ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਾਂਗਰਸ ਤੋਂ ਸੇਵਾ ਦਾ ਮੌਕਾ ਮੰਗਦਿਆਂ ਮਾਨਸਾ ਤੋਂ ਚੋਣ ਲੜਨ ਦੀ ਇੱਛਾ ਜਤਾਈ
ਮਾਨਸਾ, 5 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਜਤਾਈ ਹੈ। ਉਨ੍ਹਾਂ ਕਾਂਗਰਸ ਹਾਈਕਮਾਨ ਤੋਂ 5 ਸਾਲ ਲਈ ਸੇਵਾ ਦਾ ਮੌਕਾ ਮੰਗਦਿਆਂ ਆਖਿਆ ਹੈ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਰਹਿ ਕੇ 117 ਵਿਧਾਨ ਸਭਾ ਹਲਕਿਆਂ ’ਚ ਚੋਣ ਪ੍ਰਚਾਰ ਵੀ ਕਰਨਗੇ।
ਮਾਨਸਾ, 5 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਜਤਾਈ ਹੈ। ਉਨ੍ਹਾਂ ਕਾਂਗਰਸ ਹਾਈਕਮਾਨ ਤੋਂ 5 ਸਾਲ ਲਈ ਸੇਵਾ ਦਾ ਮੌਕਾ ਮੰਗਦਿਆਂ ਆਖਿਆ ਹੈ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਰਹਿ ਕੇ 117 ਵਿਧਾਨ ਸਭਾ ਹਲਕਿਆਂ ’ਚ ਚੋਣ ਪ੍ਰਚਾਰ ਵੀ ਕਰਨਗੇ। ਮੂਸੇਵਾਲਾ ਦੇ ਪਰਿਵਾਰ ਵਲੋਂ ਇੱਥੇ ਈਡਨ ਗਾਰਡ ਰਿਜ਼ਾਰਟ ਵਿਖੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਸੁਪਨਾ ਸੀ ਕਿ ਮਾਨਸਾ ਜ਼ਿਲ੍ਹੇ ਦਾ ਨਾਂਅ ਵਿਸ਼ਵ ਭਰ ’ਚ ਰੌਸ਼ਨ ਕਰੇ, ਜਿਸ ਨੂੰ ਉਸ ਨੇ ਆਪਣੇ ਦਮ ’ਤੇ ਕਰ ਵਿਖਾਇਆ। ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਉਹ ਸਤੰਬਰ ਮਹੀਨੇ ਦੌਰਾਨ ਹਲਕਾ ਮਾਨਸਾ ਦੇ ਸਾਰੇ ਪਿੰਡਾਂ ’ਚ ਵਰਕਰ ਮੀਟਿੰਗਾਂ ਕਰਨਗੇ । ਇਕੱਠ ਨੂੰ ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਅਖਿਲ ਭਾਰਤੀ ਸੋਨੀਆ ਬ੍ਰਿਗੇਡ ਦੇ ਸੂਬਾ ਪ੍ਰਧਾਨ ਜਗਦੀਪ ਸਿੰਘ ਬਿੱਟੂ ਧਾਲੀਵਾਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ, ਬਲਵਿੰਦਰ ਨਾਰੰਗ, ਡਾ. ਮਨਜੀਤ ਸਿੰਘ ਰਾਣਾ, ਅਮਨ ਸਿੰਗਲਾ ਢੈਪਈ, ਸੰਯੋਗਪ੍ਰੀਤ ਸਿੰਘ ਡੈਵੀ, ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਹਰਵਿੰਦਰ ਭਾਰਦਵਾਜ, ਕੇਸਰ ਸਿੰਘ ਧਲੇਵਾਂ, ਸਿਮਰਜੀਤ ਸਿੰਘ ਮਾਨਸ਼ਾਹੀਆ, ਬੀਰਇੰਦਰ ਸਿੰਘ ਧਾਲੀਵਾਲ, ਹਰਬੰਸ ਸਿੰਘ ਗਾਗੋਵਾਲ, ਧੰਨਾ ਸਿੰਘ ਸਮਾਓਂ, ਬਲਜੀਤ ਰਿਸ਼ੀ ਖੀਵਾ, ਰਾਜ ਸਿੰਘ ਨੰਬਰਦਾਰ ਭੀਖੀ, ਗਿੰਨੀ ਭੀਖੀ, ਜਰਨੈਲ ਸਿੰਘ ਭੀਖੀ, ਚਰਨਜੀਤ ਸਿੰਘ ਭੱਠਲ, ਅੱਪੀ ਝੱਬਰ, ਇਕਬਾਲ ਸਿੰਘ ਫਫੜੇ, ਬੇਅੰਤ ਸਿੰਘ ਬੁਰਜ ਰਾਠੀ ਆਦਿ ਸਨ।