਸਭਾ ਸਮੇਤ ਵੱਖ...
Ad Position 24