ਅਧਿਆਪਕ ਸਮਾਜ ਲਈ ਚਾਨਣ ਮੁਨਾਰਾ - ਹਰਪਾਲ ਸਿੰਘ ਚੀਮਾ
ਦੋ ਦਰਜਨ ਅਧਿਆਪਕਾਂ ਨੂੰ ਸੰਤ ਅਤਰ ਸਿੰਘ ਐਵਾਰਡ ਨਾਲ ਕੀਤਾ ਸਨਮਾਨਿਤ
ਮਸਤੂਆਣਾ ਸਾਹਿਬ, 5 ਸਤੰਬਰ (ਦਮਦਮੀ) – ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਧਿਆਪਕ ਸਮਾਜ ਲਈ ਚਾਨਣ ਮੁਨਾਰਾ ਹੁੰਦਾ ਹੈ ਇਸੇ ਲਈ ਅਧਿਆਪਕ ਨੂੰ ਗੁਰੂ ਦਾ ਦਰਜ਼ਾ ਦਿੱਤਾ ਗਿਆ ਹੈ । ਚੀਮਾ ਅੱਜ ਇੱਥੇ ਅਕਾਲ ਕਾਲਜ ਕੌਂਸਲ ਵੱਲੋਂ ਵੱਖ ਵੱਖ ਸਕੂਲਾਂ ਕਾਲਜਾਂ ਦੇ ਦੋ ਦਰਜਨ ਅਧਿਆਪਕਾਂ ਨੂੰ ਸੰਤ ਅਤਰ ਸਿੰਘ ਯਾਦਗਾਰੀ ਅਧਿਆਪਕ ਐਵਾਰਡ ਦੇਣ ਲਈ ਕੀਤੇ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ ।
ਮ
ਮਸਤੂਆਣਾ ਸਾਹਿਬ ਵਿਖੇ ਅਧਿਆਪਕ ਦਿਵਸ ਮੌਕੇ ਸ਼ੰਮ੍ਹਾਂ ਰੌਸ਼ਨ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ। ਤਸਵੀਰ : ਦਮਦਮੀ
06-09-2026
ਮਸਤੂਆਣਾ ਸਾਹਿਬ, 5 ਸਤੰਬਰ (ਦਮਦਮੀ) – ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਧਿਆਪਕ ਸਮਾਜ ਲਈ ਚਾਨਣ ਮੁਨਾਰਾ ਹੁੰਦਾ ਹੈ ਇਸੇ ਲਈ ਅਧਿਆਪਕ ਨੂੰ ਗੁਰੂ ਦਾ ਦਰਜ਼ਾ ਦਿੱਤਾ ਗਿਆ ਹੈ । ਚੀਮਾ ਅੱਜ ਇੱਥੇ ਅਕਾਲ ਕਾਲਜ ਕੌਂਸਲ ਵੱਲੋਂ ਵੱਖ ਵੱਖ ਸਕੂਲਾਂ ਕਾਲਜਾਂ ਦੇ ਦੋ ਦਰਜਨ ਅਧਿਆਪਕਾਂ ਨੂੰ ਸੰਤ ਅਤਰ ਸਿੰਘ ਯਾਦਗਾਰੀ ਅਧਿਆਪਕ ਐਵਾਰਡ ਦੇਣ ਲਈ ਕੀਤੇ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ । ਚੀਮਾ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਦੀ 100ਵੀਂ ਬਰਸੀ ਨੂੰ ਸਮਰਪਿਤ ਇਸ ਸਮਾਰੋਹ ਵਿਚ ਆ ਕੇ ਉਨ੍ਹਾਂ ਨੂੰ ਇਤਿਹਾਸ ਦੇ ਉਹ ਵਰਕੇ ਫੋਲਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਰਾਹੀਂ ਪਤਾ ਲੱਗਦਾ ਹੈ ਕਿ ਸੰਤ ਜੀ ਨੇ ਵਿੱਦਿਆ ਦੇ ਪ੍ਰਚਾਰ ਲਈ ਕੀ ਕੁਝ ਕੀਤਾ । ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰਾਜਬੀਰ ਸਿਘ ਭੰਗੂ ਸਹਾਇਕ ਕਮਿਸ਼ਨਰ ਸੰਗਰੂਰ ਨੇ ਅਧਿਆਪਕ ਦਿਵਸ ਸਮਾਰੋਹ ਲਈ ਜਿੱਥੇ ਕੌਸਲ ਦੇ ਪ੍ਰਬੰਧਕਾਂ ਦੀ ਸਲਾਘਾ ਕੀਤੀ ਉੱਥੇ ਸਨਮਾਨਿਤ ਕੀਤੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ । ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਤ ਬਾਬਾ ਅਤਰ ਸਿੰਘ ਅਤੇ ਸੰਤ ਤੇਜਾ ਸਿੰਘ ਦੇ ਵਿੱਦਿਆ ਪ੍ਰਤੀ ਪਿਆਰ ਬਾਰੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਤਾਂ ਦੀ 100ਵੀਂ ਬਰਸੀ ਨੂੰ ਸਮਰਪਿਤ ਵੱਖ ਵੱਖ ਸਮਾਗਮ ਕਰਵਾਏ ਜਾਣਗੇ । ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗਾਲ ਦੇ ਅਮਰੀਕ ਸਿੰਘ ਤੂਫਾਨ, ਨਮੋਲ ਦੇ ਰੁਪਿੰਦਰ ਕੌਰ, ਦੁੱਗਾ ਦੇ ਸਤਨਾਮ ਸਿੰਘ, ਆਲੋਅਰਖ ਦੇ ਸ਼ਸ਼ੀ ਬਾਲਾ, ਉੱਪਲੀ ਚੱਠੇ ਦੇ ਤੇਜਿੰਦਰ ਬਾਂਸਲ, ਮੰਗਵਾਲ ਦੇ ਮੰਜੂ ਰਾਣੀ, ਜੀ.ਜੀ.ਐਸ. ਸੰਗਰੂਰ ਦੇ ਬੀਰਦਵਿੰਦਰ ਸਿੰਘ ਬੇਦੀ, ਸਰਵਹਿੱਤਕਾਰੀ ਸਕੂਲ ਦੇ ਨੇਹਾ ਗੋਇਲ, ਕੁੰਨਰਾਂ ਦੇ ਜਗਜੀਤ ਸਿੰਘ, ਦੁੱਗਾਂ ਦੇ ਰੋਮੀ ਸਿੰਘ, ਕੈਂਬ੍ਰਿਜ ਸਕੂਲ ਦੇ ਸਵੀਰਨ ਅੰਜੁਮ, ਸਪਰਿੰਗ ਡੇਲਸ ਸਕੂਲ ਦੇ ਜਤਿੰਦਰ ਸਿੰਘ, ਬਾਸੀਅਰਖ ਦੇ ਜਗਦੀਸ਼ ਸਿੰਘ, ਪ੍ਰੇਮ ਸਭਾ ਸਕੂਲ ਦੇ ਗੀਤਾ ਰਾਣੀ, ਆਦਰਸ਼ ਸਕੂਲ ਦੇ ਪ੍ਰਿੰਸੀਪਲ ਜੋਗਾ ਸਿੰਘ, ਖਾਲਸਾ ਤ੍ਰੈ ਸ਼ਤਾਬਦੀ ਕਾਲਜ ਰਤੀਆ ਦੇ ਸਹਾਇਕ ਪ੍ਰੋਫੈਸਰ ਡਾ. ਪ੍ਰਿਆ ਰਾਣੀ, ਲਾਈਫ ਗਾਰਡ ਇੰਸਟੀਚਿਊਟ ਦੇ ਹਰਪ੍ਰੀਤ ਕੌਰ, ਸਰਕਾਰੀ ਰਣਬੀਰ ਕਾਲਜ ਦੇ ਡਾ. ਨਿਰਮਲ, ਬਡਰੁੱਖਾਂ ਦੇ ਗੁਰਪ੍ਰੀਤ ਸਿੰਘ, ਰਾਜ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਵਿਪਲ ਚਾਵਲਾ, ਲਾਈਫ ਗਾਰਡ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ. ਭਾਵਨਾ ਬਾਂਸਲ ਅਤੇ ਨੈਸ਼ਨਲ ਨਰਸਿੰਗ ਕਾਲਜ ਦੇ ਹਰਪ੍ਰੀਤ ਕੌਰ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਰਣਧੀਰ ਸ਼ਰਮਾ, ਡਾ.ਅਮਨਦੀਪ ਕੌਰ ਬਾਠ, ਡਾ. ਜੋਗਿੰਦਰ ਸਿੰਘ ਖੱਟੜਾ ਅਤੇ ਸੰਦੀਪ ਕੌਰ ਵੱਲੋਂ ਖੂਬਸੂਰਤੀ ਨਾਲ਼ ਕੀਤੇ ਮੰਚ ਸੰਚਾਲਨ ਦੌਰਾਨ ਪ੍ਰੋ. ਸੋਨਦੀਪ ਕੌਰ ਬਰਾੜ ਅਤੇ ਸਰੋਜ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਦਲਬਾਰ ਸਿੰਘ ਚੱਠੇ, ਬਲਵੰਤ ਸਿੰਘ ਜੋਗਾ, ਜੀਤ ਹਰਜੀਤ, ਅਨੋਖ ਸਿੰਘ ਵਿਰਕ, ਸੁਰਿੰਦਰਪਾਲ ਸਿੰਘ ਸਿਦਕੀ, ਨਵਜੋਤ ਕੌਰ, ਪਰਮਜੀਤ ਸਿੰਘ ਟਿਵਾਣਾ, ਬਲਰਾਜ ਉਬਰਾਏ ਬਾਜੀ, ਧਰਮੀ ਤੁੰਗਾਂ, ਹਰਜੀਤ ਸਿੰਘ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਰਾਜਦੀਪ ਕੌਰ ਬਰਾੜ, ਡਾ. ਹਰਪ੍ਰੀਤ ਕੌਰ ਖਾਲਸਾ, ਅੰਮ੍ਰਿਤ ਕੌਰ ਐਡਵੋਕੇਟ, ਬਲਦੇਵ ਸਿੰਘ ਭੰਮਾਬੱਦੀ, ਗੁਰਜੰਟ ਸਿੰਘ ਦੁੱਗਾਂ, ਲਾਭ ਸਿੰਘ ਸੰਧੂ, ਹਰਿੰਦਰਵੀਰ ਸਿੰਘ ਕਾਕਾ ਫਤਿਹਗੜ੍ਹ, ਹਰਜੀਤ ਸਿੰਘ ਸਜੂਮਾ, ਡਾ. ਜਤਿੰਦਰ ਦੇਵ, ਡਾ. ਗੁਰਵੀਰ ਸਿੰਘ ਸੋਹੀ, ਡਾ. ਮੇਜਰ ਸਿੰਘ ਚੱਠਾ, ਇੰਜੀ. ਸੁਖਵਿੰਦਰ ਸਿੰਘ ਭੱਠਲ, ਡਾ. ਬੂਟਾ ਸਿੰਘ ਰੋਮਾਣਾ, ਗਮਦੂਰ ਸਿੰਘ, ਸਿਆਸਤ ਸਿੰਘ, ਡਾ. ਅਮਨਦੀਪ ਕੌਰ, ਡਾ. ਸੁਖਦੀਪ ਕੌਰ, ਡਾ. ਗੀਤਾ ਠਾਕੁਰ, ਡਾ. ਰਜਿੰਦਰ ਸਿੰਘ ਬਾਜਵਾ, ਡਾ. ਜਸਪਾਲ ਸਿੰਘ, ਡਾ. ਵਿਜੈ ਪਲਾਹਾ, ਪ੍ਰਿੰ. ਜਸਵੀਰ ਸਿੰਘ ਧੂਰਾ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।