06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਬਰਸਾਤ ਦੇ ਬਾਵਜੂਦ ਚੰਡੀਗੜ੍ਹ ਮੋਰਚਾ ਪੰਜਵੇਂ ਦਿਨ ਵੀ ਸਰਗਰਮੀ ਨਾਲ ਰਿਹਾ ਜਾਰੀ

ਚੰਡੀਗੜ੍ਹ/ਐਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਚੰਡੀਗੜ੍ਹ/ਐਸ.ਏ.ਐਸ ਨਗਰ 5 ਸਤੰਬਰ (ਅਜਾਇਬ ਸਿੰਘ ਔਜਲਾ/ਤਰਵਿੰਦਰ ਸਿੰਘ ਬੈਨੀਪਾਲ)- ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਚੱਲ ਰਿਹਾ ਚੰਡੀਗੜ੍ਹ ਮੋਰਚਾ ਅੱਜ ਪੰਜਵੇਂ ਦਿਨ ਵੀ ਸਰਗਰਮੀ ਨਾਲ ਜਾਰੀ ਰਿਹਾ । ਭਾਰੀ ਬਰਸਾਤ ਦੇ ਬਾਵਜੂਦ ਏਅਰਪੋਰਟ ਰੋਡ ਤੇ ਪੰਜ ਤੋਂ ਸੱਤ ਵਜੇ ਤੱਕ ਕਿਸਾਨੀ ਮੰਗਾਂ ਦੇ ਬੈਨਰ ਅਤੇ ਝੰਡੇ ਫੜ ਕੇ ਕਿਸਾਨੀ ਲੋਕਾਂ ਨੇ ਆਪਣੇ ਮੋਰਚੇ ਦੀ ਆਵਾਜ਼ ਬੁਲੰਦ ਕੀਤੀ। ਇਸ ਤੋਂ ਪਹਿਲਾਂ ਅੱਜ ਮੋਰਚੇ ਦੇ ਪੰਡਾਲ ਵਿਚ ਦਿਨੇ ਲਗਾਤਾਰ ਤਿੰਨ ਘੰਟੇ ਤੱਕ ਸਟੇਜ ਚਲੀ । ਅੱਜ ਸਟੇਜ ਦੀ ਕਾਰਵਾਈ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਪ੍ਰੇਮ ਸਿੰਘ ਭੰਗੂ, ਜਤਿੰਦਰ ਸਿੰਘ ਛੀਨਾ, ਦਲਵੀਰ ਸਿੰਘ ਸਿੱਧੂਪੁਰ, ਵੀਰ ਸਿੰਘ ਬੜਵਾ, ਕੰਵਲਪ੍ਰੀਤ ਸਿੰਘ ਪੰਨੂ ਅਤੇ ਨਛੱਤਰ ਸਿੰਘ ਜੈਤੋ ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੋਂ ਚਲਾਈ ਗਈ । ਇਕੱਠ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਨਾਲ ਗੱਲਬਾਤ ਕਰਵਾਉਣ ਲਈ ਭਾਵੇਂ ਵਾਰ-ਵਾਰ ਕਿਹਾ ਜਾ ਰਿਹਾ ਪਰ ਪੰਜਾਬ ਸਰਕਾਰ ਦਾ ਵਤੀਰਾ ਟਾਲਮਟੋਲ ਵਾਲਾ ਪ੍ਰਤੀਤ ਹੋ ਰਿਹਾ। ਸੰਯੁਕਤ ਕਿਸਾਨ ਮੋਰਚਾ ਦੀ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਬਲਦੇਵ ਸਿੰਘ ਨਿਹਾਲਗੜ੍ਹ, ਹਰਜਿੰਦਰ ਸਿੰਘ ਟਾਂਡਾ ਅਤੇ ਸੁਖਦੇਵ ਸਿੰਘ ਅਰਾਈਆਂਵਾਲਾ ਨੇ ਕੀਤੀ । ਜਦ ਕਿ ਪੰਡਾਲ ਵਿਚ ਬੈਠੇ ਇਕੱਠ ਨੂੰ ਉੱਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਸਿੰਘ ਪਟਿਆਲਾ, ਜੰਗਵੀਰ ਸਿੰਘ ਚੌਹਾਨ, ਮਲੂਕ ਸਿੰਘ ਹੀਰਕੇ, ਬਲਦੇਵ ਸਿੰਘ ਭਾਈ ਰੂਪਾ,ਬੋਘ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗ, ਹਰਨੇਕ ਸਿੰਘ ਮਹਿਮਾ, ਬਲਦੇਵ ਸਿੰਘ ਨਿਹਾਲਗੜ੍ਹ ਗੁਰਵਿੰਦਰ ਸਿੰਘ ਢਿੱਲੋਂ , ਡਾ. ਸਤਨਾਮ ਸਿੰਘ ਅਜਨਾਲਾ ਤੋਂ ਇਲਾਵਾ ਧਨਵੰਤ ਸਿੰਘ ਖਤਰਾਏ ਕਲਾਂ , ਲਖਨਪਾਲ ਸ਼ਰਮਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਕੰਵਲਪ੍ਰੀਤ ਸਿੰਘ ਪੰਨੂ, ਗੁਰਮੀਤ ਸਿੰਘ ਮਹਿਮਾ, ਬੂਟਾ ਸਿੰਘ ਚਕਰ , ਪਰਮਵੀਰ ਸਿੰਘ ਚੱਕ ਮਾਹੀ, ਬੂਟਾ ਸਿੰਘ ਸ਼ਾਦੀਪੁਰ , ਸੁਖਦੇਵ ਸਿੰਘ ਅਰਾਈਆਂਵਾਲਾ, ਬਲਵਿੰਦਰ ਸਿੰਘ ਰਾਜੂ ਔਲਖ ਅਤੇ ਹਰਭਜਨ ਸਿੰਘ ਬੁੱਟਰ ਨੇ ਸੰਬੋਧਨ ਕੀਤਾ । ਮੋਰਚੇ ਦਾ ਮੰਚ ਸੰਚਾਲਨ ਗੁਰਪ੍ਰਤਾਪ ਸਿੰਘ, ਤਰਸੇਮ ਸਿੰਘ ਹੀਰਕੇ, ਰਤਨ ਸਿੰਘ ਢੱਡ, ਮਾਸਟਰ ਨਿਰੰਜਨ ਸਿੰਘ ਅਤੇ ਕੁਲਵੰਤ ਸਿੰਘ ਮੌਲਵੀਵਾਲਾ ਵਲੋਂ ਕੀਤਾ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਨੇ ਮੋਹਨਜੀਤ ਨਾਲ ਫ਼ੋਨ ’ਤੇ ਗੱਲ ਕਰਕੇ ਸਮਰਥਨ ਦਿੱਤਾ ਅਗਲੀ ਖ਼ਬਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨ ਜਾ ਰਹੀਆਂ ਮਹਿਲਾ ਕਾਂਗਰਸ ਆਗੂਆਂ ਨੂੰ ਪੁਲਿਸ ਨੇ ਰੋਕਿਆ
Ad Position 24